Tuesday, June 14, 2016

ਪੁਲਿਸ ਦੀ ਸੇਵਾ ਕਰੋ

0 comments
ਪੁਲਿਸ ਵਾਲੇ ਬੁਰੇ ਨਹੀਂ ਹੁੰਦੇ; ਦਿਲੋਂ ਉਹ ਚੰਗੇ ਲੋਕ ਹੁੰਦੇ ਹਨ।

ਆਮ ਛੋਟੇ ਪੁਲਿਸ ਕਰਮਚਾਰੀ ਦਿਨ-ਰਾਤ ਜਾਗ ਕੇ ਬਹੁਤ ਹੀ ਕਰੜਾ ਕੰਮ ਕਰਦੇ ਨੇ। ਕੜਕ ਠੰਡ ਅਤੇ ਤੇਜ ਗਰਮੀ ਵਿੱਚ ਖੜ੍ਹੇ ਹੋਕੇ ਲੋਕਾਂ ਦੀ ਸੇਵਾ ਕਰਦੇ ਹਨ। ਹਫਤਾਵਾਰੀ ਛੁੱਟੀ ਤਾਂ ਦੂਰ ਇਹਨਾਂ ਨੂੰ ਤਿਉਹਾਰਾਂ ਤੇ ਵੀ ਛੁੱਟੀ ਨਹੀਂ ਮਿਲਦੀ।


ਇਹਨਾਂ ਪੁਲਿਸ ਵਾਲਿਆਂ ਨੂੰ ਜਿੱਥੇ ਵੀ ਕੰਮ ਵਿੱਚ ਲੱਗੇ ਵੇਖੋ: ਇਹਨਾਂ ਨੂੰ ਜਲ-ਪਾਨ ਕਰਵਾਓ। ਇਹਨਾਂ ਦੀ ਸ਼ੋਭਾ ਕਰੋ ਅਤੇ ਇਹ ਕਹਿ ਕੇ ਦੇਖੋ "ਤੁਸੀਂ ਗਰਮੀ ਅਤੇ ਠੰਡ ਵਿੱਚ ੧੮ ਘੰਟੇ ਖੜ੍ਹੇ ਹੋਕੇ ਬਹੁਤ ਹੀ ਕਰੜੀ ਸੇਵਾ ਕਰਦੇ ਹੋ। ਨਿਰਦੋਸ਼ਾਂ ਅਤੇ ਗਰੀਬਾਂ ਨੂੰ ਤੰਗ ਨਾ ਕਰਿਆ ਕਰੋ। ਲੋਕਾਂ ਨੂੰ ਪ੍ਰੇਮ ਕਰੋ ਜਿਹਦੇ ਨਾਲ ਤੁਹਾਡੀ ਛਵੀ ਵਧੀਆ ਬਣ ਸਕੇ"।

ਸੱਚੀ ਸ਼ੋਭਾ ਸੁਣਕੇ, ਪੁਲਿਸ ਵਾਲਿਆਂ ਦਾ ਮਨ ਪਿਘਲ ਜਾਵੇਗਾ। ਉਹ ਆਪਣੀ ਬੁਰਾਈਆਂ ਦੂਰ ਕਰਕੇ ਸ਼ਰਧਾ ਭਾਵਨਾ ਨਾਲ ਲੋਕ-ਸੇਵਾ ਕਰਣਗੇ। ਬਿਨ੍ਹਾਂ ਕਿਸੇ ਕਾਰਣ ਪੁਲਿਸ ਵਾਲਿਆਂ ਦੀ ਨਿੰਦਾ ਨਾ ਕਰੋ। ਸੋਚੋ! ਪੁਲਿਸ ਨੂੰ ਕੀ ਲੋੜ ਹੈ ਕਿ ਉਹ ਬਿਨ੍ਹਾਂ ਕਾਰਣ ਕਿਸੇ ਨੂੰ ਤੰਗ ਕਰਨ।

ਵਿਚਾਰ ਕਰੋ!

ਪੁਲਿਸ ਤੋਂ ਗਲਤ ਕੰਮ ਕੌਣ ਕਰਵਾਉਂਦਾ ਹੈ? ਉਤੱਰ: ਅਸੀਂ ਅਤੇ ਵੱਡੇ ਲੋਕ। ਸੱਚਾਈ ਇਹ ਹੈ: ਪੁਲਿਸ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੁੰਦਾ, ਉਹਨਾਂ ਨੇ ਤਾਂ ਨੌਕਰੀ ਕਰਨੀ ਹੈ। ਨੌਕਰੀ ਦੇਣ ਵਾਲਾ, ਉਹਨਾਂ ਤੋਂ ਜੋ ਚਾਹੇ (ਗਲਤ ਯਾਂ ਠੀਕ ਕੰਮ) ਕਰਵਾ ਲਵੇ।


ਪੁਲਿਸ ਵਾਲੇ ਭ੍ਰਿਸ਼ਟ ਨਹੀਂ ਉਹ ਵੀ ਚੰਗੇ ਲੋਕ ਹਨ। ਇਹਨਾਂ ਦਾ ਸਤਿਕਾਰ ਕਰੋ। ਸੋਚਨ ਦੀ ਲੋੜ ਹੈ, ਜੇਕਰ ਪੁਲਿਸ ਵਾਲੇ ਨਾ ਹੋਣ ਤਾਂ ਸਮਾਜ ਦਾ ਪ੍ਰਬੰਧ ਕਿੰਨ੍ਹਾਂ ਖਰਾਬ ਹੋ ਜਾਵੇਗਾ।

ਹਰ ਕਿਸੇ ਦੇ ਗੁਣ ਦੇਖਣੇ ਚਾਹੀਦੇ ਹਨ, ਔਗੁਣ ਨਹੀਂ। ਔਗੁਣ ਤਾਂ ਆਪਣੇ ਵਿੱਚ ਹੀ ਬਹੁਤ ਹਨ, ਆਪਣੇ ਔਗੁਣਾਂ ਨੂੰ ਲੱਭਕੇ ਦੂਰ ਕਰੋ।

ਗੁਰਬਾਣੀ ਵਿੱਚ ਇਸ ਲਈ ਲਿਖਿਆ ਹੈ।

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥



पुलिस की सेवा करें


पुलिस वाले बुरे नहीं होते; दिल से वे अच्छे लोग होते हैं।

आम छोटे पुलिस कर्मचारी दिन-रात जाग कर बहुत कठिन काम करते हैं। कड़क ठंड व गरमी में खड़े होकर लोगों की सेवा करते हैं। सप्ताहिक छुट्टी तो क्या, इनको त्यौहारों पर भी छुट्टी नहीं मिलती।


इन पुलिस वालों को जहाँ भी काम में लगे देखो: इनको जल-पान कराओ। इनकी शोभा करो और यह कहकर देखो "आप गरमी और ठंड में 18 घंटे खड़े होकर बहुत ही कठिन सेवा करते हैं। निर्दोष और गरीबों को तंग न किया करो। लोगों से प्रेम करो जिससे आपकी छवी बढ़िया बन सके"।

सच्ची शोभा सुन कर, पुलिस वालों का मन पिघल जाएगा। वो अपनी बुराईयाँ दूर करके श्रद्धा से लोक सेवा करेंगे। बिना कारण पुलिस वालों की निंदा न करो। सोचो ! पुलिस को क्या जरूरत है, कि बिना कारण किसी को तंग करें।

विचार करें।

पुलिस से गलत काम कौन करवाता है? उत्तर : हम और बड़े लोग। सच्चाई यह है: पुलिस को किसी से कोई विरोध नहीं होता, उन्होंने तो नौकरी करनी है। नौकरी देने वाला, उनसे जो चाहे (गलत व ठीक काम) करवाले।

पुलिस वाले भ्रष्ट नहीं वह भी अच्छे लोग हैं। इनका सत्कार करो। सोचने की जरूरत है, यदि पुलिस वाले न हो तो समाज का प्रबंध कितना बिगड़ जाऐगा।


हर किसी की अच्छाई देखनी चाहिए, बुराई नहीं। बुराईयाँ तो अपने में ही बहुत हैं, अपनी बुराईयाँ ढूंढ कर उन्हें दूर करें।

गुरबाणी में इसी लिए लिखा है।

कबीर सभ ते हम बुरे हम तजि भलो सभु कोइ ।


Sunday, June 5, 2016

ਸਿੱਖ ਭਰਾਵੋ ਜਾਗੋ! ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ?

4 comments



ਹੁਣੇ ਹੁਣੇ ਅਖਬਾਰਾਂ ਵਿੱਚ ਕਈ ਪੰਥਾਂ ਦੇ ਵਧਣ ਜਾਂ ਘਟਣ ਦੇ ਅੰਕੜੇ ਛਪੇ ਹਨ। ਜਿਸ ਨੂੰ ਲੈਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਮੀਡੀਆ ਵਿੱਚ ਚਿੰਤਾ ਪ੍ਰਗਟਾਈ ਹੈ। ਮੇਰਾ ਇਹ ਲੇਖ, ਇਹ ਅੰਕੜੇ ਛਪਣ ਤੋਂ ਮਹੀਨਾ ਪਹਿਲਾਂ ਹੀ ਲਿਖਿਆ ਸੀ ਜੋ ਕਿਸੇ ਕਾਰਨ ਛਪ ਨਹੀਂ ਸਕਿਆ।


   ਮੈ ਕਈ ਵਾਰੀ ਸੋਚਦਾ ਹੁੰਦਾ ਸਾਂ ਕਿ ਸਾਡੇ ਗੁਰੂਆਂ ਦੇ ਪੰਜਾਬ ਵਿੱਚ ਜੋ ਨਵੇਂ ਨਵੇਂ ਪੰਥ ਪਿਛਲੇ ਕੁਛ ਸਮੇ ਵਿੱਚ ਬਣੇ (੧੫੦ ਸਾਲ ਤੋਂ ਪੁਰਾਣੇ ਨਹੀਂ, ਕਈ ਤਾਂ ਮੇਰੀ ਉਮਰ ਤੋਂ ਵੀ ਛੋਟੇ ਹਨ) ਇਹ ਇਤਨੇ ਕਿਓਂ ਵਧ ਗਏ ਅਤੇ ਅਸੀਂ ਸਿੱਖ ਕਿਓਂ ਘਟ ਗਏ? ਕੁਛ ਵਿਦੇਸ਼ੀ ਪੰਥ ਵੀ ਪੰਜਾਬ ਵਿੱਚ ਬਹੁਤ ਵਧ ਗਏ, ਜਿਨ੍ਹਾ ਨੇ ਅਸਾਡਾ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਸੀ। ਕੀ ਇਹਨਾਂ ਪੰਥਾਂ ਦੇ ਗੁਰੂ ਨੇ, ਅਸਾਡੇ ਗੁਰੂ ਤੋਂ ਤਪੱਸਿਆ ਵਧ ਕੀਤੀ ਸੀ ਜਾਂ ਇਨ੍ਹਾ ਦੇ ਪੰਥਾਂ ਨੇ ਸਿੱਖਾਂ ਤੋਂ ਵੱਧ ਕੁਰਬਾਨੀਆਂ ਅਤੇ ਪਰਉਪਕਾਰ ਕੀਤੇ ਹਨ? ਮੈਨੂੰ ਇਸ ਦਾ ਕੋਈ ਠੋਸ ਉਤਰ ਨਹੀਂ ਲੱਭਾ। ਦੋ ਕੁ ਮਹੀਨੇ ਪਹਿਲੋਂ ਮੈ ਇੱਕ ਵਿਦਵਾਨ ਨਾਲ ਵੀ ਗਲ ਕੀਤੀ ਸੀ, ਉਹ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਸੀ।


   ਹੁਣ ਕੁਛ ਦਿਨ ਪਹਿਲੋਂ ਮੁਹਾਵੇ ਪਿੰਡ ਵਿੱਚ ਸੰਤ ਕੇਸਰ ਜੀ ਦਾ ਮੇਲਾ ਸੀ। ਜਿੱਥੇ ਮੈਨੂੰ ਇੱਕ ਸਾਧਾਰਨ ਜਿਹੇ (ਗੈਰ ਨਾਮਧਾਰੀ) ਜਥੇਦਾਰ ਜੀ ਮਿਲੇ। ਮੈ ਉਨ੍ਹਾ ਨੂੰ ਜਾਣਦਾ ਨਹੀਂ। ਉਨ੍ਹਾ ਨੇ ਨੀਲੇ ਰੰਗ ਦੀ ਗੋਲ ਦਸਤਾਰ, ਚਿੱਟਾ ਚੋਗਾ ਅੰਗਰਖਾ ਪਾਇਆ ਸੀ, ਪਜਾਮਾ ਨਹੀਂ ਸੀ। ਉਨ੍ਹਾ ਨੇ ਮੈਨੂੰ ਕਿਹਾ "ਅਸਾਡੇ ਸਿੱਖ ਪੰਥ ਵਿੱਚੋਂ ਪੰਜ ਨਵੇਂ ਪੰਥ ਬਣ ਗਏ ਹਨ, ਉਹ ਵਧ ਗਏ ਹਨ, ਦਿਨੋ ਦਿਨ ਵਧ ਰਹੇ ਹਨ। ਅਸੀਂ ਦਿਨੋ ਦਿਨ ਘਟ ਰਹੇ ਹਾਂ। ਉਨ੍ਹਾ ਪੰਥਾਂ ਪਾਸ ਅਸਾਡੇ ਜਿੱਨੀਂ ਮਾਇਆ ਨਹੀਂ। ਇਨ੍ਹਾ ਪੰਥਾਂ ਵਿੱਚ ਜੋ ਵੀ ਸ਼ਰਧਾਲੂ ਗਿਆ ਹੈ ਉਹ ਅਸਾਡੇ ਸਿੱਖ ਪੰਥ ਵਿੱਚੋਂ ਹੀ ਗਿਆ ਹੈ, ਇਹ ਕਿਉਂ ਹੋ ਰਿਹਾ ਹੈ?"। ਸਿਵਾਏ ਹੌਕਾ ਭਰਨ ਦੇ, ਮੇਰੇ ਕੋਲ ਇਸਦਾ ਕੋਈ ਵਧੀਆ ਉੱਤਰ ਨਹੀਂ ਸੀ।


   ਮੈ ਸੋਚੀਂ ਜ਼ਰੂਰ ਪੈ ਗਿਆ ਹਾਂ ਅਤੇ ਆਪ ਜੀ ਸਾਰਿਆਂ ਨੂੰ ਵੀ ਸੋਚਣ ਦੀ ਲੋੜ ਹੈ। ਸਾਰੇ ਸਿੱਖ ਪੰਥ ਨੂੰ ਮੇਰੀ ਸਨਿਮਰ ਬੇਨਤੀ ਹੈ: ਇਹ ਵਿਚਾਰ ਕਰੋ: "ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ। ਅਸੀਂ ਇਸ ਨੂੰ ਘਟਣੋ ਕਿਵੇ ਰੋਕਣਾ ਹੈ ਅਤੇ ਕਿਵੇਂ ਵਧਾਉਣਾ ਹੈ"। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਇਸ ਪੰਥ ਨੂੰ ਕਿਵੇਂ ਵਧਾਉਣਾ ਹੈ। ਪੰਥ ਵਧਾਉਣਾ ਕਿਸੇ ਇੱਕ ਸੰਸਥਾ ਜਾਂ ਇੱਕ ਸੱਜਣ ਦਾ ਹੀ ਕਰਤਵਯ ਨਹੀਂ, ਹਰ ਸਿੱਖ ਦਾ ਫਰਜ਼ ਹੈ ਆਪਣੇ ਪੰਥ ਨੂੰ ਵਧਾਵੇ।


   ਮੈਨੂੰ ਇਹ ਉੱਤਰ ਨਾ ਦਿਉ ਕਿ ਤੇਰੇ ਵਰਗੇ ਪਖੰਡੀ ਬਾਬਿਆਂ ਅਤੇ ਸਾਧਾਂ ਨੇ ਪੰਥ ਘਟਾ ਦਿੱਤਾ ਹੈ। ਜਿਨ੍ਹਾਂ ਨੂੰ ਤੁਸੀਂ ਪਖੰਡੀ ਬਾਬੇ ਕਹਿੰਦੇ ਹੋ: ਉਨ੍ਹਾ ਦੇ ਡੇਰਿਆਂ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਨ। ਪਰ ਜੋ ਪੰਥ ਵਧ ਗਏ ਹਨ ਉੱਥੇ ਤਾਂ ਪ੍ਰਕਾਸ਼ ਵੀ ਨਹੀਂ ਹੁੰਦਾ। ਉਹ ਨਹੀਂ ਕਹਿੰਦੇ ਕਿ "ਅਸੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ"। ਫਿਰ ਵੀ ਬੜੀ ਤੇਜ਼ੀ ਨਾਲ ਉਹ ਪੰਥ ਵਧ ਰਹੇ ਹਨ। ਇਸ ਲਈ ਪੰਥ ਘਟਣ ਦੇ ਕਾਰਨ (ਪਖੰਡੀ ਬਾਬਿਆਂ ਤੋਂ ਬਿਨਾ) ਕੁਛ ਹੋਰ ਹੀ ਹਨ। ਪਖੰਡ, ਹੇਰਾਫੇਰੀ ਅਤੇ ਝੂਠ ਸਭ ਥਾਂ ਹੁੰਦਾ ਹੈ, ਜੋ ਪੰਥ ਵਧੇ ਹਨ ਉਨ੍ਹਾਂ ਵਿੱਚ ਵੀ ਹੈ। ਪਖੰਡ ਸਦਾ ਰਹਿਆ ਹੈ, ਸਦਾ ਹੀ ਰਹੇਗਾ। ਕੇਵਲ ਪਖੰਡ ਦਾ ਅਨੁਪਾਤ ਵਧਦਾ/ਘਟਦਾ ਹੈ।


   ਜਿਨ੍ਹਾਂ ਪੰਥਾਂ ਨੂੰ ਆਪਾਂ, ਆਪਣੇ ਵਿੱਚੋਂ ਕੱਢ ਦਿੱਤਾ ਹੈ, ਉਹ ਸੰਗਤ ਅਸਾਡੇ ਪੰਥ ਵਿੱਚੋਂ ਹੀ ਗਈ ਹੈ। ਇਸ ਕਰਕੇ ਅਸੀਂ ਘਟ ਗਏ ਹਾਂ, ਕੱਢੇ ਹੋਏ ਪੰਥ ਵਧ ਗਏ ਹਨ। ਵਿਗੜਿਆ ਕਿਸਦਾ, ਅਸਾਡਾ। ਕਿਓਂ, ਕਿਵੇਂ? ਆਪਜੀ ਨੂੰ ਵਿਚਾਰ ਕਰਨ ਦੀ ਲੋੜ ਹੈ। ਮੇਰੀ ਬੇਨਤੀ ਨੂੰ ਨਾਮਧਾਰੀਏ ਦੀ ਗੱਲ ਕਹਿ ਕੇ ਸੁੱਟ ਨ ਦਿਓ। ਮੈ ਸਿੱਖ ਹਾਂ, ਅਸੀਂ ਨਾਮਧਾਰੀ ਵੀ ਤੀਵਰ ਗਤੀ ਨਾਲ ਘਟ ਰਹੇ ਹਾਂ। ਪਰ, ਇੱਥੇ ਮੈਂ ਸਮੁਚੇ ਸਿੱਖ ਪੰਥ ਦੇ ਘਟਣ ਦਾ ਦਰਦ ਮਹਿਸੂਸ ਕਰਕੇ ਪੰਥ ਘਟਣ ਦੇ ਕਾਰਨ ਅਤੇ ਪੰਥ ਵਧੌਣ ਦੀ ਗੱਲ ਕਰ ਰਿਹਾ ਹਾਂ।


ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ

(ਠਾਕੁਰ) ਦਲੀਪ ਸਿੰਘ


Sunday, November 20, 2011

ਸੱਚਾ ਕੌਣ ਹੈ?

0 comments
ਜਿਸ ਦੀ ਗਲ ਸਾਡੇ ਮੰਨਣ ਅੰਦਰ ਆ ਜਾਵੇ ਅਤੇ ਜਿੱਨਾ ਚਿਰ ਆਈ ਰਵੇ।

ਧਨਾਢ, ਬਲਵਾਨ ਤੇ ਸੱਤਾ ਧਾਰੀ ਵੀ ਸੱਚਾ ਹੈ। ਕਿਉਂਕਿ, ਉਨਾ ਨੇ ਧੱਕੇ ਨਾਲ ਮਨਾ ਲੈਣਾ ਹੈ। ਜਾਂ ਸਾਨੂੰ ਉਨ੍ਹਾਂ ਤੱਕ ਲੋੜਾਂ ਹੁੰਦੀਆਂ ਹਨ, ਲੋੜਾਂ ਪੂਰੀਆਂ ਕਰਨ ਵਾਲੇ ਦੇ ਝੂਠ ਦਿਸਦੇ ਹੀ ਨਹੀਂ ਜਾਂ ਭੁਲ ਜਾਂਦੇ ਹਨ।

ਆਪਣਾ ਅਤੇ ਪਿਆਰਾ ਵੀ ਸੱਚਾ ਹੁੰਦਾ ਹੈ। ਮੋਹ ਪਿਆਰ ਵਿੱਚ, ਪਿਆਰੇ ਦੇ ਝੂਠ ਵੀ ਸੱਚ ਹੀ ਲਗਦੇ ਹਨ।

ਪ੍ਰਕਾਸ਼ ਸਾਥੀ ਨੇ “ਪਿਆਸੇ ਜਾਮ” ਵਿੱਚ ਲਿਖਿਆ ਹੈ “ਨਹੀਂ ਆਉਂਦੇ ਕਦੇ ਮੁੜ ਕੇ ਓਹ ਦਿਨ ਅਲ੍ਹੜ ਜਵਾਨੀ ਦੇ, ਜਦੋਂ ਮਹਿਬੂਬ ਦੇ ਹਰ ਝੂਠ ’ਤੇ ਇਤਬਾਰ ਹੁੰਦਾ ਹੈ”।

ਉਪ੍ਰੋਤਕ ਸਾਰੇ ਇਸ ਕਰਕੇ ਵੀ ਸੱਚੇ ਹੁੰਦੇ ਹਨ। ਕਿਓਂਕਿ ਅਸੀਂ ਆਪਣੀਆਂ ਲੋੜਾਂ ਤਗੜੇ ਤੋਂ ਹੀ ਪੂਰੀਆਂ ਕਰਨਿਆਂ ਹੁੰਦੀਆਂ ਨੇ। ਲੋੜਾ ਪੂਰੀਆਂ ਕਰਨ ਵਾਸਤੇ ਇਹਨਾ ਕੋਲ ਹੀ ਜਾਣਾ ਪੈਂਦਾ ਹੈ। ਭਾਵੇਂ ਉਹਨਾ ਨੇ ਸਾਡੇ ਨਾਲ ਦੁਰ ਵਿਵਹਾਰ ਕੀਤਾ ਹੋਵੇ।

ਮਨੁਖੀ ਯਾਦਾਸ਼ਤ ਬਹੁਤ ਬਹੁਤ ਚੋਟੀ ਹੈ :- ਸਾੰਨੂ ਤਗੜੇ ਦਾ ਦੁਰ ਵਿਵਹਾਰ ਭੂਲ  ਜਾਂਦਾ ਹੈ।ਆਪਣੀਆਂ ਲੋੜਾਂ ਨੂ ਪਹਿਲ ਦੇਕੇ ਤਗੜੇ ਨੂੰ ਹੀ ਸੱਚਾ ਮਨਦੇ ਹਾਂ।

Sunday, November 21, 2010

ਸੱਚ ਕੀ ਹੈ?

1 comments
ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ।
ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁਲਣਾ ਦਿੰਦੇ ਨੇ।

ਇੱਕੋ ਸ਼ਬਦ ਸੱਚ ਦੇ ਕਈ ਅਰਥ ਹੁੰਦੇ ਹਨ। ਮੈ ਇਥੇ ਬੋਲੇ ਜਾਣ ਵਾਲਾ ਸੱਚ ਦੀ ਗਲ ਕਰ ਰਿਹਾ ਹਾਂ।। ਬਾਣੀ ਵਿੱਚ ਵੀ ਲਿਖਿਆ ਹੈ “ਬੋਲੀਐ ਸਚ ਝੂਠ ਨ ਬੋਲੀਐ”।

ਸੱਚ ਇਹ ਨਹੀਂ ਜੋ ਤੁਸੀਂ ਅਤੇ ਮੈਂ ਸਮਝਦੇ ਹਾਂ। ਸੱਚ ਤਾਂ ਕੁਛ ਹੋਰ ਹੀ ਹੈ? ਕਿਉਂਕਿ ਹਰ ਮਨੁੱਖ ਦਾ ਆਪਣਾ ਆਪਣਾ ਸੱਚ ਹੈ।

ਸਮਾਂ ਪਾਕੇ ਉਹ ਆਪਣਾ ਸੱਚ ਵੀ ਝੂਠ ਵਿੱਚ ਪਰਿਵਰਤਤ ਹੋ ਜਾਂਦਾ ਹੈ। ਕਿਉਂਕਿ, ਹਾਲਾਤ ਸਦਾ ਹੀ ਬਦਲਦੇ ਰਹਿੰਦੇ ਹਨ। ਹਾਲਾਤ ਬਦਲਣ ਨਾਲ ਮਨੁਖ ਦੇ ਵੀਚਾਰ ਵੀ ਬਦਲਦੇ ਹਨ। ਵੀਚਾਰ ਬਦਲਣ ਨਾਲ ਸੱਚ ਝੂਠ ਬਣ ਜਾਂਦਾ ਹੈ ਤੇ ਝੂਠ ਸੱਚ ਬਣ ਜਾਂਦਾ ਹੈ। ਇਸ ਲਈ, ਸੱਚ ਕੁਛ ਵੀ ਨਹੀਂ। ਕਿਸੇ ਗੱਲ ਬਾਰੇ ਆਪਣਾ ਵਿਸ਼ਵਾਸ਼ ਹੋਣਾ ਹੀ ਸੱਚ ਹੈ, ਜਿਨਾ ਚਿਰ ਓਹ ਵਿਸ਼ਵਾਸ਼ ਬਣਿਆ ਰਹੇ।

ਜੇ ਪੇਸ਼ ਕੀਤੇ ਗਏ ਤੱਥਾਂ ਉਤੇ ਕਿਸੇ ਨੂੰ ਵਿਸ਼ਵਾਸ਼ ਨਾ ਆਵੇ ਤਾਂ ਉਸ ਮਨੁਖ ਲਈ ਓਹ ਸੱਚ ਨਹੀਂ। ਹਰ ਮਨੁਖ, ਹਰ ਤੱਥ ਨੂੰ ਅਪਣੇ ਅਪਣੇ ਢੰਗ ਨਾਲ ਸਮਝਦਾ ਹੈ ਅਤੇ ਉਸ ਦੀ ਵਿਆਖਿਆ ਕਰਦਾ ਹੈ। ਜੇ ਇਕੋ ਸੂਚਨਾ ਇਕੋ ਤਰੀਕੇ ਨਾਲ ਇਕੋ ਵਕਤ ਕਈ ਮਨੁਖਾਂ ਨੂੰ ਮਿਲੇ, ਜੋ ਇਕੋ ਸਥਾਨ ਤੇ ਹੋਣ, ਤਾਂ ਵੀ ਸਾਰੇ ਹੀ, ਓਸ ਇਕੋ ਸੂਚਨਾ ਦੀ, ਅਪਣੇ ਆਪਣੇ ਢੰਗ ਨਾਲ, ਆਪਣੇ ਗਿਆਨ ਅਨੁਸਾਰ ਵਿਆਖਿਆ ਕਰਦੇ ਹਨ। ਜੋ ਕਿ ਸਦਾ ਵਖੋ ਵੱਖ ਹੁੰਦੀ ਹੈ। ਜੇ ਕੋਈ ਘਟਨਾ, ਕਈ ਮਨੁਖਾਂ ਸਾਹਮਣੇ ਇੱਕੋ ਵਕਤ ਘਟੇ, ਉਹ ਸਾਰੇ ਉਸਨੂੰ ਇਕੋ ਸਥਾਨ ਤੋਂ ਵੇਖ ਰਹੇ ਹੋਣ: ਫਿਰ ਵੀ ਉਸਦੀ ਵਿਆਖਿਆ ਵੱਖੋ ਵੱਖ ਕਰਨਗੇ। ਜੇ ਸੱਚ ਇੱਕ ਹੈ ਤਾਂ ਵਿਆਖਿਆ ਵੱਖੋ ਵੱਖ ਕਿਓਂ?

ਜੇ ਅਸਲੀ ਸੱਚ ਨੂੰ ਜਾਨਣਾ ਹੈ ਤਾਂ ਥੱਲੇ ਲਿਖਿਆ ਪੜੋ। ਸੰਖੇਪ ਵਿਚ ਸੱਚ ਦੀ ਵਿਆਖਿਆ ਇਹ ਹੈ :
ਪੂਰਾ ਸੱਚ ਉਹ ਹੈ ਜੋ ਕਿਸੇ ਦੇ ਮੰਨਣ ਅੰਦਰ ਆ ਜਾਵੇ।
ਅਧੂਰਾ ਸੱਚ ਉਹ ਹੈ ਜੋ ਤਕੜਾ ਧੱਕੇ ਨਾਲ ਮਨਾ ਲਵੇ, ਪਰ ਮੰਨਣ ਅੰਦਰ ਨ ਆਵੇ।

ਬਾਕੀ ਸਭ ਝੂਠ।

ਜੇ ਸਰਵ ਮਾਨਯ ਸੱਚ ਇਕੋ ਹੀ ਹੁੰਦਾ ਤਾਂ ਸੱਚ ਦੀਆਂ ਕਈ ਥਿਉਰੀਆਂ ਨ ਬਣਦੀਆਂ।

ਅਟੱਲ ਸਚਾਈ ਇਹ ਹੈ: ਕਿ ਸਚਾਈ ਕੋਈ ਵੀ ਨਹੀਂ। ਸੰਪੂਰਨ ਸੱਚ ਜਾਂ ਅਟੱਲ ਸਚਾਈ ਨਾ ਦੀ ਕੋਈ ਚੀਜ ਹੈ ਹੀ ਨਹੀਂ। ਜੇ ਐਸੀ ਚੀਜ ਹੁੰਦੀ ਤਾਂ ਸਾਰੇ ਹੀ ਉਸ ਤੇ ਜਰੂਰ ਸਹਿਮਤ ਹੁੰਦੇ।

ਕਿਸੇ ਗੱਲ ਨੂੰ ਵਿਸਵਾਸ਼ ਕਰਨਾ ਅਤੇ ਉਸ ਨਾਲ ਸਹਿਮਤ ਹੋਣਾ ਹੀ ਸੱਚ ਹੈ। ਸਾਡੇ ਕਿਸੇ ਇੱਕ ਜਾਂ ਪੰਜਾਂ ਗਿਆਨ ਇੰਦਰਿਆ ਰਾਹੀਂ ਜੋ ਸੂਚਨਾ ਅਸਾਨੂੰ, ਸਮਝ ਆਕੇ, ਮੰਨਣ ਵਿੱਚ ਆ ਜਾਵੇ, ਜਿਤਨਾ ਚਿਰ ਆਈ ਰਹੇ ਉਤਨਾ ਚਿਰ ਲਈ ਓਹੋ ਹੀ ਸੱਚ ਹੈ।

ਇਸ ਤੋਂ ਬਿਨਾ ਕੁਛ ਉਹ ਵੀ ਸੱਚ ਹਨ, ਜਿਨ੍ਹਾ ਗੱਲਾਂ ਨੂੰ ਪਰਚਲਿਤ ਹੋਣ ਕਾਰਨ ਸਮਾਜ ਨੇ ਅਪਣਾ ਲਿਆ ਹੈ ਅਤੇ ਸਾਰੇ ਹੀ, ਉਸੇ ਗਲ ਨੂੰ ਬਿਨਾ ਸੋਚੇ, ਬਿਨਾ ਤਰਕ ਕੀਤੇ, ਸੱਚ ਮੰਨੀ ਜਾਂਦੇ ਹਨ।

ਸ੍ਰਿਸ਼ਟੀ ਰਚਨਾ ਤੋਂ ਲੈਕੇ ਅੱਜ ਤੱਕ ਸਭ ਤੋਂ ਵਧ ਰਿੜਕਿਆ ਜਾਣ ਵਾਲਾ ਸ਼ਬਦ ਸੱਚ ਹੈ। ਧਰਮ, ਨੀਤੀ, ਇਤਿਹਾਸ, ਦਰਸ਼ਨ- ਸ਼ਾਸਤਰ, ਸ਼ਾਸਤਰ ਆਦਿ ਵਿੱਚ ਸਭ ਤੋਂ ਵਧ ਸੱਚ ਉਤੇ ਹੀ ਚਰਚਾ ਹੋਈ ਹੈ। ਫਿਰ ਵੀ ਇਸ ਸ਼ਬਦ ਦੀ ਸਭ ਤੋਂ ਵਧ ਗਲਤ ਵਰਤੋਂ ਹੋਈ ਹੈ ਅਤੇ ਇਸ ਦਾ ਦੁਰ-ਉਪਯੋਗ ਹੋਇਆ ਹੈ। ਇਸੇ ਕਰਕੇ ਪੂਰਬੀ ਤੇ ਪਛਮੀ ਵਿਦਵਾਨਾਂ ਨੇ ਇਸ ਬਾਰੇ ਕਈ ਥਿਉਰੀਆਂ ਬਣਾਈਆਂ ਹਨ ਪਰ ਸਰਵ ਮਾਨਯ ਕੋਈ ਥਿਉਰੀ ਵੀ ਨਹੀਂ ਹੋ ਸਕੀ।

ਸਾਡੇ ਵਿਚਾਰ ਬਦਲਣ ਨਾਲ, ਹਾਲਾਤ ਪਰਿਵਰਤਿਤ ਹੋਣ ਨਾਲ; ਸੱਚ ਦਾ ਝੂਠ ਕਿਵੇਂ ਬਣਦਾ ਹੈ ਅਤੇ ਝੂਠ ਦਾ ਸੱਚ ਕਿਵੇਂ ਬਣਦਾ ਹੈ। ਸਭ ਤੋਂ ਸੌਖੀ ਤੇ ਛੇਤੀ ਸਮਝ ਔਣ ਵਾਲੀ ਉਦਾਹਰਨ ਹੈ:- ਜੋ ਪਦਾਰਥ ਕਦੀ ਬਹੁਤ ਬੇਸਵਾਦ ਲਗਦੇ ਸਨ, ਤੇਜ ਭੁਖ ਲਗਣ ਨਾਲ ਉਹ ਵੀ ਸਵਾਦ ਲਗਣ ਲਗ ਪਏ। ਜਦੋਂ ਪੂਰਾ ਰੱਜ ਗਿਆ; ਜੋ ਪਦਾਰਥ ਬਹੁਤ ਸਵਾਦ ਲਗ ਰਿਹਾ ਸੀ, ਉਹੋ ਪਦਾਰਥ ਖਾਂਦਿਆਂ ਖਾਂਦਿਆਂ ਹੀ ਬੇਸਵਾਦ ਲਗਣ ਲਗ ਪਿਆ।

ਸੋਚੋ! ਫਿਰ ਸੱਚ ਕੀ ਹੋਇਆ। ਕੇਹੜਾ ਪਦਾਰਥ ਸਵਾਦ ਹੈ ਅਤੇ ਕੇਹੜਾ ਬੇਸਵਾਦ?

ਇਕ ਕਹਾਵਤ ਹੈ “ਮੈ ਨਾ ਮਾਨਉ ਗੁਰ ਕੀ ਬੈਣੀ। ਜਬ ਲਗ ਨਾ ਦੇਖਉ ਅਪਣੀ ਨੈਣੀ”। ਪਰ, ਆਪਣੀ ਅੱਖੀਂ ਵੇਖਿਆ ਹੋਇਆ ਸੱਚ ਵੀ, ਸਮੇ ਨਾਲ ਸੱਚ ਤੋਂ ਝੂਠ ਹੋ ਜਾਂਦਾ ਹੈ। ਇਸੇ ਤਰਾਂ ਹੋਰ ਮਿਸਾਲ : ਆਪਾਂ ਸਾਰੇ ਸੂਰਜ ਨੂੰ ਵੇਖਦੇ ਹਾਂ। ਜੋ ਸੂਰਜ ਸਵੇਰੇ ਅਤੇ ਸ਼ਾਮ ਨੂੰ ਬੜੇ ਵੱਡੇ ਆਕਾਰ ਦਾ ਦਿਸਦਾ ਹੈ, ਦੁਪਹਿਰ ਨੂੰ ਓਹੋ ਸੂਰਜ ਹੀ ਛੋਟਾ ਦਿਸਦਾ ਹੈ ਅਤੇ ਉਸਦਾ ਰੰਗ ਵੀ ਹੋਰ ਦਿਸਦਾ ਹੈ। ਕਦੀ ਉਸਨੂੰ ਸਿਖਰ ਦੁਪਹਿਰੇ ਥਾਲੀ ਜਿੱਡਾ ਮੰਨਦੇ ਹਾਂ, ਸੁਭਾ ਸ਼ਾਮ ਪਰਾਤ ਜਿਡਾ ਮੰਨਦੇ ਹਾਂ। ਸੱਚਾਈ ਕੀ ਹੈ? ਸੂਰਜ ਤਾਂ ਸਾਡੀ ਧਰਤੀ ਤੋਂ ਕਈ ਗੁਣਾ ਵੱਡਾ ਲੱਖਾਂ ਕਿਲੋ ਮੀਟਰਾਂ ਦੇ ਆਕਾਰ ਵਿੱਚ ਹੈ। ਅਸਾਡੇ ਅੱਖੀਂ ਦੇਖਿਆ ਸੱਚ ਵੀ ਸੱਚ ਨਹੀਂ ਰਹਿੰਦਾ। ਆਮ ਤੌਰ ਕਿਹਾ ਜਾਂਦਾ ਹੈ “ਮੈਂ ਅੱਖੀਂ ਦੇਖ ਕੇ ਮੰਨਾਂਗਾ”। ਜਾ ਮੈਂ ਅੱਖੀਂ ਦੇਖਿਯਾ ਹੈਸੋ, ਇਹ ਅੱਖੀਂ ਦੇਖਿਆ ਆਕਾਰ ਝੂਠ ਹੈ ਜਾਂ ਸੱਚ ਹੈ? ਕਿੱਨੇ ਚਿਰ ਲਈ ਸੱਚ ਹੈ? ਜਦ ਕਿ ਸੂਰਜ ਦਾ ਆਕਾਰ ਅਤੇ ਰੰਗ ਬਦਲਦੇ ਨਹੀਂ, ਇਕੋ ਜਿਹੇ ਹੀ ਰਹਿੰਦੇ ਹਨ। ਸੂਰਜ ਦੇ ਕਿਹੜੇ ਰੰਗ ਤੇ ਆਕਾਰ ਨੂੰ ਸੱਚ ਜਾਂ ਝੂਠ ਕਹਿ ਸਕਦੇ ਹਾਂ? ਵਿਗਿਆਨਕਾਂ ਦੇ ਦਸੇ ਨੂੰ, ਜਾਂ ਆਪਣੇ ਵੇਖੇ ਨੂੰ, ਸਵੇਰ ਵਾਲੇ ਨੂੰ ਜਾਂ ਦੁਪਹਿਰ ਵਾਲੇ ਨੂੰ? ਫੈਸਲਾ ਪਾਠਕਾਂ ਹੱਥ ਹੈ।

ਹੋਰ ਉਦਾਹਰਣ = ਜਿਤਨਾ ਚਿਰ ਕਿਸੇ ਵਸਤੂ ਦੀ ਪਰਖ ਨਾ ਹੋਵੇ ਉਤਨਾ ਚਿਰ ਨਕਲੀ ਸੱਚੀ ਅਸਲੀ ਹੁੰਦੀ ਹੈ ਪਰੰਤੂ, ਜਦੋਂ ਪਰਖ ਹੋ ਜਾਵੇ, ਓਦੋਂ, ਓਹੋ ਹੀ ਝੂਠੀ ਨਕਲੀ ਹੋ ਜਾਂਦੀ ਹੈ। ਪਹਿਲਾ ਸੱਚ ਝੂਠ ਹੋ ਗਿਆ, ਕਿਓਂ?

ਗਰਮੀਆਂ ਵਿੱਚ ਰੇਤੀਲੇ ਟਿੱਬਿਆਂ ਉਤੇ, ਪੱਕੀਆਂ ਸੜਕਾਂ ਉਤੇ ਜੋ ਪਾਣੀ ਜਾਪਦਾ ਹੈ, ਉਸ ਨੂੰ ਗੁਰਬਾਣੀ ਵਿੱਚ “ਮ੍ਰਿਗ ਤ੍ਰਿਸ਼ਨਾ ਜਾਂ ਹਰਿਚੰਦੌਰੀ” ਲਿਖਿਆ ਹੈ। “ਮ੍ਰਿਗ ਤ੍ਰਿਸਨਾ ਜਿਉ ਝੂਠਉ”। ਦੂਰੋਂ, ਉਥੇ ਪਾਣੀ ਜਾਪਦਾ ਹੈ, ਜਾਨਵਰ ਜਾਂ ਮਨੁਖ ਉਥੇ ਪਾਣੀ ਪੀਣ ਲਈ ਜਾਂਦਾ ਹੈ, ਉਥੇ ਪਹੁੰਚ ਕੇ ਵੇਖਦਾ ਹੈ ਪਾਣੀ ਹੈ ਨਹੀਂ। ਜਿਤਨਾ ਚਿਰ ਉਸਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਪਾਣੀ ਨਹੀਂ ਉਤਨਾ ਚਿਰ ਉਸ ਲਈ ਉਥੇ ਪਾਣੀ ਦੀ ਹੋਂਦ ਸੱਚ ਸੀ, ਜਦੋਂ ਪਤਾ ਲਗ ਗਿਆ ਇਥੇ ਪਾਣੀ ਨਹੀਂ ਹੈ ਅਤੇ ਪਹਿਲੋਂ ਵੀ ਨਹੀਂ ਸੀ, ਉਦੋਂ ਉਹੋ ਹੀ ਸੱਚ, ਝੂਠ ਵਿਚ ਬਦਲ ਗਿਆ। ਫਿਰ ਸੱਚ ਕੀ ਹੋਇਆ?

ਜੋ ਮੰਨਣ ਅੰਦਰ ਆ ਜਾਵੇ-ਪੂਰਾ ਸੱਚ।
ਜੋ ਤਕੜਾ ਧੱਕੇ ਨਾਲ ਮਨਾ ਲਵੇ, ਉਹ ਅਧੂਰਾ ਸੱਚ।

ਵਿਗਿਆਨਕਾਂ ਦੇ ਗਿਆਨ ਵਿੱਚ ਵਾਧਾ ਹੋਣ ਨਾਲ ਉਨਾ ਦੇ ਅਪਣੇ ਤੱਥ ਵੀ ਝੂਠੇ ਹੋ ਜਾਂਦੇ ਹਨ ਜਦੋਂ ਉਨਾ ਵਲੋਂ ਕੀਤੀ ਅਪਣੀ ਖੋਜ ਹੀ ਆਪਣੇ ਪੁਰਾਣੇ ਤੱਥਾਂ ਨੂੰ ਝੂਠ ਸਾਬਤ ਕਰ ਦਿੰਦੀ ਹੈ। ਸੱਚ; ਝੂਠ ਬਣ ਜਾਂਦਾ ਹੈ।

ਇਸ ਵਾਸਤੇ= ਜਿਨਾਂ ਚਿਰ ਕਿਸੇ ਗਲ ਉੱਤੇ ਵਿਸ਼ਵਾਸ਼ ਨਾ ਆਵੇ ਓਨਾ ਚਿਰ ਉਹ ਸੱਚ ਨਹੀਂ। ਸੱਚ ਓਨਾ ਚਿਰ ਹੀ ਸੱਚ ਰਹਿੰਦਾ ਹੈ ਜਿੱਨਾ ਚਿਰ ਸਾਨੂੰ ਉਸ ਗਲ ਵਿੱਚ ਵਿਸ਼ਵਾਸ਼ ਰਹੇ ਕਿ ਇਹ ਸੱਚ ਹੈ। ਸਮੇ ਨਾਲ, ਕਿਸੇ ਘਟਨਾ ਨਾਲ, ਜਦੋਂ ਸਾਡਾ ਵਿਸ਼ਵਾਸ਼ ਉਸ ਗੱਲ ਤੋਂ ਹਟ ਜਾਵੇ ਤਾਂ ਉਹੋ ਸੱਚ ਹੀ ਝੂਠ ਬਣ ਜਾਂਦਾ ਹੈ। ਜਿਨਾਂ ਕਾਰਨਾਂ ਕਰਕੇ ਸਾਡਾ ਵਿਸ਼ਵਾਸ਼ ਕਿਸੇ ਚੀਜ ਵਿੱਚ ਹੋਇਆ ਸੀ ਜਦੋਂ ਓਹ ਕਾਰਨ ਬਦਲਦੇ ਹਨ ਤਾਂ ਸਾਡਾ ਵਿਸ਼ਵਾਸ਼ ਵੀ ਬਦਲਦਾ ਹੈ ਅਤੇ ਮੰਨਿਆ ਹੋਇਆ ਸੱਚ; ਝੂਠ ਬਣ ਜਾਂਦਾ ਹੈ।

ਸੰਖੇਪ ਵਿਚ= ਵਿਸ਼ਵਾਸ਼ ਔਣ ਤੋਂ ਬਿਨਾ ਕੁਝ ਵੀ ਸੱਚ ਨਹੀਂ। ਅਟੱਲ ਸਚਾਈ ਇਹ ਹੈ= ਕਿਸੇ ਵੀ ਸੂਚਨਾ ਜਾਂ ਜਾਣਕਾਰੀ ਨੂੰ ਸਹੀ ਮੰਨ ਕੇ ਉਸ ਵਿਚ ਵਿਸ਼ਵਾਸ ਹੋ ਜਾਵੇ, ਓਹ ਹੀ ਸੱਚ ਹੈ। ਜਿਨਾ ਚਿਰ ਉਹ ਵਿਸ਼ਵਾਸ਼ ਬਣਿਆ ਰਹੇ।

ਸੱਚ ਬਾਰੇ ਮਹਾਨ ਕਵੀਆਂ ਦੇ ਵਿਚਾਰ:-

ਕਰਤਾਰ ਸਿੰਘ ਬਲਗਣ ਨੇ ਬਹੁਤ ਸੁੰਦਰ ਸਤਰਾਂ ਲਿਖੀਆਂ ਹਨ।

ਸੱਚ ਦੀ ਭਾਲ

ਉਸ ਚੰਦਰੇ ਨੂੰ ਚਿੱਠੀ ਲਿਖ ਕੇ, ਕਿਸ ਦੀ ਰਾਹੀਂ ਪਾਵਾਂ।
ਦੱਸੋ ਲੋਕੋ, ਦੱਸੋ ਕੋਈ ਸੱਚ ਦਾ ਕੀ ਸਰਨਾਵਾਂ।…….

ਟਿਚਕਰ ਕਰ ਕੇ ਆਖੇ ਕੋਈ, ਤੂੰ ਹੈਂ ਜਿਸ ਲਈ ਸਿਕਦਾ,
ਉਹ ਸਚ ਤੇ ਅਜ ਟਕੇ ਟਕੇ ਤੋਂ ਹੱਟੀ ਹੱਟੀ ਵਿਕਦਾ,
ਮੰਡੀਆਂ ਦੇ ਵਿਚ ਵੇਚਣ ਲੋਕੀਂ, ਜੀਕਣ ਮੱਝਾਂ ਗਾਵਾਂ।
ਦੱਸੋ ਲੋਕੋ, ਦੱਸੋ ਕੋਈ ਸੱਚ ਦਾ ਕੀ ਸਰਨਾਵਾਂ।

ਕਹਿਣ ਵਡੇਰੇ, ਸੱਚ ਨੂੰ ਲਭਦਾ ਹੈ ਮੁਲਖਈਆ ਰੁੜਿਆ,
ਮੂਰਖ ਕਵੀਆ। ਸੱਚ ਦੇ ਬਾਝੋਂ ਤੇਰਾ ਕੰਮ ਕੀ ਥੁੜਿਆ:
ਤੇਰੇ ਵਾਂਗੂ ਫਿਰਦਾ ਹੋਣੈਂ ਉਹ ਵੀ ਕਿਤੇ ਨਿਥਾਵਾਂ।
ਦੱਸੋ ਲੋਕੋ, ਦੱਸੋ ਕੋਈ, ਸੱਚ ਦਾ ਕੀ ਸਰਨਾਵਾਂ।

ਤੇਰੇ ਸ਼ੰਕੇ” ਕਵਿਤਾ ਵਿੱਚ ਕਵੀ ਆਪਣੀ ਪਤਨੀ ਨੂੰ ਸੱਚ ਬਾਰੇ ਕਹਿੰਦਾ ਹੈ:-

ਕੋਝ ਕੱਜਦਾ ਹਾਂ, ਮੈਂ ਜ਼ਰਦਾਰਾਂ ਦੇ, ਸੁਲਤਾਨਾਂ ਦੇ,
ਆਤਮਾ ਤਕ ਕੇ ਮੇਰੀ, ਭਾਵੇਂ ਹੈ ਸ਼ਰਮ ਖਾਂਦੀ ਏ।
ਪਰ, ਗਲਾ ਘੁਟ ਕੇ ਕਰਾ ਲੈਂਦਾ ਹਾਂ ਚੂਪ, ਆਤਮਾ ਨੂੰ,
ਖੁਦਕਸ਼ੀ ਕਰਦਾ ਹਾਂ, ਪਰ ਰੋਟੀ ਤੇ ਮਿਲ ਜਾਂਦੀ ਏ।

ਜਦ ਮਹਾਰਾਜਿਆਂ ਦੇ ਅਕਲ ਦੇ ਨਕਸ਼ੇ ਖਿਚਨਾਂ,
ਉਹਨਾਂ ਵਿਚ ਆਖਦੇ ਨੇ, ਝੂਠ ਦਾ ਝੌਲਾ ਪੈਂਦੈ।
“ਝੂਠ ਤੇ ਝੂਠ ਸਹੀ, ਵਿਕਦਾ ਤਾਂ ਹੈ ਬੋਲੀ ਤੇ,
ਏਸ ਮੰਡੀ ’ਚ ਭਲਾ ਸੱਚ ਨੂੰ ਹੈ ਕਿਹੜਾ ਲੈਂਦੈ”।

ਅੱਗੇ ਸ਼ਾਇਰ ਸਾਂ ਨਿਰਾ, ਹੁਣ ਮੈਂ ਵਪਾਰੀ ਵੀ ਹਾਂ,
ਸ਼ਿਅਰ ਉਹ ਲਿਖਦਾ ਹਾਂ, ਸੰਸਾਰ ਨੂੰ ਜੋ ਭਾਂਦੇ ਨੇ।
ਜਿੰਨ੍ਹਾ ਵੀ ਲਿਖਦਾਂ ਹਕੀਕਤ ਤੋਂ ਦੁਰਾਡਾ ਹੋ ਕੇ,
ਓਨਾ ਈ ਵਧ ਕੇ ਇਹ ਬਾਜ਼ਾਰ ‘ਚ’ ਮੁਲ ਪਾਂਦੇ ਨੇ।

ਇਹ ਅਖੀਰਲੀਆਂ ਸਤਰਾਂ ਵੀ ਮੇਰੀ ਇਸ ਗਲ ਦੀ ਪੁਸ਼ਟੀ ਕਰਦੀਆਂ ਹਨ ਕਿ ਸੱਚ ਉਹ ਹੀ ਹੈ ਜੋ ਸਰੋਤਿਆਂ ਨੂੰ ਪਸੰਦ ਆ ਜਾਵੇ।

ਤੁਸੀਂ ਹਾਕਮ ਦੇ ਆਖੇ ਤੇ ਸਦਾ ਧੁੱਪ ਨੂੰ ਵੀ ਛਾਂ ਲਿਖਿਆ।
ਮੈਂ ਕਲਮਾਂ ਸੱਚ ਦਾ ਪੜ੍ਹਿਆ ਤੇ ਉਸਨੂੰ ਥਾਂ ਬ ਥਾਂ ਲਿਖਿਆ।
ਤੁਹਾਡੇ ਤੇ ਮੇਰੇ ਕਥਨ ਵਿੱਚ, ਕੇਵਲ ਫਰਕ ਹੈ ਏਨਾ,
ਮੈ ਸ਼ਿਕਰੇ ਨੂੰ ਕਿਹਾ ਸ਼ਿਕਰਾ, ਤੁਸੀਂ ਕੋਇਲ ਨੂੰ ਕਾਂ ਲਿਖਿਆ। (ਇੱਕ ਹੋਰ ਕਵੀ)

ਐਨਾ ਸੱਚ ਨਾ ਬੋਲ ਕਿ ਕਲਾ ਰਹਿ ਜਾਵੇਂ।
ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ। -ਸੁਰਜੀਤ ਪਾਤਰ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ।
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਗੀਤ ਦੀ ਮੌਤ ਜੇ ਅੱਜ ਰਾਤ ਜੇ ਹੋ ਗਈ,
ਮੇਰੇ ਦੋਸਤ ਮੇਰਾ ਜੀਣਾ ਕਿੰਝ ਸਹਿਣਗੇ। -ਸੁਰਜੀਤ ਪਾਤਰ

Wednesday, July 29, 2009

The UNIVERSAL TRUTH

9 comments
"The UNIVERSAL TRUTH" is that there is no such thing as "truth" or "Universal Truth" at all. Was there any such thing , there was no need for scholars to come up with theories like, The Neo-Classical theories of truth, The Correspondence theory, The Coherence theory , Pragmatist theories, Tarski's theory of truth ,The Redundancy theory , Minimalist theories etc.

The most probable universal truth is one’s acceptance and agreement/ belief to the information attained/ perceived through all or one of the five senses. Generally accepted ideas in society are considered true also as people believe in them irrationally.

Truth, is truth till one believes in that information. Fortunately or unfortunately the belief also changes with time. Hence, truth become lies with change of period because thoughts/ opinions change with circumstances and time. When one's opinion changes about a piece of information which he/ she believed in earlier, the truth becomes untrue for the same person. For example, "Mirage" in desserts is good example, where humans as well as animals believe as water when they reach at that point there is no water. Within short period truth becomes non- truth because the belief changed.

"The word truth has a variety of meanings, from honesty, good faith, and sincerity in general, to agreement with fact or reality in particular. The term has no single definition about which a majority of professional philosophers and scholars agree, and various theories of truth continue to be debated. There are differing claims on such questions as what constitutes truth; what things are truth bearers capable of being true or false; how to define and identify truth; and whether truth is subjective, relative, objective, or absolute." - Wikipedia.

Although, Truth is the most discussed word in philosophy, religion and history since time immemorial. Still it is one of the most misused and misunderstood word. That is why many theories were written over time about truth. So, the question that arises is "what is truth"? This is one of the questions with no one accurate answer. Everyone has his own truth which can become untrue with time. Truth is nothing but one's belief. If, one does not believe all the facts are false. Each one perceives every fact in a unique way. Even if two people while together receive information through the same source, each one’s interpretation would be different based on one’s knowledge, which again varies.

For example, a fake diamond is a real diamond till one knows about how to evaluate it. But once person has acquired knowledge to evaluate, that real diamond becomes fake.

Thus, there is no truth unless it is believed in. Therefore the UNIVERSAL TRUTH is agreement/ acceptance/ belief of people about a piece of information.

Though, I have titled this site UNIVERSAL TRUTH but truth always is indescribable, obscure, and elusive.

"The problem of truth is in a way easy to state: what truths are, and what (if anything) makes them true". - Stanford encyclopedia of Philosophy.

- Thakur Dalip Singh