ਪ੍ਰੇਮਪੰਥ
"ਪ੍ਰੇਮ ਦਾ ਰਸਤਾ (ਰਾਹ ).
ਅਤਿ ਛੀਨ ਮ੍ਰਿਨਾਲ ਕੀ ਤਾਰਹੁੰ ਤੇ
ਤਿਹ ਊਪਰਿ ਪਾਯ ਦੈ ਆਵਨੋ ਹੈ,
ਸੁਈ ਬੇਧ ਕੇ ਬੇਧ ਸੋ ਕੀਨ ਤਹਾਂ
ਪਰਤੀਤ ਕੋ ਟਾਂਡੋ ਲਦਾਵਨੋ ਹੈ,
ਕਵਿ "ਬੋਧ" ਅਨੀ ਘਨੀ ਨੇਜਉਂ ਕੀ
ਚਢ ਤਾਂਪੈ ਨ ਚਿੱਤ ਚਲਾਵਨੋ ਹੈ,
ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ
ਤਲਵਾਰ ਕੀ ਧਾਰ ਪੈ ਧਾਵਨੋ ਹੈ." - ਬੋਧ
"ਪ੍ਰੇਮ ਦਾ ਰਸਤਾ (ਰਾਹ ).
ਅਤਿ ਛੀਨ ਮ੍ਰਿਨਾਲ ਕੀ ਤਾਰਹੁੰ ਤੇ
ਤਿਹ ਊਪਰਿ ਪਾਯ ਦੈ ਆਵਨੋ ਹੈ,
ਸੁਈ ਬੇਧ ਕੇ ਬੇਧ ਸੋ ਕੀਨ ਤਹਾਂ
ਪਰਤੀਤ ਕੋ ਟਾਂਡੋ ਲਦਾਵਨੋ ਹੈ,
ਕਵਿ "ਬੋਧ" ਅਨੀ ਘਨੀ ਨੇਜਉਂ ਕੀ
ਚਢ ਤਾਂਪੈ ਨ ਚਿੱਤ ਚਲਾਵਨੋ ਹੈ,
ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ
ਤਲਵਾਰ ਕੀ ਧਾਰ ਪੈ ਧਾਵਨੋ ਹੈ." - ਬੋਧ
--------------------------------------------------
चढते सूरज के पुजारी तो लाखों हैं 'फराज'
डूबते वक़्त हमने सूरज को भी तन्हा देखा |
डूबते वक़्त हमने सूरज को भी तन्हा देखा |
----------------------------
ਰਸਾਂ ਭਰੀ ਬਾਣੀ ਗੁਰੂ ਨਾਨਕ ਦੀ
ਸਤਿਗੁਰੂ ਨਾਨਕ-ਬਾਣੀ ਵਿਚ ਆਏ ਕਾਵਿ ਰਸਾਂ ਦੀ ਵਿਆਖਿਆ
ਠਾਕੁਰ ਦਲੀਪ ਸਿੰਘ
ਰਸ ਭਰੇ ਵਾਕਾਂ ਤੋਂ ਹੀ ਕਵਿਤਾ ਬਣਦੀ ਹੈ। ਇਸ ਕਰਕੇ ਰਸ-ਭਰਪੂਰ ਕਵਿਤਾ ਕਈ ਪ੍ਰਕਾਰ ਦੇ ਰਸਾਂ ਨਾਲ ਭਰੀ ਹੁੰਦੀ ਹੈ। ਭਾਰਤ ਵਿਚ, ਭਾਰਤੀ ਭਾਸ਼ਾਵਾਂ ਵਿਚ (ਉਰਦੂ ਗਜ਼ਲ ਤੋਂ ਪਹਿਲਾਂ) ਅਤਿ ਉਚ ਕੋਟੀ ਦੀ ਕਵਿਤਾ ਲਿੱਖੀ ਗਈ ਹੈ ਅਤੇ ਉਤਮ ਸਾਹਿਤ ਦੀ ਰਚਨਾ ਹੋਈ ਹੈ। ਜਿਸ ਬਾਰੇ ਅੱਜ ਅਸੀਂ ਭਾਰਤ ਵਾਸੀ ਹੀ ਭੁੱਲ ਗਏ ਹਾਂ, ਬਾਕੀਆਂ ਨੂੰ ਕੀ ਆਖਣਾ। ਕਿਉਂਕਿ ਸਾਡੇ ਭਾਰਤੀਆਂ ਵਿਚ ਆਤਮ ਸਨਮਾਨ ਨਹੀਂ ਹੈ। ਅਸਾਨੂੰ ਇੰਗਲੈਂਡ ਦੇ ਨਿਵਾਸੀ ਸ਼ੈਕਸਪੀਅਰ ਦਾ ਨਾਮ ਅਤੇ ਉਸ ਦੇ ਨਾਟਕ ਯਾਦ ਹਨ ਪਰ, ਭਾਰਤ ਵਾਸੀ ਕਾਲੀਦਾਸ ਦਾ ਨਾਮ ਅਤੇ ਉਸ ਦੇ ਨਾਟਕਾਂ ਬਾਰੇ ਪਤਾ ਹੀ ਨਹੀਂ। ਕਿਉਂਕਿ ਅਸੀਂ ਅੱਜ ਵੀ ਇੰਗਲੈਂਡ ਦੇ ਗੁਲਾਮ ਹਾਂ।
ਸਭ ਤੋਂ ਪਹਿਲੋਂ ਭਰਤ ਮੁਨੀ ਨੇ ਰਸ ਵਿਆਖਿਆ ਕੀਤੀ ਸੀ। ਭਰਤ ਮੁਨੀ ਦੀ ਰਸ ਵਿਆਖਿਆ ਨੂੰ ਆਧਾਰ ਮੰਨ ਕੇ ਹੀ ਅਗੋਂ ਹੋਰ ਵਿਦਵਾਨਾਂ ਨੇ ਵਿਆਖਿਆ ਕੀਤੀ ਹੈ। ਕਈ ਵਿਦਵਾਨ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਛੰਦ, ਅਲੰਕਾਰ ਅਤੇ ਰਸ; ਭਾਰਤੀ-ਕਾਵਿ ਦੇ ਜ਼ਰੂਰੀ ਅੰਗ ਹਨ। ਕਵਿਤਾ ਪੜ੍ਹ ਕੇ, ਜਾਂ ਸੁਣ ਕੇ ਅਤੇ ਵਕਤਾ ਦੇ ਹਾਵ ਭਾਵ ਵੇਖ ਕੇ, ਜੋ ਅਨੰਦ ਆਵੇ, ਉਹ ਹੀ ਕਵਿਤਾ ਦਾ ਰਸ ਹੈ। ਰਸ ਹੀ ਕਵਿਤਾ ਦਾ ਅਸਲੀ ਤੱਤ ਹੁੰਦਾ ਹੈ। ਕਈ ਰਸ ਲੰਬਾ ਸਮਾਂ ਰਹਿੰਦੇ ਹਨ ਪਰ, ਕਈ ਥੋੜਾ ਚਿਰ ਹੀ ਰਹਿੰਦੇ ਹਨ। ਜਿਵੇਂ: ਕ੍ਰੋਧ, ਸੋਗ, ਗਿਲਾਨੀ ਆਦਿ ਲੰਬਾ ਸਮਾਂ ਨਹੀਂ ਰਹਿੰਦੇ।
"ਨਾਨਕ ਸਾਇਰ ਏਵ ਕਹਿਤ ਹੈ" ਨਾਨਕ ਸ਼ਾਇਰ ਨੇ, ਨਾਨਕ ਬਾਣੀ ਵਿਚ ਸਾਰੇ ਹੀ ਰਸ ਲਿਖ ਕੇ, ਇਸ ਬਾਣੀ ਨੂੰ ਰਸ ਭਿੰਨੀ ਬਣਾ ਦਿਤਾ ਹੈ। ਜੇ ਇਹਨਾਂ ਰਸਾਂ ਦਾ ਅਸਾਨੂੰ ਗਿਆਨ ਹੋ ਜਾਵੇ ਤਾਂ ਰਸ ਭਰੀ ਗੁਰੂ ਨਾਨਕ ਬਾਣੀ ਦਾ ਰਸ, ਅਸਾਨੂੰ ਵੀ ਰਸ ਭਰਪੂਰ ਕਰ ਦੇਵੇਗਾ। ਆਓ, ਆਪਾਂ ਵੀ ਕਵਿਤਾ ਦੇ ਰਸਾਂ ਬਾਰੇ ਗਿਆਨ ਪ੍ਰਾਪਤ ਕਰਕੇ ਰਸ-ਭਰੀ ਬਾਣੀ ਵਿਚਲੇ ਰਸਾਂ ਦਾ, ਰਸ ਲੈਣਾ ਸ਼ੁਰੂ ਕਰੀਏ।
ਸੰਗੀਤ ਅਤੇ ਕਾਵਿ ਸ਼ਾਸਤ੍ਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ। ਸੰਗੀਤ ਦੀ ਇਹ ਵਿਸ਼ੇਸਤਾ ਹੈ ਕਿ ਸੰਗੀਤ ਭਗਤੀ ਭਾਵ ਨੂੰ ਪ੍ਰਚੰਡ ਕਰਦਾ ਹੈ। ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ; ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਅਧਾਰਿਤ ਹੈ।
ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਇਕ ਸ਼ਾਇਰ ਭਾਵ ਕਵੀ ਮੰਨਿਆ ਹੈ। ਕਵੀ ਰੂਪ ਵਿਚ ਗੁਰੂ ਜੀ ਨੇ ਕਵਿਤਾ ਰਚੀ ਹੈ। ਜਿਸ ਵਿਚੋਂ ੯੪੭/947 ਸਲੋਕ/ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ। ਇਹ ਅਤੀ ਮਨੋਹਰ ਕਵਿਤਾ ਰੂਪੀ ਬਾਣੀ, ਛੰਦ-ਬੱਧ, ਕਾਵਿ ਰਸਾਂ ਨਾਲ ਭਰਪੂਰ ਹੈ ਅਤੇ ਸੰਗੀਤਮਈ ਹੈ। ਇਸ ਮਨੋਹਰ ਬਾਣੀ ਦਾ ਰਸ ਅਸਵਾਦਨ ਕਰਨ ਲਈ ਹਰੇਕ "ਗੁਰੂ ਨਾਨਕ ਨਾਮ ਲੇਵਾ" ਨੂੰ ਸੰਗੀਤ ਅਤੇ ਕਾਵਿ ਸ਼ਾਸਤ੍ਰ ਦੀ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ।
ਹੈਰਾਨੀ ਅਤੇ ਦੁੱਖ ਦੀ ਗਲ ਹੈ ਕਿ ਸਿੱਖ ਪੰਥ ਨੂੰ ਗੁਰਬਾਣੀ ਵਿਚ ਆਏ ਕਾਵਿ ਰਸਾਂ ਬਾਰੇ ਗਿਆਨ ਨਹੀਂ ਹੈ ਅਤੇ ਕਦੀ ਇਸ ਪਾਸੇ ਸਿੱਖਾਂ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ। ਸਦਾ ਹੀ ਹਿੰਦੂਆਂ ਦਾ ਵਿਰੋਧ, ਸਾਰੀਆਂ ਸਿੱਖ ਸੰਪ੍ਰਦਾਵਾਂ ਦਾ ਵਿਰੋਧ ਅਤੇ ਆਪਸ ਵਿਚ ਲੜਣ ਉਤੇ ਸਾਰੀ ਸ਼ਕਤੀ ਅਤੇ ਸਮਾਂ ਲਾ ਦਿਤਾ। ਕੀਰਤਨ ਪ੍ਰਥਾ ਪ੍ਰਚਲਿਤ ਹੋਣ ਕਰਕੇ ੩੧/31 ਰਾਗਾਂ ਬਾਰੇ ਤਾਂ ਕੁਛ ਖੋਜ ਹੋਈ ਹੈ, ਕੁਛ ਕੁ ਸਿੱਖਾਂ ਨੂੰ ਸੁਰ ਗਿਆਨ ਵੀ ਹੈ। ਪ੍ਰੰਤੂ, ਕਾਵਿ ਸ਼ਾਸਤ੍ਰ ਵਿਚ ਆਏ ਰਸਾਂ ਬਾਰੇ ਸਿੱਖ ਬਿਲਕੁਲ ਅਭਿੱਗ ਹਨ। ਗੁਰਬਾਣੀ ਵਿਚਲੇ ਕਾਵਿ ਰਸਾਂ ਬਾਰੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਲਿਖਣ ਦੀ ਲੋੜ ਹੈ। ਜਗਤ ਗੁਰੂ ਜੀ ਦੀ, ਸਰਵਪ੍ਰਿਯ ਬਾਣੀ "ਜਪੁ ਜੀ" ਵਿਚ ਹੀ ਕਈ ਪ੍ਰਕਾਰ ਦੇ ਛੰਦ ਅਤੇ ਕਾਵਿ ਰਸ ਹਨ। ਪਰ, ਸਿੱਖ ਵਿਦਵਾਨਾਂ ਨੇ ਕਦੀ ਇਸ ਪਾਸੇ ਧਿਆਨ ਹੀ ਨਹੀਂ ਕੀਤਾ। ਭਾਵੇਂ, "ਜਪੁ ਜੀ" ਦੇ ਕਈ ਸੌ ਟੀਕੇ, ਤਰਜਮੇਂ ਕਈ ਭਾਸ਼ਾਵਾਂ ਵਿਚ ਹੋ ਚੁਕੇ ਹਨ, ਪਰ ਜਪੁ ਜੀ ਦੇ ਛੰਦਾਂ ਬਾਰੇ ਅਤੇ ਕਾਵਿ ਰਸਾਂ ਬਾਰੇ ਕਦੀ ਕਿਸੇ ਨੇ ਕੋਈ ਵਿਆਖਿਆ ਨਹੀਂ ਕੀਤੀ। ਸੋਚਣ ਵਾਲੀ ਗੱਲ ਹੈ, ਸਭ ਤੋਂ ਵੱਧ ਪੜ੍ਹੀ ਜਾਂਦੀ ਬਾਣੀ ਜਪੁ ਜੀ ਅਤੇ ਗਾਈ ਸੁਣੀ ਜਾਂਦੀ ਆਸਾ ਦੀ ਵਾਰ ਵਿਚਲੇ ਕਾਵਿ ਰਸਾਂ ਬਾਰੇ ਹੀ ਜੇ ਸਿੱਖਾਂ ਨੂੰ ਜਾਣਕਾਰੀ ਨਹੀਂ ਤਾਂ ਹੋਰ ਕਿਸ ਬਾਣੀ ਬਾਰੇ ਹੋਵੇਗੀ?
ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਕਾਵਿ ਪੱਖ ਉਜਾਗਰ ਕਰਨ ਲਈ, ਉਨ੍ਹਾਂ ਦੀ ਬਾਣੀ ਵਿਚੋਂ ਰਸਾਂ ਬਾਰੇ ਅਤੀ ਸੰਖੇਪ ਜਾਣਕਾਰੀ ਆਪ ਜੀ ਨੂੰ ਭੇਟ ਹੈ। ਪ੍ਰੇਮੀ ਪਾਠਕ ਨੂੰ ਕਾਵਿ ਸ਼ਾਸਤ੍ਰ ਦਾ ਗਿਆਨ ਪ੍ਰਾਪਤ ਕਰਕੇ; ਅਰਥ ਸਮਝ ਕੇ, ਰਸ ਦਾ ਨਾਮ ਆਪ ਹੀ ਜਾਨਣ ਦੀ ਲੋੜ ਹੈ। ਕਾਵਿ ਰਸਾਂ ਨੂੰ ਸਮਝ ਕੇ ਹੀ ਅਸੀਂ ਗੁਰਬਾਣੀ ਵਿਚਲੇ ਰਸਾਂ ਦਾ ਰਸ ਮਾਣ ਸਕਾਂਗੇ।
ਕਾਵਿ ਸ਼ਾਸਤ੍ਰ ਵਿਚ ਕਵਿਤਾ ਦੇ ਨੌ ਰਸ ਮੰਨੇ ਗਏ ਹਨ ਜਿਨਾਂ ਦੇ ਨਾਮ ਇਹ ਹਨ (ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਬੀਭਤਸ ਰਸ, ਅਦਭੁਦ ਰਸ, ਸ਼ਾਂਤ ਰਸ)। ਪਰ, ਭਗਤੀ ਮਾਰਗ ਦੇ ਕੁਛ ਵਿਦਵਾਨਾਂ ਨੇ ਕੇਵਲ ਪੰਜ ਰਸ ਮੰਨੇ ਹਨ, ਜਿਨ੍ਹਾਂ ਵਿਚੋਂ ਦੋ ਰਸ "ਸ਼ਾਂਤ" ਅਤੇ "ਸ਼ਿੰਗਾਰ" ਤਾਂ ਪਹਿਲੇ ਨੌਵਾਂ ਵਿਚ ਹੀ ਆ ਜਾਂਦੇ ਹਨ ਬਾਕੀ ਤਿੰਨ ਇਹ ਹਨ; ਦਾਸ ਰਸ, ਵਾਤਸਲਯ ਰਸ ਅਤੇ ਸਖਾ ਰਸ। ਇਸ ਤਰਾਂ ਸਾਰੇ ਮਿਲ ਕੇ ਕਾਵਿ ਰਸਾਂ ਦੀ ਗਿਣਤੀ ੧੨/12 ਹੋ ਜਾਂਦੀ ਹੈ। ਕਈ ਵਿਦਵਾਨਾਂ ਨੇ ਭਗਤੀ ਨੂੰ ਵਖਰਾ ਰਸ ਮੰਨਿਆ ਹੈ। ਜੇ ਭਗਤੀ ਨੂੰ ਵੀ ਰਸ ਮੰਨ ਲਈਏ ਤਾਂ ਗਿਣਤੀ ੧੩/13 ਹੋ ਜਾਂਦੀ ਹੈ। ਵਿਦਵਾਨਾਂ ਨੇ ਸਾਰੇ ਰਸਾਂ ਦਾ ਰਾਜਾ 'ਸ਼ਿੰਗਾਰ ਰਸ' ਨੂੰ ਮੰਨਿਆ ਹੈ।
ਕਾਵਿ ਰਸਾਂ ਦੇ ਉਦਾਹਰਣ:-
1. ਸ਼ਿੰਗਾਰ ਰਸ: ਕਾਮਯੁਕਤ (ਇਸ਼ਕ ਮਜਾਜ਼ੀ) ਪ੍ਰੇਮ ਭਾਵ। ਜੋ ਨਰ ਅਤੇ ਮਾਦਾ ਦੇ ਸ਼ਿੰਗਾਰ ਕਰਨ, ਸ਼ਿੰਗਾਰ ਨੂੰ ਵੇਖਣ ਤੇ ਸੁਨਣ ਕਾਰਨ ਉਤਪੰਨ ਹੋਵੇ। ਇਸ ਨੂੰ 'ਸ਼ਿੰਗਾਰ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਕਾਮ ਇੱਛਾ ਹੈ।
ਨੈਨ ਸਲੋਨੀ ਸੁੰਦਰ ਨਾਰੀ। ਖੋੜ ਸੀਗਾਰ ਕਰੈ ਅਤਿ ਪਿਆਰੀ।…… ਦਰ ਘਰ ਮਹਲਾ ਸੇਜ ਸੁਖਾਲੀ। ਅਹਿਨਿਸਿ ਫੂਲ ਬਿਛਾਵੈ ਮਾਲੀ। (ਰਾਗ ਗਉੜੀ, ਪੰਨਾ ੨੨੫/225)
2. ਹਾਸ ਰਸ: ਕਿਸੇ ਕਾਰਨ ਕਰਕੇ ਪ੍ਰਸੰਨਤਾ ਪੂਰਵਕ ਹਾਸਾ ਆਉਣਾ। ਇਸ ਨੂੰ "ਹਾਸ ਰਸ" ਕਹਿੰਦੇ ਹਨ। ਇਸ ਦਾ ਸਥਾਈ ਭਾਵ ਹਾਸੀ ਹੈ।
ਵਾਇਨਿ ਚੇਲੇ ਨਚਨਿ ਗੁਰ। ਪੈਰ ਹਲਾਇਨ੍ਹਿ ਫੇਰਨ੍ਹਿ ਸਿਰ। ਉਡਿ ਉਡਿ ਰਾਵਾ ਝਾਟੈ ਪਾਇ। ਵੇਖੈ ਲੋਕੁ ਹਸੈ ਘਰਿ ਜਾਇ। (ਰਾਗ ਆਸਾ, ਪੰਨਾ ੪੬੫/465)
3. ਕਰੁਣਾ ਰਸ: ਆਪਣੀ ਇੱਛਾ ਦੇ ਵਿਰੁੱਧ ਕੋਈ ਘਟਨਾ ਹੋਣ ਕਾਰਨ ਜੋ ਦੁੱਖਦਾਈ ਅਵਸਥਾ ਬਣਦੀ ਹੈ। ਜਾਂ, ਕਿਸੇ ਨੁੰ ਦਯਨੀਯ ਅਵਸਥਾ ਵਿਚ ਵੇਖ ਕੇ, ਸੁਣ ਕੇ ਜੋ ਦੁੱਖਦਾਈ ਅਵਸਥਾ ਮਨ ਦੀ ਬਣਦੀ ਹੈ, ਉਸ ਨੂੰ "ਕਰੁਣਾ ਰਸ" ਕਹਿੰਦੇ ਹਨ। ਇਸ ਦਾ ਸਥਾਈ ਭਾਵ ਸੋਗ ਹੈ।
ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ। ਸੇ ਸਿਰ ਕਾਤੀ ਮੁੰਨੀਅਨ੍ਹਿ ਗਲ ਵਿਚਿ ਆਵੈ ਧੂੜਿ। ਮਹਲਾ ਅੰਦਰਿ ਹੋਦੀਆ ਹੁਣਿ ਬਹਿਣ ਨ ਮਿਲਨ੍ਹਿ ਹਦੂਰਿ। (ਰਾਗ ਆਸਾ, ਪੰਨਾ ੪੧੭/417)
ਵਾਇਨਿ ਚੇਲੇ ਨਚਨਿ ਗੁਰ। ਪੈਰ ਹਲਾਇਨ੍ਹਿ ਫੇਰਨ੍ਹਿ ਸਿਰ। ਉਡਿ ਉਡਿ ਰਾਵਾ ਝਾਟੈ ਪਾਇ। ਵੇਖੈ ਲੋਕੁ ਹਸੈ ਘਰਿ ਜਾਇ। (ਰਾਗ ਆਸਾ, ਪੰਨਾ ੪੬੫/465)
3. ਕਰੁਣਾ ਰਸ: ਆਪਣੀ ਇੱਛਾ ਦੇ ਵਿਰੁੱਧ ਕੋਈ ਘਟਨਾ ਹੋਣ ਕਾਰਨ ਜੋ ਦੁੱਖਦਾਈ ਅਵਸਥਾ ਬਣਦੀ ਹੈ। ਜਾਂ, ਕਿਸੇ ਨੁੰ ਦਯਨੀਯ ਅਵਸਥਾ ਵਿਚ ਵੇਖ ਕੇ, ਸੁਣ ਕੇ ਜੋ ਦੁੱਖਦਾਈ ਅਵਸਥਾ ਮਨ ਦੀ ਬਣਦੀ ਹੈ, ਉਸ ਨੂੰ "ਕਰੁਣਾ ਰਸ" ਕਹਿੰਦੇ ਹਨ। ਇਸ ਦਾ ਸਥਾਈ ਭਾਵ ਸੋਗ ਹੈ।
ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ। ਸੇ ਸਿਰ ਕਾਤੀ ਮੁੰਨੀਅਨ੍ਹਿ ਗਲ ਵਿਚਿ ਆਵੈ ਧੂੜਿ। ਮਹਲਾ ਅੰਦਰਿ ਹੋਦੀਆ ਹੁਣਿ ਬਹਿਣ ਨ ਮਿਲਨ੍ਹਿ ਹਦੂਰਿ। (ਰਾਗ ਆਸਾ, ਪੰਨਾ ੪੧੭/417)
4. ਰੌਦਰ ਰਸ: ਕਿਸੇ ਦੁਆਰਾ ਮਨ ਜਾਂ ਤਨ ਨੂੰ ਕਿਸੇ ਵੀ ਪ੍ਰਕਾਰ ਦੀ ਠੇਸ ਪੁਹੰਚਣ ਕਾਰਨ ਜੋ ਬਦਲੇ ਦੀ ਭਾਵਨਾ ਉਪਜੇ, ਉਸਨੂੰ 'ਰੌਦਰ ਰਸ' ਕਹਿੰਦੇ ਹਨ। ਇਸਦਾ ਸਥਾਈ ਭਾਵ ਕ੍ਰੋਧ ਹੈ।
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। (ਰਾਗ ਆਸਾ, ਪੰਨਾ ੪੧੮/418)
5. ਵੀਰ ਰਸ: ਕਿਸੇ ਵਿਸ਼ੇਸ ਕਾਰਨ ਕਰਕੇ, ਕਿਸੇ ਕਾਰਜ ਨੂੰ ਖੁਸ਼ੀ ਅਤੇ ਚਾ ਨਾਲ ਕਰਨ ਦੀ ਤੀਵਰ ਇੱਛਾ ਨੂੰ 'ਵੀਰ ਰਸ' ਕਿਹਾ ਜਾਂਦਾ ਹੈ। ਇਸ ਦਾ ਸਥਾਈ ਭਾਵ ਉਤਸ਼ਾਹ ਹੈ।
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ। (ਰਾਗ ਆਸਾ, ਪੰਨਾ ੪੬੭/467)
6. ਭਿਆਨਕ ਰਸ: ਕਿਸੇ ਡਰਾਉਣੇ ਦ੍ਰਿਸ਼, ਘਟਨਾ ਜਾਂ ਪ੍ਰਾਣੀ ਨੂੰ ਦੇਖ ਕੇ ਅਤੇ ਉਸ ਬਾਰੇ ਪੜ੍ਹ ਕੇ, ਸੁਣ ਕੇ, ਜੋ ਡਰ ਦਾ ਭਾਵ ਮਨ ਵਿੱਚ ਆਵੇ, ਉਸਨੂੰ 'ਭਿਆਨਕ ਰਸ' ਕਿਹਾ ਜਾਂਦਾ ਹੈ। ਇਸਦਾ ਸਥਾਈ ਭਾਵ ਡਰ ਹੈ।
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ। (ਰਾਗ ਤਿਲੰਗ, ਪੰਨਾ ੭੨੧/721)
7. ਬੀਭਤਸ ਰਸ: ਕਿਸੇ ਘ੍ਰਿਣਤ ਵਸਤੂ ਜਾਂ ਘਟਨਾ ਨੂੰ ਵੇਖ ਕੇ ਜਾਂ ਉਸ ਬਾਰੇ ਸੁਣ ਕੇ, ਪੜ੍ਹ ਕੇ, ਜੋ ਘਿਰਣਾ ਦਾ ਭਾਵ ਉਪਜੇ, ਉਸਨੂੰ 'ਬੀਭਤਸ ਰਸ' ਕਿਹਾ ਜਾਂਦਾ ਹੈ। ਇਸਦਾ ਸਥਾਈ ਭਾਵ ਘਿਰਣਾ ਹੈ।
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਰਾਗ ਆਸਾ, ਪੰਨਾ ੩੬੦/360)
8. ਅਦਭੁਤ ਰਸ: ਕਿਸੇ ਅਲੌਕਿਕ ਦ੍ਰਿਸ਼ ਨੂੰ ਵੇਖ ਕੇ ਜਾਂ ਪੜ੍ਹ-ਸੁਣ ਕੇ ਹੈਰਾਨੀ ਦਾ ਜੋ ਭਾਵ ਮਨ ਵਿੱਚ ਉਪਜੇ, ਉਸ ਭਾਵ ਨੂੰ 'ਅਦਭੁਤ ਰਸ' ਕਹਿੰਦੇ ਹਨ। ਇਸਦਾ ਸਥਾਈ ਭਾਵ ਹੈਰਾਨੀ ਹੈ।
ਆਦਿ ਸਚੁ ਜੁਗਾਦਿ ਸਚੁ। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। (ਜਪੁ ਜੀ, ਪੰਨਾ ੧/1)
9. ਸ਼ਾਂਤ ਰਸ: ਵਿਚਾਰਨ ਸਦਕਾ; ਇਸ ਨਾਸ਼ਵਾਨ ਸੰਸਾਰ ਤੋਂ ਹੋਈ ਉਪਰਾਮਤਾ ਤੋਂ ਉਪਰੰਤ, ਜੋ ਵਿਰਕਤ ਬਿਰਤੀ ਬਣਦੀ ਹੈ, ਉਸਨੂੰ 'ਸ਼ਾਂਤ ਰਸ' ਕਹਿੰਦੇ ਹਨ। ਇਸਦਾ ਸਥਾਈ ਭਾਵ ਵੈਰਾਗ ਹੈ।
ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ। (ਰਾਗ ਗਉੜੀ, ਪੰਨਾ ੫੦੩/503)
10. ਵਾਤਸਲਯ ਰਸ: ਪ੍ਰਭੂ ਵਲੋਂ ਆਪਣੇ ਭਗਤਾਂ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪਿਆਰ ਕਰਨ ਦੇ ਭਾਵ ਨੂੰ, ਭਗਤਾਂ ਦੀ ਰੱਖਿਆ ਕਰਨ ਦੇ ਭਾਵ ਨੂੰ, 'ਵਾਤਸਲਯ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਕਰਤਵ ਅਧੀਨ ਪ੍ਰੇਮ ਹੈ।
ਭਗਤਿ ਵਛਲੁ ਭਗਤਾ ਹਰਿ ਸੰਗਿ। ਨਾਨਕ ਮੁਕਤਿ ਭਏ ਹਰਿ ਰੰਗਿ। (ਰਾਗ ਆਸਾ, ਪੰਨਾ ੪੧੬/416)
11. ਦਾਸ ਰਸ: ਆਪਣੇ ਇਸ਼ਟ ਪ੍ਰਤੀ, ਭਗਤੀ ਭਾਵ ਨਾਲ ਨਿਮ੍ਰਤਾ ਰੱਖਣ ਨੂੰ 'ਦਾਸ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਨਿਮ੍ਰਤਾ ਹੈ।
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ। (ਰਾਗ ਬਸੰਤ, ਪੰਨਾ ੧੧੭੧/1171)
12. ਸਖਾ ਰਸ: ਪ੍ਰੇਮਾ ਭਗਤੀ ਵਿਚ ਭਿੱਜ ਕੇ ਇਸ਼ਟ ਨੂੰ ਆਪਣਾ ਸਖਾ/ਮਿਤ੍ਰ ਮੰਨਣ ਦੇ ਭਾਵ ਨੂੰ 'ਸਖਾ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਇਸ਼ਟ ਵਿਚ ਮੀਤ ਭਾਵ ਹੈ।
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ। (ਰਾਗ ਮਾਰੂ, ਪੰਨਾ ੧੦੨੧/1021)
13. ਭਗਤੀ ਰਸ: ਕੁਛ ਪੜ੍ਹ ਕੇ, ਸੁਣ ਕੇ ਅਤੇ ਵੇਖ ਕੇ, ਮਨੁਖੀ ਮਨ ਵਿਚ ਨਿਸ਼ਠਾ,ਪ੍ਰੇਮ ਅਤੇ ਸਤਿਕਾਰ ਪੂਰਵਕ ਆਪਣੇ ਅਰਾਧਯ ਇਸ਼ਟ ਪ੍ਰਤੀ ਜੋ ਸੇਵਾ, ਉਪਾਸਨਾ ਦਾ ਭਾਵ ਉਪਜਦਾ ਹੈ। ਉਸ ਨੂੰ 'ਭਗਤੀ ਰਸ' ਕਹਿੰਦੇ ਹਨ। ਇਸ ਦਾ ਸਥਾਈ ਭਾਵ ਸਰਧਾ ਹੈ।
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ। (ਜਪੁ ਜੀ, ਪੰਨਾ ੬/6)
-----------------------------------------------------------------------
ਨਾਨਕ ਸਾਇਰ ਏਵ ਕਹਿਤ ਹੈ
ਸਤਿਗੁਰੂ ਨਾਨਕ-ਬਾਣੀ ਵਿਚ ਆਏ ਛੰਦ ਦੀ ਵਿਆਖਿਆ
ਠਾਕੁਰ ਦਲੀਪ ਸਿੰਘ
ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਇਕ ਸ਼ਾਇਰ ਭਾਵ ਕਵੀ ਮੰਨਿਆ ਹੈ। ਕਵੀ ਰੂਪ ਵਿਚ ਗੁਰੂ ਜੀ ਨੇ ਕਵਿਤਾ ਰਚੀ ਹੈ। ਜਿਸ ਵਿਚੋਂ ੯੪੭/947 ਸਲੋਕ/ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ। ਇਹ ਅਤੀ ਮਨੋਹਰ ਕਵਿਤਾ ਰੂਪੀ ਬਾਣੀ, ਛੰਦ-ਬੱਧ ਹੈ ਅਤੇ ਸੰਗੀਤਮਈ ਹੈ। ਰਾਗਾਂ ਦੇ ਨਾਮ ਤਾਂ ਗੁਰੂ ਜੀ ਨੇ ਲਿਖ ਦਿਤੇ ਪਰ ਆਮਤੌਰ ਉਤੇ ਛੰਦਾਂ ਦੇ ਨਾਮ ਨਹੀਂ ਲਿਖੇ (ਕੁਛ ਕੁ ਨੂੰ ਛੱਡ ਕੇ)। ਇਸ ਮਨੋਹਰ ਬਾਣੀ ਦਾ ਰਸ ਅਸਵਾਦਨ ਕਰਨ ਲਈ ਹਰੇਕ "ਗੁਰੂ ਨਾਨਕ ਨਾਮ ਲੇਵਾ" ਨੂੰ ਸੰਗੀਤ ਅਤੇ ਛੰਦ ਸ਼ਾਸਤ੍ਰ ਦੀ ਜਾਣਕਾਰੀ ਹੋਣੀ ਅਤੀ ਜਰੂਰੀ ਹੈ। ਛੰਦ-ਬੱਧ ਕਵਿਤਾ, ਖੁੱਲੀ ਕਵਿਤਾ ਨਾਲੋਂ ਲਿਖਣੀ ਕਠਿਨ ਹੈ ਪਰ, ਵੱਧ ਰਸਦਾਇਕ ਹੁੰਦੀ ਹੈ। ਛੰਦ ਰਹਿਤ ਕਵਿਤਾ ਬਾਰੇ ਹੇਠ ਲਿਖਿਆ ਪੜ੍ਹਕੇ ਆਪ ਮੇਰੇ ਨਾਲ ਸਹਿਮਤ ਹੋਵੋਗੇ।
ਘਨਾਕਸ਼ਰੀ ਛੰਦ:- ਜਲਧ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ, ਮਧੁਪ ਕੇ ਲੇਖੇ ਫੂਲ ਫੀਕੋ, ਮਕਰੰਦ ਬਿਨ।
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ, ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ।
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ, ਵਯਾਖਯਾ ਬਿਨਾ ਅਮਲ ਔ ਰੈਨ ਸੈਨ ਚੰਨ ਬਿਨ।
ਨਯਾਯ ਬਿਨ ਰਾਜ, ਕਵਿ ਬਿਨ ਹੈ ਸਮਾਜ ਫੀਕੋ, ਤਯੋਂ ਹਰਿ ਵ੍ਰਿਜੇਸ਼ ਪਾਠ ਫੀਕੋ ਗਯਾਨ ਛੰਦ ਬਿਨ।
ਛੰਦ-ਬੱਧ ਕਵਿਤਾ ਦੀ ਰਸਦਾਇਕਤਾ ਵਿਸ਼ਵ ਪ੍ਰਸਿਧ ਹੈ। ਛੰਦ-ਬੱਧ ਕਵਿਤਾ ਵਿਚ ਕਹੀ ਗੱਲ ਛੇਤੀ ਅਤੇ ਸੌਖੀ ਯਾਦ ਹੋ ਜਾਂਦੀ ਹੈ। ਲੰਬੀ ਗੱਲ ਥੋੜੇ ਸ਼ਬਦਾਂ ਚ ਕਹੀ ਜਾ ਸਕਦੀ ਹੈ। ਸਾਦੀ ਜਿਹੀ ਗੱਲ ਨੂੰ ਛੰਦ-ਬੱਧ ਕਵਿਤਾ ਵਿਚ ਅਤੀ ਰੋਚਕ ਬਣਾ ਕੇ ਸ੍ਰੋਤਿਆਂ ਨੂੰ ਮੋਹਿਆ ਜਾ ਸਕਦਾ ਹੈ, ਸ੍ਰੋਤੇ ਉਸ ਕਵਿਤਾ ਨੂੰ ਝੱਟ ਹੀ ਕੰਠ ਵੀ ਕਰ ਲੈਂਦੇ ਹਨ ਅਤੇ ਸਾਧਾਰਣ ਪਰ ਛੰਦ ਰਾਹੀਂ ਆਈ ਰੋਚਕ ਗੱਲ ਦਾ ਪ੍ਰਭਾਵ ਵੀ ਮਨ ਵਿਚ ਵਸਾ ਲੈਂਦੇ ਹਨ। ਭਾਰਤੀ ਸਾਹਿਤ ਵਿਚ ਛੰਦ-ਬੱਧ ਕਵਿਤਾ ਦਾ ਸਰਵੋਤਮ ਅਸਥਾਨ ਹੈ। ਇਸੇ ਕਾਰਣ ਭਾਰਤ ਦੇ ਮਹਾਨ ਕਵੀਆਂ ਨੇ ਛੰਦਾਂ ਵਿਚ ਰਚਨਾ ਕਰਕੇ ਆਪਣੀ ਲੋਕਪ੍ਰਿਅਤਾ ਬਣਾਈ ਹੈ।
ਸ੍ਰੀ ਆਦਿ ਗ੍ਰੰਥ ਸਾਹਿਬ ਜੀ ਵਿਚ ਸਾਰੀ ਬਾਣੀ ਛੰਦ ਰਚਨਾ ਅਨੁਸਾਰ ਹੈ। ਅਸਾਡੇ ਸਿੱਖ ਗੁਰੂ ਸਾਹਿਬਾਨਾਂ ਨੇ ਵੀ ਸਾਰੀ ਗੁਰਬਾਣੀ, ਸੰਗੀਤ ਅਤੇ ਛੰਦਾਂ ਵਿਚ ਹੀ ਰਚੀ ਹੈ। ੩੧/31 ਰਾਗ ਅਤੇ ਕਈ ਪ੍ਰਕਾਰ ਦੇ ਛੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ। ਹੈਰਾਨੀ ਅਤੇ ਦੁੱਖ ਦੀ ਗਲ ਹੈ ਕਿ ਸਿੱਖ ਪੰਥ ਨੂੰ ਗੁਰਬਾਣੀ ਦੇ ਛੰਦਾਂ ਬਾਰੇ ਗਿਆਨ ਨਹੀਂ ਹੈ ਅਤੇ ਕਦੀ ਇਸ ਪਾਸੇ ਸਿੱਖਾਂ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ। ਕੀਰਤਨ ਪ੍ਰਥਾ ਪ੍ਰਚਲਿਤ ਹੋਣ ਕਰਕੇ ੩੧/੩੧ ਰਾਗਾਂ ਬਾਰੇ ਤਾਂ ਕੁਛ ਖੋਜ ਹੋਈ ਹੈ, ਕੁਛ ਕੁ ਸਿੱਖਾਂ ਨੂੰ ਸੁਰ ਗਿਆਨ ਵੀ ਹੈ। ਪ੍ਰੰਤੂ, ਛੰਦ ਗਿਆਨ ਬਾਰੇ ਸਿੱਖ ਬਿਲਕੁਲ ਅਭਿੱਗ ਹਨ। ਗੁਰਬਾਣੀ ਦੇ ਛੰਦ ਪ੍ਰਬੰਧ ਬਾਰੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਛਾਪਣ ਦੀ ਲੋੜ ਹੈ। ਜਗਤ ਪ੍ਰਸਿੱਧ ਸਤਿਗੁਰੂ ਜੀ ਦੀ, ਜਗਤ ਪ੍ਰਸਿੱਧ ਬਾਣੀ
"ਜਪੁ ਜੀ" ਵਿਚ ਹੀ ਕਈ ਪ੍ਰਕਾਰ ਦੇ ਛੰਦ ਅਤੇ ਕਾਵਿ ਰਸ ਹਨ। ਪਰ, ਆਪਾਂ ਕਦੀ ਇਸ ਪਾਸੇ ਧਿਆਨ ਹੀ ਨਹੀਂ ਕੀਤਾ। ਭਾਵੇਂ, ਇਸ ਬਾਣੀ ਦੇ ੬੦੦/600 ਤੋਂ ਉਪਰ ਟੀਕੇ, ਤਰਜਮੇਂ ਕਈ ਭਾਸ਼ਾ ਵਿਚ ਹੋ ਚੁਕੇ ਹਨ, ਪਰ ਜਪੁ ਜੀ ਦੇ ਛੰਦਾਂ ਬਾਰੇ ਅਤੇ ਕਾਵਿ ਰਸਾਂ ਬਾਰੇ ਸ਼ਾਇਦ ਹੀ ਕਿਸੇ ਨੇ ਕੋਈ ਵਿਆਖਿਆ ਕੀਤੀ ਹੋਵੇ। ਵਿਚਾਰਨ ਵਾਲੀ ਗੱਲ ਹੈ, ਜੇ ਹਰ ਰੋਜ ਪੜ੍ਹੀ ਸੁਣੀ ਜਾਂਦੀ ਜਪੁ ਜੀ ਅਤੇ ਆਸਾ ਦੀ ਵਾਰ ਵਿਚਲੇ ਛੰਦਾਂ ਬਾਰੇ ਸਿੱਖਾਂ ਨੂੰ ਜਾਣਕਾਰੀ ਨਹੀਂ ਤਾਂ ਹੋਰ ਕਿਸ ਬਾਣੀ ਬਾਰੇ ਹੋਵੇਗੀ!
ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਉਨ੍ਹਾਂ ਦੀ ਬਾਣੀ ਵਿਚੋਂ ਕੁੱਛ ਛੰਦਾਂ ਬਾਰੇ ਹੇਠ ਲਿਖੀ ਜਾਣਕਾਰੀ ਆਪ ਜੀ ਨੂੰ ਭੇਟ ਹੈ। ਇਹ ਜਾਣਕਾਰੀ ਅਤੀ ਸੰਖੇਪ ਹੈ, ਕੇਵਲ ਸ਼ੁਰੂਆਤ ਕਰ ਰਿਹਾ ਹਾਂ। ਅਗੋਂ ਵਿਦਵਾਨ ਸੱਜਣ ਇਸ ਵਿਸ਼ੇ ਨੂੰ ਵਧਾਉਣ ਦੀ ਕਿਰਪਾ ਕਰਨ।
ਸਾਰੀ ਗੁਰਬਾਣੀ, ਛੰਦ ਰਚਨਾ ਵਿੱਚ ਹੈ; ਕਈ ਨਵੇਂ ਛੰਦ ਹਨ, ਜੋ "ਪਿੰਗਲ" ਆਦਿ ਛੰਦ ਸ਼ਾਸਤ੍ਰ ਦੇ ਗ੍ਰੰਥਾਂ ਵਿਚ ਨਹੀਂ ਹਨ। ਕਈ ਛੰਦਾਂ ਦੇ ਰੂਪ ਵੱਖਰੇ ਹਨ। ਇਸ ਕਰਕੇ ਕਈ ਵਿਦਵਾਨ, ਭੋਲੇਪਨ ਵਿਚ ਹੀ ਕਹਿ ਦਿੰਦੇ ਹਨ ਕਿ ਗੁਰਬਾਣੀ ਛੰਦ-ਬੱਧ ਨਹੀਂ ਹੈ। ਪਰ ਐਸਾ ਨਹੀਂ ਹੈ, ਅਸਲ ਵਿਚ ਅਸਾਨੂੰ ਗੁਰਬਾਣੀ ਵਿਚਲੇ ਛੰਦਾਂ ਬਾਰੇ ਗਿਆਨ ਨਹੀਂ ਹੈ। ਗੁਰਬਾਣੀ ਵਿਚ ਆਏ ਛੰਦਾਂ ਬਾਰੇ ਗਿਆਨ ਹੋਣ ਉਪ੍ਰੰਤ ਅਸਾਡੇ ਵਿਚਾਰ ਬਦਲ ਜਾਣਗੇ। ਗੁਰੂ-ਨਾਨਕ ਬਾਣੀ ਛੰਦ ਕਾਵਿ ਤਾਂ ਹੈ ਹੀ, ਪ੍ਰੰਤੂ ਇਸਦੇ ਨਾਲ-ਨਾਲ ਇਸ ਵਿਚ ਕਵਿਤਾ ਦੇ ੧੨/12 ਰਸ ਅਤੇ ਸੰਗੀਤ ਦਾ ਮਧੁਰ ਰਸ ਵੀ ਵਿੱਦਮਾਨ ਹੈ (ਕਵਿਤਾ ਦੇ ੧੨/12 ਰਸ ਇਹ ਹਨ= ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਬੀਭਤਸ ਰਸ, ਅਦਭੁਤ ਰਸ, ਸ਼ਾਂਤ ਰਸ, ਵਾਤਸਲਯ ਰਸ, ਸਖਾ ਰਸ, ਦਾਸ ਰਸ। ਇਹਨਾਂ ਰਸਾਂ ਦੇ ਉਦਾਹਰਣ ਅਤੇ ਵਿਆਖਿਆ, ਵੱਖਰੇ ਲੇਖ ਵਿਚ ਕੀਤੀ ਗਈ ਹੈ) । ਰਾਗਾਂ ਦੇ ਨਾਮ ਤਾਂ ਗੁਰੂ ਜੀ ਨੇ ਲਿਖ ਦਿੱਤੇ ਹਨ, ਪਰ ਕਵਿਤਾ ਦੇ ਰਸ ਅਤੇ ਛੰਦ ਰਚਨਾ ਦਾ ਰਸ ਅਸਵਾਦਨ ਬਾਰੇ ਪਾਠਕਾਂ ਅਤੇ ਸ੍ਰੋਤਿਆਂ ਨੂੰ ਆਪ ਮੇਹਨਤ ਕਰਨ ਦੀ ਲੋੜ ਹੈ। ਮੇਰੇ ਏਸ ਸੰਖੇਪ ਯਤਨ ਤੋਂ ਪ੍ਰੇਮੀ ਗੁਣਗ੍ਰਾਹੀ ਪਾਠਕ ਅਨੰਦ ਲੈ ਕੇ ਇਹ ਜਾਣ ਸਕਣਗੇ ਕਿ ਸਤਿਗੁਰੂ ਨਾਨਕ ਜੀ ਦੀ ਬਾਣੀ ਕੈਸਾ ਮਨੋਹਰ ਕਾਵ ਹੈ। ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਛੰਦਾਂ ਦੇ ਨਾਮ ਨਾ ਲਿਖੇ ਹੋਣ ਕਾਰਨ ਪ੍ਰੇਮੀ ਪਾਠਕ ਨੂੰ ਛੰਦ ਸ਼ਾਸਤ੍ਰ ਦਾ ਗਿਆਨ ਪ੍ਰਾਪਤ ਕਰਕੇ; ਛੰਦ ਦੀ ਚਾਲ ਤੋਂ, ਛੰਦ ਦਾ ਨਾਮ ਆਪ ਹੀ ਜਾਨਣ ਦੀ ਲੋੜ ਹੈ। ਤਾਂ ਹੀ ਅਸੀਂ ਗੁਰਬਾਣੀ ਦਾ ਅਸਲੀ ਅਨੰਦ ਲੈ ਸਕਾਂਗੇ।
ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ; ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਅਧਾਰਿਤ ਹੈ। ਇਸੇ ਕਰਕੇ "ਟੇਕ" ਭਾਵ "ਰਹਾਉ" ਦੀਆਂ ਤੁਕਾਂ ਦਾ ਵਜ਼ਨ ਬਾਕੀ ਸ਼ਬਦ ਨਾਲੋਂ ਵੱਖ ਹੈ। ਐਸੇ ਹੀ ਕਈ ਹੋਰ ਵੀ ਪਦ ਸੰਗੀਤ ਸਬੰਧਤ ਹਨ, ਜੋ ਛੰਦ ਦੀ ਚਾਲ ਵਿਚ ਸ਼ਾਮਿਲ ਨਹੀਂ ਹਨ। ਕਈ ਥਾਂਈ ਛੰਦਾਂ ਦੀਆਂ ਤੁਕਾਂ ਵੱਧ ਘੱਟ ਹੋਣ ਪਿਛੇ ਵੀ ਉਪ੍ਰੋਕਤ ਕਾਰਨ ਹੀ ਹੈ। "ਜਨ", "ਦਾਸ", "ਕਹੈ",
"ਨਾਨਕ" ਆਦਿ ਸ਼ਬਦ ਵੀ ਛੰਦ ਦੇ ਵਜ਼ਨ ਤੋਂ ਬਾਹਰ ਹਨ। ਕਿਉਂਕਿ, ਸ਼ਬਦ ਵਿਚ ਰਾਗ ਦੇ ਅਨੁਸਾਰ
"ਟੇਕ", "ਅਸਥਾਈ", "ਅੰਤਰਾ", "ਅਭੋਗ"
ਆਦਿ ਨੂੰ ਮੁੱਖ ਰੱਖਿਆ ਗਿਆ ਹੈ। ਸੰਗੀਤ ਅਤੇ ਛੰਦ ਸ਼ਾਸਤ੍ਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ।
1. ਸਵੈਯਾ:-ਅਤੀ ਰੋਚਕ ਅਤੇ ਪਿਆਰਾ ਜਿਹਾ ਮਨਮੋਹਕ ਛੰਦ "ਸਵੈਯਾ"; ਜਿਸ ਦੇ ਕਈ ਰੂਪ ਹਨ। ਜਿਨ੍ਹਾਂ ਵਿਚੋਂ ਇਕ ਰੂਪ ਹੈ "ਬੀਰ" ਸਵੈਯਾ। ਸਵੈਯੇ ਵਿਚ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਵੈਯੇ ਦਾ "ਬੀਰ ਰੂਪ" ਮਿਲਦਾ ਹੈ। ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ॥ ( ਰਾਗ ਗਉੜੀ ੪੮੯/489)
1. ਸਵੈਯਾ:-ਅਤੀ ਰੋਚਕ ਅਤੇ ਪਿਆਰਾ ਜਿਹਾ ਮਨਮੋਹਕ ਛੰਦ "ਸਵੈਯਾ"; ਜਿਸ ਦੇ ਕਈ ਰੂਪ ਹਨ। ਜਿਨ੍ਹਾਂ ਵਿਚੋਂ ਇਕ ਰੂਪ ਹੈ "ਬੀਰ" ਸਵੈਯਾ। ਸਵੈਯੇ ਵਿਚ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਵੈਯੇ ਦਾ "ਬੀਰ ਰੂਪ" ਮਿਲਦਾ ਹੈ। ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ॥ ( ਰਾਗ ਗਉੜੀ ੪੮੯/489)
2. ਸਰਸੀ ਛੰਦ:-
ਇਹ ਛੰਦ ਚਾਰ ਤੁਕਾਂ ਦਾ ਹੁੰਦਾ ਹੈ।
(ਓ) ਮੁਸਲਮਾਨਾ ਸਿਫਤਿ ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ॥ (ਆਸਾ ਜੀ ਵਾਰ ਪੰਨਾ ੪੬੫/465)
(ਅ) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਜਪੁ ਜੀ ਪੰਨਾ ੭/7)
3. ਸਲੋਕ:-ਸਤਿਗੁਰੂ ਨਾਨਕ-ਬਾਣੀ ਵਿਚ ਸਲੋਕ ਦੇ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਲਿਖੇ ਗਏ ਹਨ।
(ਓ). ਹਾਕਲ:-
ਇਸ ਛੰਦ ਦੀਆਂ ੪ ਤੁਕਾਂ ਹੰਦੀਆਂ ਹਨ। ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ (ਆਸਾ ਦੀ ਵਾਰ ਪੰਨਾ ੪੭੦/470)
(ਅ). ਚਉਪਈ:-
ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਸਲੋਕ ਸਿਰਲੇਖ ਹੇਠ ਇਹ ਛੰਦ ਵੀ ਲਿਖਿਆ ਗਿਆ ਹੈ। ਵਿਸਮਾਦੁ ਨਾਮ ਵਿਸਮਾਦੁ ਵੇਦ, ਵਿਸਮਾਦੁ ਜੀਅ ਵਿਸਮਾਦੁ ਭੇਦ॥ (ਵਾਰ ਆਸਾ ਪੰਨਾ ੪੬੩/463)
(ਇ). ਸਾਰ ਛੰਦ (ਵਿਖਮਪਦ):- ਸਲੋਕ ਸਿਰਲੇਖ ਹੇਠ ਇਹ ਛੰਦ ਵੀ ਆਇਆ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ॥ ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੈ॥ (ਰਾਗ ਸਾਰੰਗ ਪੰਨਾ ੧੨੩੮/1238)
(ਸ) ਉਲਾਲਾ:-
ਇਸ ਛੰਦ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਇਹ ਛੰਦ ਵੀ ਸਲੋਕ ਸਿਰਲੇਖ ਹੇਠ ਲਿਖਿਆ ਗਿਆ ਹੈ। ਸਿਦਕੁ ਸਬੂਰੀ, ਸਾਦਿਕਾ, ਸਬਰੁ ਤੋਸਾ ਮਲਾਇਕਾ॥ ਦਿਦਾਰੁ ਪੂਰੇ, ਪਾਇਸਾ, ਥਾਉ ਨਾਹੀ ਖਾਇਕਾ॥ (ਵਾਰ ਸ੍ਰੀਰਾਗ ਪੰਨਾ ੮੩/83)
4. ਅਸ਼ਟਪਦੀ:- ਅਸ਼ਟਪਦੀ ਆਪਣੇ ਆਪ ਕੋਈ ਛੰਦ ਨਹੀਂ। ਜਿਸ ਸ਼ਬਦ ਵਿਚ ਅੱਠ ਪਦ ਹੋਣ ਉਸ ਨੂੰ ਅਸ਼ਟਪਦੀ ਕਿਹਾ ਜਾਂਦਾ ਹੈ। ਅਸ਼ਟਪਦੀ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਸਤਿਗੁਰੂ ਜੀ ਦੀ ਬਾਣੀ ਵਿਚ ਲਿਖੇ ਗਏ ਹਨ।
(ਓ) ਨਿਸ਼ਾਨੀ ਛੰਦ:-
ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਪੂਰੇ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ॥ ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ॥ ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ॥ ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ॥ (ਰਾਗ ਮਾਰੂ ਪੰਨਾ ੧੦੧੨/1012)
(ਅ) ਸਾਰ ਛੰਦ:-
ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਥਿਤਿ ਵਾਰ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥ (ਜਪੁਜੀ ਸਾਹਿਬ ਪੰਨਾ ੪/4)
(ਇ) ਚਉਪਈ:-
ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਇਹ ਛੰਦ ਅਸ਼ਟਪਦੀ ਸਿਰਲੇਖ ਹੇਠ ਵੀ ਲਿਖਿਆ ਗਿਆ ਹੈ। ਵਿਸਮਾਦੁ ਰੂਪ ਵਿਸਮਾਦੁ ਰੰਗ, ਵਿਸਮਾਦੁ ਨਾਗੇ ਫਿਰਹਿ ਜੰਤ॥ (ਆਸਾ ਜੀ ਵਾਰ ਪੰਨਾ ੪੬੩/463)
5. ਸੁਕਾਵਯ ਛੰਦ:-
ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ॥ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ॥ ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ॥ ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ॥ ( ਮਾਰੂ ਕਾਫੀ ਮਹਲਾ ੧ ਪੰਨਾ ੧੦੧੪/1014)
6. ਤਾਟੰਕ ਛੰਦ :-ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਅੰਤਰਿ ਸਬਦੁ ਨਿਰੰਤਰਿ ਮੁਦ੍ਰਾ, ਹਉਮੈ ਮਮਤਾ ਦੂਰਿ ਕਰੀ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ, ਗੁਰੁ ਕੈ ਸਬਦਿ ਸੁ ਸਮਝ ਪਰੀ॥ ਖਿੰਥਾ ਝੋਲੀ ਭਰਿਪੁਰਿ ਰਹਿਆ, ਨਾਨਕ ਤਾਰੈ ਏਕੁ ਹਰੀ॥ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ॥ (ਪੰਨਾ ੯੩੯/939)
7. ਦੋਹਰਾ:- ਦੋ ਤੁਕਾਂ ਵਾਲੇ ਛੰਦ ਦਾ ਨਾਮ ਦੋਹਰਾ ਜਾਂ ਦੋਹਾ ਹੈ। ਇਸ ਛੰਦ ਦੇ ਵੀ ਕਈ ਰੂਪ ਬਾਣੀ ਵਿਚ ਆਏ ਹਨ। ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ॥ (ਰਾਗ ਗਉੜੀ ਪੰਨਾ ੨੬੦/260)
(ਓ) ਨਰ ਦੋਹਰਾ:- ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ (ਆਸਾ ਦੀ ਵਾਰ ਪੰਨਾ ੪੬੬/466)
8. ਪਉੜੀ:-ਇਹ ਆਪਣੇ ਆਪ ਵਿਚ ਕੋਈ ਛੰਦ ਨਹੀਂ ਪਰ "ਪਉੜੀ" ਨਾਮ ਹੇਠ ਵਖੋ-ਵੱਖ ਰੂਪਾਂ ਵਿਚ ਕਈ ਛੰਦ ਲਿਖੇ ਗਏ ਹਨ। "ਪਉੜੀ" ਆਮਤੋਰ ਉਤੇ ਯੋਧਿਆਂ ਵਿਚ ਬੀਰ ਰਸ ਭਰਨ ਵਾਸਤੇ ਢਾਡੀਆਂ ਵਲੋਂ ਵਾਰਾਂ ਗਾਉਣ ਸਮੇਂ ਪ੍ਰਸੰਗ ਸੁਣਾਉਣ ਪਿਛੋਂ ਗਾਈ ਜਾਂਦੀ ਸੀ।
(ਓ) "ਚਟਪਟਾ"
ਅਤੇ "ਨਿਸਾਨੀ":- ਸਤਿਗੁਰੂ ਨਾਨਕ-ਬਾਣੀ ਵਿਚ ਪਉੜੀ ਸਿਰਲੇਖ ਹੇਠ ਛੰਦ ਦਾ ਇਹ ਰੂਪ ਵੀ ਲਿਖਿਆ ਹੈ। ਪਉੜੀ ਵਿਚ ਇਸ ਦੀਆਂ 5 ਤੁਕਾਂ ਹੁੰਦੀਆਂ ਹਨ। ਸੰਨ੍ਹੀ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ॥ ਕਰਮੀ ਆਪੋ ਆਪਣੀ ਪਛੁਤਾਣੀ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥ (ਵਾਰ ਗਉੜੀ ਪੰਨਾ ੩੧੫/315)
(ਅ) ਸੁਗੀਤਾ ਛੰਤ:- ਇਹ ਤੁਕਾਂ ਸੁਗੀਤਾ ਛੰਤ ਵਿਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ। ਇਸ ਛੰਦ ਦੀਆਂ ੪ ਤੁਕਾਂ ਹੁੰਦੀਆਂ ਹਨ। ਤੂ ਕਰਤਾ ਆਪ ਅਭੁੱਲੁ ਹੈ, ਭੁਲਣ ਵਿਚ ਨਾਹੀ॥ ਤੂ ਕਰਹਿ ਸੁ ਸਚੇ ਭਲਾ ਹੈ, ਗੁਰ ਸਬਦਿ ਬੁਝਾਹੀ॥ (ਵਾਰ ਗਉੜੀ ਪੰਨਾ ੩੦੧/301)
(ਇ) ਰਾਧਿਕਾ ਛੰਦ:- ਇਹ ਤੁਕਾਂ ਰਾਧਿਕਾ ਛੰਤ ਵਿਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ। ਇਸ ਦੀਆਂ ੪ ਤੁਕਾਂ ਹੁੰਦੀਆਂ ਹਨ। ਇਕਿ ਭਸਮ ਚੜ੍ਹਾਵਹਿ ਅੰਗਿ, ਮੈਲੁ ਨ ਧੋਵਹੀ॥ ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ॥ (ਰਾਗ ਮਲਾਰੁ ਪੰਨਾ ੧੨੮੪/1284)
(ਸ) ਕਲਸ ਛੰਦ:-ਗੁਰਬਾਣੀ ਵਿਚ ਕਈ ਛੰਦਾ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ। ਇਥੇ ਇਹ ਕਲਸ ਛੰਦ "ਨਿਤਾ" ਅਤੇ "ਸਾਰ" ਦੇ ਮੇਲ ਤੋਂ ਬਣਿਆ ਹੈ। ਇਸ ਦੀਆਂ ੪ ਤੁਕਾਂ ਹੁੰਦੀਆਂ ਹਨ। ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥ ਅਨਦਿਨੁ ਮੇਲੁ ਭਇਆ ਮਨ ਮਾਨਿਆ ਘਰ ਮੰਦਰ ਸੋਹਾਏ॥ ਪੰਚ ਸਬਦ ਧੁਨਿ ਅਨਹਦ ਵਾਜੇ, ਹਮ ਘਰਿ ਸਾਜਨ ਆਏ॥ (ਸੂਹੀ ਛੰਦ ਮਹਲਾ ੧/1 ਪੰਨਾ ੭੬੪/764)
(ਹ) ਹੰਸਗਤਿ ਛੰਤ:- ਪਉੜੀ ਸਿਰਲੇਖ ਹੇਠ ਇਹ ਛੰਦ ਬਾਣੀ ਵਿਚ ਆਇਆ ਹੈ। ਇਸ ਦੀਆਂ ੪ ਤੁਕਾਂ ਹੁੰਦੀਆਂ ਹਨ। ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ॥ ( ਰਾਗ ਮਾਝ ਪੰਨਾ ੧੪੮/148)
(ਕ) ਪਉੜੀ ਦਾ ਇਕ ਰੂਪ ਇਹ ਵੀ ਹੈ, ਜਿਸ ਵਿਚ ੫ ਤੁਕਾਂ ਹੁੰਦੀਆਂ ਹਨ। ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ॥ ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ॥ ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥ ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ॥ (ਆਸਾ ਦੀ ਵਾਰ ਪੰਨਾ ੪੬੮/468)
9. ਪ੍ਰਮਾਣਿਕਾ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਨਾ ਦੇਵ ਦਾਨਵਾ ਨਰਾ॥ ਨ ਸਿੱਧ ਸਾਧਿਕਾ ਧਰਾ॥ ਅਸਤਿ ਏਕ ਦਿਗਰਿ ਕੁਈ॥ ਏਕ ਤੁਈ ਏਕ ਤੁਈ॥ (ਵਾਰਮਾਝ ਮ:੧ ਪੰਨਾ ੧੪੩/143)
10. ਰੂਪਮਾਲਾ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ, ਕੂੜੁ ਬੈਸਣਹਾਰ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਕਪੜੁ ਕੂੜੁ ਪੈਨ੍ਹਣਹਾਰ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ (ਆਸਾ ਦੀ ਵਾਰ ਪੰਨਾ ੪੬੮/468)
11. ਸੋਰਠਾ:-
ਇਹ ਛੰਦ ਦੋ ਤੁਕਾਂ ਦਾ ਹੁੰਦਾ ਹੈ। ਦੋਹਰੇ ਤੋਂ ਉਲਟ ਹੈ ਅਤੇ ਇਸ ਵਿਚ ਤੁਕਾਂਤ ਦਾ ਮੇਲ ਨਹੀਂ ਹੁੰਦਾ, ਪਰ ਵਿਚਾਲੇ ਮੇਲ ਹੁੰਦਾ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥ (ਜਪੁ ਜੀ ਪੰਨਾ ੫/5)
ਸੰਪਰਕ:- ਨਵਤੇਜ ਸਿੰਘ, +91 9815387767
ਰਾਜਪਾਲ ਕੌਰ, +91 9023150008
ਈ-ਮੇਲ:-
navtejsinghnamdhari@gmail.com
--------------------------------------------------------------------------
ਜਾਨ ਤੇਰੇ ਨਾਮ, ਕਾਸ਼ ਕਿ ਤੂੰ ਪਰਵਾਨ ਕਰੇਂ।
ਕਿਸਮਤ ਦੇਵੇ ਸਾਥ, ਕਾਸ਼ ਕਿ ਤੂੰ ਪਰਵਾਨ ਕਰੇਂ।
ਇਸ਼ਕ, ਸ਼ਾਇਰੀ, ਆਬਰੂ , ਦੌਲਤ, ਦੀਨ ਤੇ ਦੁਨੀਆਂ ਵਾਰਾਂ,
ਕਾਸ਼ ਕਿ ਤੂੰ ਪਰਵਾਨ ਕਰੇਂ।
ਰੱਬ ਨੂੰ ਵੀ ਪਿਛੇ ਸੁੱਟਾਂ ਕਾਸ਼ ਕਿ ਤੂੰ ਪਰਵਾਨ ਕਰੇਂ।
ਨਾ ਚਾਹੁੰਦਿਆਂ ਵੀ ਜੀ ਰਿਹਾਂ, ਖੂਨ ਦੇ ਘੁੱਟ ਪੀ ਰਿਹਾਂ,
ਅਖਿਰ ਵਿਚ ਮਰਨ ਵੇਲੇ, ਕਾਸ਼ ਕਿ ਤੂੰ ਪਰਵਾਨ ਕਰੇਂ।
ਤੇਰੇ ਲਈ ਰੱਬ ਨੂੰ ਵੀ ਠੋਕਰ ਮਾਰੀ, ਹੁਣ ਦਸ ਕੇਹੜਾ ਫਾਹ ਲਵਾਂ,
ਜਾਂ ਕਿਆਮਤ ਤੱਕ ਜੀ ਲਵਾਂ, ਸ਼ਾਇਦ, ਕਾਸ਼ ਕਿ ਤੂੰ ਪਰਵਾਨ ਕਰੇਂ।
--------------------------------------------------------------------------------------
ਜਿੰਦਗੀ ਫਕਤ ਇਕ ਮੁਲਾਕਾਤ ਹੋ।
ਮੌਤ ਹੋ ਤੋ, ਤਰਕੇ ਮੁਲਾਕਾਤ ਹੋ।
ਮੁਹਬਤ ਹੋ ਜ਼ਿੰਦਗੀ ਕਾ ਸਬੱਬ ਏਕ,
ਤੇਰੇ ਕਦਮੋਂ ਮੇਂ ਮੌਤ ਸੇ ਮੇਰੀ ਮੁਲਾਕਾਤ ਹੋ।
੬-੬-੧੯੮੮
--------------------------------------------------------------------------------------
ਅੰਮ੍ਰਿਤ ਵੇਲੇ, ਅੰਮ੍ਰਿਤ ਕੰਨਾਂ 'ਚ ਘੁਲ਼ਦਾ, ਕੋਇਲ ਤੂ ਹੀ ਤੂ ਅਲਾਉਂਦੀ ਹੈ।
ਤੂ ਹੀ ਤੂ ਬੋਲੇ ਕੋਇਲ ਸਵੇਰੇ, ਨਾਮ ਤੇਰਾ ਲੈਕੇ ਮੈਨੂੰ ਜਗਾਉਂਦੀ ਹੈ।
ਫਿਜ਼ਾ ਮਹਿਕ ਜਾਂਦੀ, ਕੰਨਾਂ 'ਚ ਮਿਸ਼ਰੀ ਘੁਲਦੀ, ਕੋਇਲ ਜਦ ਤੇਰਾ ਨਾ ਲੈਕੇ ਗਾਉਂਦੀ ਹੈ।
ਅੰਮ੍ਰਿਤ ਜ਼ਹਿਰ ਬਨਦਾ, ਹੰਝੂ ਵਹਿ ਤੁਰਦੇ, ਤੂੰ ਜਦ ਨਹੀਂ ਆਉਂਦਾ, ਪਰ ਤੇਰੀ ਯਾਦ ਆਉਂਦੀ ਹੈ।
--------------------------------------------------------------------------------------
ਤੇਰੇ ਪਿਆਰ ਮੇ ਕੀ ਮੈਨੇ 'ਵਫਾ' ਹੈ,
ਪਿਆਰ ਮੇਂ ਕਿਆ 'ਵਫਾ' ਭੀ ਖਤਾ ਹੈ?
ਬੰਦੇ ਗੁਨਹਾਗਾਰ ਕੋ ਆਪਣੇ ਕਦਮੋਂ ਕੀ ਖਾਕ ਬਨਾ ਦੇਤਾ ਬੇਸ਼ਕ,
ਮਗਰ ਵਫਾਦਾਰ ਕੋ, ਯਹ ਨਾ ਕਹਿਤਾ ਕਿ ਤੂ 'ਬੇਵਫਾ' ਹੈ।
--------------------------------------------------------------------------------------
प्यार करना क्या गुनाह है ?
प्यार में यकीन बिना रखा ही क्या है ?
प्यार नहीं तो जिंदगी ही क्या है ?
वफा के लिए क्या एक ही सज़ा है ?
खुद को वफादार ओर मुझे कहता बेवफा है ।।
--------------------------------------------------------------------------------------
ਮੇਰੀ ਸ਼ਮਾਂ! ਜਨਮਦਿਨ ਮੁਬਾਰਿਕ ਹੋਵੇ।
ਤੇਰਾ ਹੁਸਨ ਤੈਨੂੰ ਬਹੁਤ ਮੁਬਾਰਿਕ ਹੋਵੇ।
ਤੇਰਾ ਜੀਵਨ ਖੁਸ਼ੀਆਂ ਭਰਿਆ ਬੀਤੇ,
ਮੈ ਗਰੀਬ ਨੂੰ ਮੇਰਾ ਗਮ ਮੁਬਾਰਕ ਹੋਵੇ।
ਕਿਆਮਤ ਤੱਕ ਦੁਨੀਆਂ ਰੌਸ਼ਨ ਕਰਦੀ ਰਹੋ,
ਮੈ ਬਦਨਸੀਬ ਨੂੰ ਤੇਰਾ ਹਨੇਰਾ ਮੁਬਾਰਿਕ ਹੋਵੇ।
--------------------------------------------------------------------------------------
ਪੁਸਕਤ-ਅਲੰਕਾਰ ਨਿਰਣਯ
ਬੰਨਗੀ
ਘਨਾਸਰੀ-
ਕਰਤ ਧਰਤ ਅਰ ਹਰਤ ਸਗਲ ਜਗ, ਅਜਰ ਅਡਰ ਤਨ ਸਕਲ ਅਕਲ ਧਰ।
ਸ਼ਰਨ ਧਰਤ ਨਰ ਤਰਤ ਜਗਤ ਜਲ ਸਗਲ ਰਟਣ ਜਸ ਅਦਲ ਕਰਲ ਕਰ।
ਨਰਕ ਕਦਨ ਜਨ ਦਰਦ ਦਲਨ ਗਤ ਸਜਨ ਕਰਨ ਹਤ ਖਲਨ ਸਕਲ ਧਰ।
ਸਰਸ ਚਰਨ ਧਰ ਸ਼ਰਨ ਅਖਯ ਜਸ ਜਯ ਜਯ ਜਯ ਕਰਨ ਅਘਨ ਨਰ ਹਰ॥
--------------------------------------------------------------------------------------
ਬੰਨਗੀ ਇਕੋ ਅੱਖਰ ਦੀ
ਦੋਹਿਰਾ
ਕਾਕਾ! ਕੋਕੋ ਕੀ ਕਕੇਂ ਕੋਕਾਂ ਦੇ ਕਕ ਕੋਕ।
'ਕੋ ਕੋ' ਕੂ ਕੇ ਕਾਕ ਕੇ ਕੀ? ਕੋ ਕੂਕੇ ਕੋਕ॥੨੨੦॥
ਅਰਥ-ਹੇ ਕਾਂ ਤੂੰ ਚਕਵੇ ਦੇ ਬੋਲ ਬੋਲਕੇ 'ਕੋ ਕੋ' ਕੀ ਕਰਦਾ ਹੈਂ? ਭਲਾ ਕੋਈ ਕਾਂ ਦੇ 'ਕੋ ਕੋ' ਕਰਨ ਤੇ ਉਹਨੂੰ ਚਕਵਾ ਕਹੇਗਾ?
--------------------------------------------------------------------------------------
ਵਿਨੋਕਤੀ ਅਲੰਕਾਰ ਲੱਛਣ
ਦੋਹਿਰਾ
ਸੁੰਦਰ ਅਤੇ ਕੁਸੋਹਣੀ ਹੋਰ ਵਸਤੁ ਬਿਨ ਹੋਰ।
ਤਿਸੇ ਵਿਨੋਕਤਿ ਆਖਦੇ ਕਵਿ ਜਨ ਜੋ ਚਿਤ ਚੋਰ॥੧੩੭॥
ਕਬਿਤ-
ਸੂਰਾ ਬਿਨ ਰੋਗ ਦੇ ਸੁ ਰਾਗੀ ਬਿਨ ਸੋਨਗ ਦੇ
ਵਿਰਾਗੀ ਬਿਨਾ ਭੋਗ ਜੋ ਤ੍ਰਲੋਕੀ ਯਸ ਗਾਉਂਦੀ।
ਤਪੀਆ ਪਖੰਡ ਬਿਨਾ ਦਾਤਾ ਹੋਵੇ ਦੰਡ ਬਿਨਾ
ਪੈਲੀ ਸੀ ਕਰੰਡ ਬਿਨਾਂ ਤੂਈਆਂ ਖਿੜਾਉਂਦੀ।
ਆਰੀ ਬਿਨ ਡਾਲੀ ਉਪਕਾਰੀ ਮਾਨ ਦਾਰੀ ਬਿਨ,
ਬਿਨਾਂ ਫੈਲਕਾਰੀ ਦੇ ਕੁਮਾਰੀ ਜੱਗ ਭਾਉਂਦੀ।
ਤੂਸ਼ਣੀ ਬਿਹੀਨ ਪਰਬੀਨ ਕਵਿ 'ਕੇ ਹਰਿ' ਸੁ
ਦੂਸ਼ਨ ਬਿਹੀਨ ਕਾਵਯ ਕਾਮਨੀ ਸੁਹਾਉਂਦੀ॥
--------------------------------------------------------------------------------------
ਪੰਡਿਤ ਔਰ ਪਰਬੀਨਨ ਕੋ, ਜੋਊ ਚਿਤ ਹਰੈ ਸੋ ਕਵਿੱਤ ਕਹਾਵੈ” । (ਠਾਕੁਰ)
--------------------------------------------------------------------------------------
ਰਾਜ ਕਵੀ ਇੰਦਰ ਜੀਤ ਸਿੰਘ ‘ਤੁਲਸੀ’ ਕਾਵਿ-ਰੰਗ ਸੁੰਦਰਤਾ ਨੂੰ ਇੰਜ ਚਿਤ੍ਰਦੇ ਹਨ:
ਧੁਰ ਦਰਗਾਹੋਂ ਆਈ ਕਵਿਤਾ,
ਆਦਿ ਅੰਤ ਵਡਿਆਈ ਕਵਿਤਾ,
ਨਾਸ਼ ਨਹੀਂ ਅਬਿਨਾਸ਼ੀ ਕਵਿਤਾ,
ਅਨਮਿਟ ਪੂਰਨਮਾਸ਼ੀ ਕਵਿਤਾ,
ਧਰਤੀ ਗਗਨ ਪਤਾਲਾਂ ਅੰਦਰ
ਸੋਚਾਂ ਅਤੇ ਖਿਆਲਾਂ ਅੰਦਰ ।
ਕਾਵ-ਗਰੰਥ, ਕਿਤਾਬਾਂ ਅੰਦਰ,
ਨੀਂਦਾਂ ਅੰਦਰ, ਖਾਬਾਂ ਅੰਦਰ,
ਕਵਿਤਾ ਅੰਮ੍ਰਿਤ ਘੋਲ ਰਹੀ ਹੈ,
ਸ਼ਹਿਦੋਂ ਮਿੱਠਾ ਬੋਲ ਰਹੀ ।
--------------------------------------------------------------------------------------
ਵਰਤਮਾਨ ਕਵਿੱਤ੍ਰੀ ਸੁਖਵਿੰਦਰ ਅੰਮ੍ਰਿਤ ਲਿਖਦੀ ਹੈ:-
ਕਦੇ ਮਰ ਮਰ ਕੇ ਬਣਦੀ ਹੈ ਮਸਾਂ ਇਕ ਸਤਰ ਕਵਿਤਾ ਦੀ,
ਕਦੇ ਇਉਂ ਉਤਰਦੀ ਹੈ ਜਿਸਤਰਾਂ ਇਲਹਾਮ ਹੋਵੇ ।
--------------------------------------------------------------------------------------
--------------------------------------------------------------------------------------
ਅਦਭੁਤ ਕਵੀ ਪ੍ਰੋ: ਪੂਰਨ ਸਿੰਘ ਦੇ ਆਖਣ ਅਨੁਸਾਰ-
“ਅੰਮ੍ਰਿਤ ਬਚਨ ਨਸਰ ਵਿੱਚ ਹੀ ਨਜ਼ਮ ਹਨ ਤੇ ਨਜ਼ਮ ਵਿੱਚ ਰੱਬੀ ਗੀਤ”।
--------------------------------------------------------------------------------------
--------------------------------------------------------------------------------------
ਭਾਈ ਵੀਰ ਸਿੰਘ ਜੀ ਕਾਵਿ ਕਲਾ ਦੀ ਕੋਮਲਤਾ ਦਾ ਨਿਰਦੇਸ਼ ਕਰਦੇ ਹੋਏ ਲਿਖਦੇ ਹਨ-
“ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤ੍ਰੀਂ ਵਸਦੀ ।
ਆਪਣੇ ਸੰਗੀਤ ਲਹਿਰੇ, ਆਪਣੇ ਸੰਗੀਤ ਚਲਦੀ”।
--------------------------------------------------------------------------------------
--------------------------------------------------------------------------------------
ਉੱਤਮ ਕਵਿਤਾ
ਓਹ ਕਵਿਤਾ, ਜੋ ਮੈਨੂੰ ਉੱਤਮ ਲਗਦੀ ਹੈ, ਇਥੇ ਪ੍ਰਸਤੁਤਿ ਕੀਤੀ ਹੈ । ਹਰ ਭਾਸ਼ਾ ਵਿੱਚ ਕਵਿਤਾ ਰਚੀ ਗਈ ਹੈ ਅਤੇ ਮਨੋਹਰ ਕਵਿਤਾ ਰਚਨ ਦੇ ਯਤਨ ਵੀ ਹੋਏ ਹਨ। ਸੰਸਾਰ ਦੀ ੯੫ % ਕਵਿਤਾ ਪ੍ਰੇਮ ਬਾਰੇ ਲਿਖੀ ਗਈ ਹੈ ਬਾਕੀ ੫ % ਇਨਕਲਾਬ, ਯੁੱਧ, ਮਹਿੰਗਾਈ ਅਤੇ ਸਮਾਜਿਕ ਬੁਰਾਈਆਂ ਆਦਿ ਅਨੇਕ ਵਿਸ਼ਿਆਂ ਉੱਪਰ ਲਿਖੀ ਗਈ ਹੈ । ਪ੍ਰੋ. ਪੂਰਨ ਸਿੰਘ ਅਨੁਸਾਰ ਪਿਆਰ ਵਿਚ ਮੋਏ ਬੰਦਿਆ ਦੇ ਮਿੱਠੇ ਬਚਨ ਕਵਿਤਾ ਹਨ । ਪ੍ਰੇਮ ਤੋਂ ਬਿਨਾ ਬਾਕੀ ਸਾਰੀਆਂ ਕਵਿਤਾ ਇੱਕੀ ਵਿਸ਼ੇਸ਼ ਕਾਰਨ ਅਤੇ ਵਿਸ਼ੇਸ਼ ਸਮੇ ਲਈ ਲਿਖੀਆਂ ਗਈਆਂ ਸਨ । ਸੋ, ਉਹ ਸਮੇ ਅਤੇ ਸਥਾਨ ਨਾਲ ਹੀ ਸੀਮਿਤ ਹੋਕੇ ਸਮਾਪਤ ਹੋ ਗਈਆਂ । ਪ੍ਰੇਮ ਦੀ ਕਵਿਤਾ ਸੰਸਾਰ ਭਰ ਵਿੱਚ ਸਦਾ ਹੀ ਲੋਕ ਪ੍ਰਿਅ ਰਹੀ ਹੈ । ਸਾਰੀਆਂ ਭਾਸ਼ਾਵਾਂ ਨੂੰ ਮਨੋਹਰ ਕਵਿਤਾ ਹਾਸਿਲ ਨਹੀਂ ਹੋਈ । ਜੋ ਛੰਦਬੱਧੀ ਮਨੋਹਰ ਕਵਿਤਾ ਸਾਡੀਆਂ ਭਾਸ਼ਾਵਾਂ ਨੂੰ ਮਿਲੀ ਹੈ ਇਹ ਪੱਛਮੀ ਦੇਸ਼ਾਂ ਦੀਆਂ ਭਾਸ਼ਾਵਾਂ ਨੂੰ ਨਹੀਂ ਮਿਲੀ । ਇਥੇ ਮੈਂ, ਸਿਰਫ ਪੰਜਾਬੀ, ਉਰਦੂ, ਹਿੰਦੀ ਅਤੇ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਕੁਛ ਨਮੂਨੇ ਅੰਕਿਤ ਕਰਾਂਗਾ । ਇਹ ਭਾਸ਼ਾਵਾਂ ਦਾ ਥੋੜਾ ਜਿਹਾ ਗਿਆਨ ਮੈਨੂੰ ਹੈ, ਇਸ ਲਈ ਜੋ ਮੈਨੂੰ ਪਸੰਦ ਆਇਆ ਹੈ, ਉਹ ਇਥੇ ਪ੍ਰਸਤੁਤ ਹੈ । ਪਾਠਕਾਂ ਦੀ ਚੋਣ ਮੇਰੇ ਤੋਂ ਵੱਖ ਵੀ ਹੋ ਸਕਦੀ ਹੈ । ਹੁਣ ਕੇਵਲ ਪਿਆਸੇ ਜਾਮ ਵਿੱਚੋਂ ‘ਪ੍ਰਕਾਸ਼ ਸਾਥੀ’ ਦੀ ਥੋੜੀ ਜਿਹੀ ਕਵਿਤਾ ਲਿਖੀ ਹੈ, ਇਸ ਪੁਸਤਕ ਵਿੱਚ ੧੦੦ ਕਵਿਤਾ ਹੈ-ਜੋ ਸਾਰੀਆਂ ਪੜਨ ਯੋਗ ਹਨ । ਜਿਵੇਂ ਜਿਵੇਂ ਸਮਾਂ ਮਿਲੇਗਾ ਹੋਰ ਕਵਿਤਾ ਦੀਆਂ ਵੰਨਗੀਆਂ ਇਥੇ ਲਿਖਦਾ ਰਹਾਂਗਾ ।
ਮਨੁੱਖ ਦੇ ਵਿਚਾਰ ਸਦਾ ਬਦਲਦੇ ਰਹਿੰਦੇ ਹਨ, ਵਿਚਾਰ ਬਦਲਣ ਨਾਲ ਸਵਾਦ ਵੀ ਬਦਲਦਾ ਹੈ ਅਤੇ ਚੋਣ ਵੀ ਬਦਲਦੀ ਹੈ । ਜੋ ਕਵਿਤਾ ਅੱਜ ਚੰਗੀ ਲਗਦੀ ਹੈ, ਹੋ ਸਕਦਾ ਹੈ ਕਲ ਨੂੰ ਚੰਗੀ ਨ ਲਗੇ । ਜੋ ਅੱਜ ਚੰਗੀ ਨਹੀਂ ਲਗਦੀ ਹੋ ਸਕਦਾ ਹੈ ਓਹ ਕਲ ਬਹੁਤ ਚੰਗੀ ਲੱਗੇ । ਜਿਵੇਂ: ਜਿਸ ਨਾਲ ਬੇ-ਵਫਾਈ ਨਾ ਹੋਈ ਹੋਵੇ ਉਸਨੂੰ ਬੇਵਫਾਈ ਵਾਲੀ ਕਵਿਤਾ ਚੰਗੀ ਨਹੀਂ ਲਗੇਗੀ, ਪਰ ਜਦੋਂ ਬੇਵਫਾਈ ਹੋ ਜਾਵੇ ਤਾਂ ਉਸੇ ਨੂੰ ਬੇਵਫਾਈ ਵਾਲੀ, ਉਹੋ ਕਵਿਤਾ ਅੱਤਿ ਚੰਗੀ ਲਗੇਗੀ । ਪਿੰਗਲ ਅਤੇ ਛੰਦਾਬੰਦੀ ਦੇ ਨਿਯਮਾਂ ਦੀ ਕਿੱਨਿਆਂ ਸਰੋਤਿਆਂ ਨੂੰ ਸਮਝ ਹੈ? ਕੇਵਲ ਪਿੰਗਲ ਅਤੇ ਛੰਦਾਬੰਦੀ ਪੱਖੋਂ ਚੰਗੀ ਹੋਣ ਕਰਕੇ ਨਹੀਂ, ਸਗੋਂ, ਅਸੀਂ ਆਪਣੇ ਵਿਚਾਰਾਂ ਦੇ ਅਨੁਕੂਲ ਹੋਣ ਕਰਕੇ ਹੀ ਕਵਿਤਾ ਨੂੰ ਚੰਗਾ ਮੰਨਦੇ ਹਾਂ, ਮਨੁਖੀ ਸੁਭਾ ਐਸਾ ਹੀ ਹੈ । ਉਪਨਿਸ਼ਦਾਂ ਵਿੱਚ ਮਨੁਖੀ ਵਿਚਾਰਾਂ ਨੂੰ ਦੀਵੇ ਦੀ ਲਾਟ ਸਮਾਨ ਅ-ਸਥਿਰ ਮੰਨਿਆ ਹੈ, ਜੋ ਸਦਾ ਹੀ ਵਧਦੀ ਘਟਦੀ ਰਹਿੰਦੀ ਹੈ ਅਤੇ ਸਦਾ ਹੀ ਡੋਲਦੀ ਰਹਿੰਦੀ ਹੈ । ਗੁਰਬਾਣੀ ਵਿੱਚ ਵੀ ਲਿਖਿਆ ਹੈ “ਕਭਹੂ ਜੀਅੜਾ ਊਭ ਚੜਤ ਹੈ ਕਬਹੂ ਜਾਇ ਪਇਆਲੇ”। ਸੋ, ਮਨੁੱਖ ਦਾ ਸੁਭਾ ਐਸਾ ਹੀ ਹੈ ।
---------------------------------------------------------------------------------------------------
ਪ੍ਰਕਾਸ਼ ਸਾਥੀ ਗ਼ਜ਼ਲ ਬਾਰੇ ਲਿਖਦੇ ਹਨ
ਗ਼ਜ਼ਲ- ਇਕ ਬੜਾ ਮੁਸ਼ਿਕਲ ਛੰਦ ਹੈ, ਕਿਉਂਕਿ ਇਸ ਦੀ ਹਰ ਤੁਕ ਵਿਚ ਇਕ ਵਖ਼ਰਾ ਖ਼ਿਆਲ ਦੇਣਾ ਪੈਂਦਾ ਹੈ- ਗ਼ਜ਼ਲ ਦਾ ਹਰ ਇਕ ਸ਼ਿਅਰ ਇਕ ਪੂਰੀ ਕਵਿਤਾ ਯਾਂ ਇਕ ਪੂਰਾ ਅਫਸਾਨਾ ਹੁੰਦਾ ਹੈ-ਖਿਆਲਾਂ ਦੀ ਉਡਾਰੀ ਨੂੰ ਗ਼ਜ਼ਲ ਦੇ ਇਸ ਢਾਂਚੇ ਅਨੁਸਾਰ ਢਾਲ੍ਹਿਆ ਜਾਂਦਾ ਹੈ-ਜਿਸ ਨੂੰ ਅਸੀਂ-ਮਤਲਾ, ਕਾਫੀਆ, ਰਦੀਫ਼, ਮਕਤਾ ਤੇ ਬੈਹਿਰ ਕਹਿੰਦੇ ਹਾਂ-ਗ਼ਜ਼ਲ ਦੀਆਂ ਪਹਿਲੀਆਂ ਦੋ ਸਤਰਾਂ ਨੂੰ ਮਤਲਾ ਕਹਿੰਦੇ ਹਨ- ਬੈਹਿਰ ਤੇ ਕਾਫੀਆ ਗ਼ਜ਼ਲ ਦੇ ਗਿਰਦ ਘੁਮਦੇ ਹਨ- ਰਦੀਫ਼ ਗ਼ਜ਼ਲ ਦੇ ਪੈਰਾਂ ਵਿਚ ਇਕ ਝਾਂਝਰ ਦਾ ਕੰਮ ਦੇਂਦੀ ਹੈਂ- ਕਾਫੀਆ ਦੀ ਬੰਦਸ਼ ਕਵਿਤਾ ਵਿਚ ਆਮ ਤੌਰ ਤੇ ਪਰ ਗਜ਼ਲ ਵਿਚ ਖ਼ਾਸ ਕਰਕੇ ਇਸ ਲਈ ਜ਼ਰੂਰੀ ਹੈ ਕਿ ਇਸ ਦੀ ਛੰਨਕਾਰ ਵਿਚ ਜਜ਼ਬਾ ਤੇ ਖਿਆਲਾਂ ਦੀ ਉਡਾਰੀ ਦੀ ਰੰਗੀਨੀ ਦੂਣੀਂ ਹੋ ਜਾਂਦੀ ਹੈ- ਜ਼ਿੰਦਗੀ ਦਾ ਅਦਬ, ਆਜ਼ਾਦੀ ਨਾਲ ਨਹੀਂ, ਬਲਕਿ ਅਦਬੀ ਬੰਦਸ਼ਾ ਨਾਲ ਜ਼ਿਆਦਾ ਨਿਖ਼ਰਦਾ ਹੈ- ਗ਼ਜ਼ਲ ਦਾ ਸੰਗੀਤ ਨਾਲ ਗੂੜਾ ਰਿਸ਼ਤਾ ਹੈ- ਕਾਫੀਆ ਗ਼ਜ਼ਲ ਵਿਚ ਉਸ ਥਾਂ ਤੇ ਆਉਂਦਾ ਏ, ਜਿੱਥੇ ਸੰਗੀਤ ਵਿਚ ਤਬਲੇ ਦੀ ਥਾਪ-ਤਰਨੱਮ ਗ਼ਜ਼ਲ ਦੀ ਸੁੰਦਰਤਾ ਹੈ- ਗ਼ਜ਼ਲ ਲਿਖਣਾ ਕੂਜ਼ੇ ਵਿਚ ਸਮੁੰਦਰ ਤੇ ਅੱਖ ਦੇ ਤਿਲ ਵਿਚ ਆਸਮਾਨ ਵੇਖਣ ਵਾਲੀ ਗੱਲ ਹੈ ।
ਇਕ ਵਾਰ, ਮੈਂ “ਪ੍ਰਕਾਸ਼ ਸਾਥੀ” ਜੀ ਕੋਲ ਗਿਆ ਤਾਂ ਉਨਾ ਦੱਸਿਆ ਕਿ ਕਵਿਤਾ ਓਹ ਹੀ ਵਧੀਆ ਹੈ ਜੋ ਹਰ ਸਰੋਤੇ ਨੂੰ ਇਹ ਜਾਪੇ= ਇਹ ਕਵਿਤਾ ਮੇਰੇ ਹੀ ਵਾਸਤੇ ਲਿਖੀ ਗਈ ਹੈ। ਉਨਾਂ ਨੇ ਇਹ ਵੀ ਦਸਿਆ ਕਿ “ਛੰਦਾਬੰਦੀ ਦੇ ਨਿਯਮਾਂ ਵਿੱਚ ਰਹਿ ਕੇ, ਕਵਿਤਾ ਲਿਖਣੀ ਔਖੀ ਹੈ । ਬਹੁਤੀਆਂ ਕਵਿਤਾ ਵਿੱਚ ਭਾਵਨਾ ਪ੍ਰਬਲ ਹੋਣ ਕਰਕੇ ਪਿੰਗਲ ਦੇ ਨਿਯਮ ਪੂਰੇ ਨਹੀਂ ਰੱਖੇ ਜਾਂਦੇ”। ਰਸੂਲ ਹਮਜਾਤੋਵ ਵੀ ਲਿਖਦਾ ਹੈ ।
ਸਾਥੀ ਜੀ ਦੀ ਇਕ ਕਵਿਤਾ ਅਰਥੀ ਉਠਾ ਕੇ ਚਲਣਗੇ ਪੂਰੇ ਸੰਸਾਰ ਵਿੱਚ ਲੋਕ-ਪ੍ਰਿਅ ਹੋਈ ਹੈ, ਜੋ ਇਸ ਜੀਵਨ ਦਾ ਕੌੜਾ ਸੱਚ ਹੈ ਅਤੇ ਸਾਡੇ ਸਭ ਨਾਲ ਵਾਪਰਦਾ ਹੈ । ‘ਅਰਥੀ ਉਠਾ ਕੇ ਚਲਣਗੇ’ ਵਾਲੀ ਕਵਿਤਾ ਸਾਰਿਆਂ ਨੂੰ ਚੰਗੀ ਲਗ ਸਕੇਗੀ, ਇਸੇ ਲਈ ਏਸੇ ਕਵਿਤਾ ਤੋਂ ਸ਼ੁਰੂਆਤ ਕਰ ਰਿਹਾ ਹਾਂ ।
ਅਰਥੀ ਉਠਾ ਕੇ ਚਲਣਗੇ
ਜਦੋਂ ਮੇਰੀ ਅਰਥੀ, ਉਠਾ ਕੇ ਚਲਣਗੇ,
ਮੇਰੇ ਯਾਰ ਸਭ, ਹੁੰਮ-ਹੁਮਾ ਕੇ ਚਲਣਗੇ ।
ਚਲਣਗੇ ਮੇਰੇ ਨਾਲ, ਦੁਸ਼ਮਣ ਵੀ ਮੇਰੇ,
ਇਹ ਵੱਖਰੀ ਹੈ ਗੱਲ, ਮੁਸਕਰਾ ਕੇ ਚਲਣਗੇ ।
ਜਿਨ੍ਹਾਂ ਦੇ ਮੈਂ ਪੈਰਾਂ ‘ਚ, ਰੁਲਦਾ ਰਿਹਾਂ ਹਾਂ,
ਉਹ ਹੱਥਾਂ ਤੇ ਮੈਨੂੰ, ਉਠਾ ਕੇ ਚਲਣਗੇ ।
ਮੇਰੇ ਯਾਰ, ਮੋਢਾ ਵਟਾਵਣ ਬਹਾਨੇ,
ਤੇਰੇ ਦਰ ਤੇ ਸਿਜਦਾ, ਕਰਾ ਕੇ ਚਲਣਗੇ ।
ਜਿਨ੍ਹਾਂ ਨੂੰ ਮੈਂ ਪਲਕਾਂ ਦੀ, ਛਾਵੇਂ ਬਿਠਾਇਆ,
ਉਹ ਬਲਦੀ ਹੋਈ ਅੱਗ ਤੇ, ਬਿਠਾ ਕੇ ਚਲਣਗੇ ।
ਰਹੀਆਂ ਜ਼ਿੰਦਗੀ ਭਰ, ਮੇਰੇ ਤਨ ਤੇ ਲੀਰਾਂ,
ਮਰਨ ਬਾਅਦ ‘ਸਾਥੀ’, ਸਜਾ ਕੇ ਚਲਣਗੇ ।
ਇਹਨਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ । ਰੰਗ ਮੰਚ ਤੇ ਇਹਨਾਂ ਦੇ ਨਾਟਕਾਂ ਨੇ ਨਾਟਕ ਕਲਾ ਨੂੰ ਇਕ ਨਵਾਂ ਮੋੜ ਦਿਤਾ, ਕਈ ਹਿੰਦੀ-ਪੰਜਾਬੀ ਨਾਟਕਾਂ ਦੇ ਗੋਲਡਨ ਜੁਬਲੀ ਸ਼ੋ ਹੋਏ ।
ਇਹਨਾਂ ਨੂੰ ੧੯੭੯ ਵਿਚ “ਬੇਹਤਰੀਨ ਨਾਟਕਕਾਰ” ਲਈ ਸ਼ੋਭਨਾ ਐਵਾਰਡ, ੧੯੮੦ ਵਿਚ ਭੋਮਿਕਾ ਐਵਾਰਡ, ੧੯੮੧ ਵਿਚ ਘਈ ਐਵਾਰਡ, ੧੯੮੨ ਵਿਚ “ਬੇਹਤਰੀਨ ਪੰਜਾਬੀ ਕਵੀ” ਲਈ ਪੀ.ਸੀ.ਐਸ. ਐਵਾਰਡ ਤੇ ੧੯੮੩ ਵਿਚ “ਬੇਹਤਰੀਨ ਗੀਤ ਲੇਖਕ” ਲਈ ਕਲਾ ਸੰਗਮ ਐਵਾਰਡ ਨਾਲ ਸਨਾਮਨਤ ਕੀਤਾ ਗਿਆ ।
ਸ੍ਰੀ ਪ੍ਰਕਾਸ਼ ਸਾਥੀ ਬਹੁਤ ਹੀ ਪ੍ਰਸਿੱਧ ਤੇ ਲੋਕਪ੍ਰਿਯ ਕਵੀ ਤੇ ਨਾਟਕਕਾਰ ਸਨ, ਇਨ੍ਹਾਂ ਦੇ ਲਿਖੇ ਹੋਏ ਗੀਤ, ਗ਼ਜ਼ਲਾਂ, ਨਾਟਕ ਰੇਡੀਓ ਅਤੇ ਟੈਲੀਵੀਯਨ ਤੇ ਬਹੁਤ ਪ੍ਰਸਿੱਧ ਹੋਏ। (ਪਿਆਸੇ ਜਾਮ ਵਿੱਚੋਂ)
“ਪ੍ਰਕਾਸ਼ ਸਾਥੀ” ਪੰਜਾਬੀ ਦੇ ਮਹਾਨ ਕਵੀ ਹੋਏ ਹਨ, ਜਿਨਾਂ ਨੇ ਆਪਣੀ ਰਚਨਾ ਵਿੱਚ ਪ੍ਰੇਮੀ ਨੂੰ ਪ੍ਰੀਤਮ ਦੇ ਗਲ ਨਹੀਂ ਮਿਲਾਇਆ ਸਗੋਂ ਚਰਨੀ ਲਾਇਆ ਹੈ ।
ਰੋ ਲੈਣ ਦੇ
ਚਿਰ ਤੋਂ ਵਿਛੜੇ ਹੋਏ ਅੱਜ ਮਿਲੇ ਹਾਂ ਸੱਜਣ,
ਰੂਪ ਪਲਕਾਂ ‘ਚ ਮੈਨੂੰ ਲੁਕੋ ਲੈਣ ਦੇ ।
ਹੋਰ ਕੁਝ ਵੀ ਨਹੀਂ ਤੈਥੋਂ ਮੰਗਦੇ ਅਸੀਂ,
ਕੋਲ ਅਪਣੇ ਜ਼ਰਾ ਬਹਿ ਕੇ ਰੋ ਲੈਣ ਦੇ ।
ਫਿਰ ਕਦੇ ਵੀ ਨਾ ਤੈਨੂੰ ਬੁਲਾਵਾਂਗਾ ਮੈਂ,
ਹੁਣ ਤੇ ਬਸ ਕੁਝ ਹੀ ਘੜੀਆਂ ਦੀ ਗੱਲ ਰਹਿ ਗਈ ।
ਵਾਸਤਾ ਈ ਘੜੀ ਕੁ ਜ਼ਰਾ ਠਹਿਰ ਜਾ,
ਮੌਤ ਨੂੰ ਬੂਹਾ ਪਲਕਾਂ ਦਾ ਢੋ ਲੈਣ ਦੇ ।
ਬਿਨ ਤੇਰੇ ਜ਼ਿੰਦਗੀ, ਜ਼ਿੰਦਗੀ ਤੇ ਨਹੀਂ,
ਜੀ ਰਹੇ ਹਾਂ ਕਿਸੇ ਲਾਸ਼ ਦੇ ਵਾਂਗਰਾਂ ।
ਮੇਰੇ ਦਿਲ ਵਿਚ ਹੀ ਰਹਿ ਜਾਏ ਨਾ ਆਰਜ਼ੂ,
ਮਰਨ ਤੋਂ ਪਹਿਲਾਂ ਕਦਮਾਂ ਨੂੰ ਛੋਹ ਲੈਣ ਦੇ ।
ਪ੍ਰਕਾਸ਼ ਸਾਥੀ ਜੀ ਦੀ ਪੁਸਤਕ ਪਿਆਸੇ ਜਾਮ ਵਿੱਚ ਹੰਝੂ/ ਅਥਰੂ, ਅਰਥੀ, ਮਹਿਬੂਬ ਦੇ ਕਦਮਾਂ ਦੀ ਛੋਹ ਅਤੇ ਲਾਸ਼ ਬਾਰੇ, ਬਹੁਤ ਸ਼ੇਅਰ ਹਨ । ਹਰ ਸ਼ੇਅਰ ਵਖਰੇ ਵਖਰੇ ਭਾਵ ਨੂੰ ਵੱਖਰੇ ਅੰਦਾਜ ਵਿੱਚ ਪਰਗਟ ਕਰਦਾ ਹੈ। ਪ੍ਰਕਾਸ਼ ਸਾਥੀ ਜੀ ਨੇ ਬਹੁਤ ਪੁਸਤਕਾਂ ਹਿੰਦੀ ਅਤੇ ਪੰਜਾਬੀ ਵਿੱਚ ਕਵਿਤਾ ਅਤੇ ਨਾਟਕਾਂ ਦੀਆਂ ਲਿਖੀਆਂ ਹਨ, ਸਾਹਿਤ ਪ੍ਰੇਮੀਆਂ ਨੂੰ ਚਾਹੀਦਾ ਹੈ ਪ੍ਰਕਾਸ਼ ਸਾਥੀ ਜੀ ਦੀਆਂ ਸਾਰੀਆਂ ਪੁਸਤਕਾਂ ਪੜਨ ।
ਪਿਆਸੇ ਜਾਮ-ਭਰੇ ਮੈਖ਼ਾਨੇ
ਪਿਆਸੇ ਜਾਮ ਦੀ ਭੂਮਿਕਾ ਵਿੱਚ ਪ੍ਰੀਤਮ ਸਿੰਘ “ਕਾਸਦ” ਲਿਖਦੇ ਹਨ:-
“ਪਿਆਸੇ ਦਿਲ, ਪਿਆਸੀ ਨਦੀ, ਪਿਆਸੇ ਜਾਮ, ਜੀਵਨ-ਬਗ਼ੀਚੀ ਦੀ ਸਭ ਤੋਂ ਹੁਸੀਨ ਤੇ ਰੰਗੀਨ ਰੁੱਤ-“ਜਵਾਨੀ”, ਜਿਸ ਨੂੰ ਵਾਰਸਸ਼ਾਹ ਨੇ ਕਮਲੀ-ਜਵਾਨੀ ਦਾ ਨਾਂ ਦਿਤਾ ਹੈ, ਦੀ ਖ਼ੂਬਸੂਰਤ ਮਹਫ਼ਿਲ ਵਿਚ, ਦੋ ਪ੍ਰੇਮੀਆਂ ਦੇ ਵਿਛੋੜੇ ਵਿਚ ਤੜਪਦੇ, ਵਿਲਕਦੇ ਤੇ ਧੜਕਦੇ ਦਿਲਾਂ ਦੀ ਪਿਆਸ ਦੇ ਅਹਿਸਾਸ ਨੂੰ ਰੂਪਮਾਨ ਕਰਨ ਵਾਲੇ ਅਤੀ ਸੁੰਦਰ ਕਾਵਿ ਮਈ ਚਿੱਨ੍ਹ ਹਨ । ਮੁਹੱਬਤ ਦੀ ਰੰਗੀਨ ਵਾਦੀ ਵਿਚ ਪ੍ਰਵੇਸ਼ ਕਰਨ ਵਾਲੇ ਪ੍ਰੇਮੀਆਂ ਨੂੰ ਬ੍ਰਿਹਾ-ਅਗਨ-ਦਰਿਆ ਪਾਰ ਕਰਨਾ ਅਵਸ਼ਕ ਹੈ । ਤਾਂ ਹੀ ਉਹ ਵਸੱਲ ਦੀਆਂ ਹੁਸੀਨ ਰਾਤਾਂ ਦਾ ਸਦੀਵੀ ਅਨੰਦ ਮਾਣ ਸਕਦੇ ਹਨ । ਸ਼ੇਖ਼ ਬਾਬਾ ਫਰੀਦ ਜੀ ਨੇ ਤਾਂ ਬ੍ਰਿਹਾ ਨੂੰ ਸੁਲਤਾਨ ਦੀ ਪਦਵੀ ਪ੍ਰਦਾਨ ਕੀਤੀ ਹੈ। ਊਨ੍ਹਾਂ ਦਾ ਫਰਮਾਨ ਹੈ ਕਿ “ਜਿਸ ਤਨ ਵਿਚ ਬ੍ਰਿਹਾ ਦੀ ਜੋਤੀ ਨਹੀਂ ਜਲਦੀ ਉਹ ਤਨ ਮਰਘਟ ਸਮਾਨ ਹੈ”।
ਬ੍ਰਿਹਾ ਦੀਆਂ ਰਾਤਾਂ, ਹਿੱਜਰ ਦੀਆਂ ਘੜੀਆਂ, ਬ੍ਰਿਹਨ ਦੀਆਂ ਚੀਸਾਂ, ਪੀੜਾਂ ਨਾਲ ਵਿੰਨ੍ਹੀਆਂ ਯਾਦਾਂ, ਜੁਦਾਈ ਦੇ ਤੀਰਾਂ ਨਾਲ ਸਲਿਆ ਕਲੇਜਾ, ਗ਼ਮ ਦੀ ਬਰਸਾਤ ਨਾਲ ਭਿੱਜੀਆਂ ਅੱਖਾਂ, ਤੇ ਅਖੀਆਂ ਦੀਆਂ ਪਲਕਾਂ ਦੀ ਸੂਲੀ ਤੇ ਲਟਕਦੇ ਅਣ ਵਿਨ੍ਹੇ ਮੋਤੀ, ਸੁਲਗਦੇ ਹਉਕੇ, ਵਿਲਕਦੇ ਹੰਝੂ, ਤਰਲੇ ਹਾਵੇ, ਹਾੜੇ ਤੇ ਸ਼ਿਕਵੇ, ਮੁਹੱਬਤ ਦਾ ਸੱਚਾ ਸੁੱਚਾ ਵਣਜ ਕਰਨ ਵਾਲੇ ਪ੍ਰੇਮੀਆਂ ਦੀ ਪਿਆਰ-ਮਈ ਜ਼ਿੰਦਗੀ ਦਾ ਅਨਮੋਲ ਵਿਰਸਾ ਹਨ । ਇਕ ਵਰਦਾਨ ਹਨ । ਮੁਹੱਬਤ ਦੀ ਦੇਵੀ ਦੀ ਆਰਤੀ ਕਰਨ ਵਾਲੇ ਪੁਜਾਰੀਆਂ ਲਈ ਆਰਤੀ ਦੇ ਉਹ ਫੁਲ ਹਨ, ਜਿਨ੍ਹਾਂ ਨੂੰ ਕਦੇ ਵਸਲ ਦੇ ਅਮਰ- ਫਲ ਲਗਦੇ ਹਨ ।
ਪ੍ਰਕਾਸ਼ ਸਾਥੀ, ਪੰਜਾਬੀ ਦੇ ਊਨ੍ਹਾਂ ਚੰਦ ਸ਼ਰੋਮਣੀ ਕਵੀਆਂ ਵਿਚੋਂ ਹੈ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿਚ ਲੋਕ ਅਤੀ ਪਿਆਰ ਤੇ ਸਤਕਾਰ ਨਾਲ ਸਟੇਜਾਂ ਤੇ ਸੁਣਦੇ ਹਨ । ਅਤਿ ਪਿਆਰੀ, ਮਿੱਠੀ ਤੇ ਨਿੱਘੀ ਪ੍ਰਭਾਵਸ਼ਾਲੀ ਸ਼ਖਸੀਅਤ ਹੋਣ ਦੇ ਨਾਲ ਨਾਲ, ਸਾਥੀ ਜੀ ਨੂੰ ਕੁਦਰਤ ਵਲੋਂ ਐਸਾ ਪੁਰਸੋਜ਼ ਸੁਰੀਲਾ ਗਲਾ ਮਿਲਿਆ ਹੈ ਕਿ ਜਦੋਂ ਉਹ ਤਰਨੱਮ ਵਿਚ ਸਟੇਜ ਤੇ ਗ਼ਜ਼ਲ ਕਹਿੰਦੇ ਹਨ ਤਾਂ ਸਾਰਾ ਵਾਤਾਵਰਣ ਹੀ ਸੰਗੀਤ ਮਈ ਹੋ ਜਾਂਦਾ ਹੈ। ਸਰੋਤੇ ਮਸਤੀ ਵਿਚ ਝੂਮ ਝੂਮ ਕੇ ਉਨ੍ਹਾਂ ਨੂੰ ਰਜਵੀਂ-ਦਾਦ ਦੇਂਦੇ ਹਨ ।
“ਕਿੰਨੀ ਖੂਸ਼ੀ ਸੀ ਤੇਰੇ ਮਿਲਣ ਦੀ, ਕਿੰਨੀ ਉਦਾਸੀ ਹੈ ਜਾਣ ਲੱਗਿਆਂ,
ਮੇਰਾ ਤੇ ਦਿਲ ਸੀ ਕੱਖਾਂ ‘ਤੋਂ ਹੌਲਾ, ਤੁਸੀਂ ਵੀ ਰੋ ਪਏ ਹਸਾਣ ਲੱਗਿਆਂ” ।
ਇਕ ਵਿਸ਼ੇਸ਼ ਗੱਲ, ਜੋ ਸਾਥੀ ਜੀ ਦੀਆਂ ਇਨ੍ਹਾਂ ਗ਼ਜ਼ਲਾਂ ਵਿਚ ਉਭਰ ਕੇ ਸਾਮ੍ਹਣੇ ਆਈ ਹੈ, ਉਹ ਇਹ ਕਿ ਉਸ ਦੀਆਂ ਤਕਰੀਬਨ ਸਾਰੀਆਂ ਗ਼ਜ਼ਲਾਂ, ਵਿਛੋੜੇ ਦੇ ਹੰਝੂਆਂ ਨਾਲ ਭਿਜੀਆਂ ਹੋਈਆਂ ਹਨ। ਉਸ ਦੇ ਸ਼ੇਅਰਾਂ ਦੀਆਂ ਅੱਖੀਆਂ ਵਿਚਲੇ ਹੰਝੂ ਕੋਸੇ ਵੀ ਹਨ ਤੇ ਸ਼ੋਹਲੇ ਵੀ ਹਨ । ਬਿਲਾਸ਼ਕ ਉਸ ਨੇ ਹੰਝੂਆਂ ਦਾ ਪ੍ਰਯੋਗ ਆਪਣੀ ਹਰ ਗ਼ਜ਼ਲ ਵਿਚ ਕੀਤਾ ਹੈ ਪਰ ਹਰ ਵਾਰ ਨਵੀਂ ਪਰਵਾਜ਼ ਤੇ ਅੰਦਾਜ਼ ਨਾਲ । ਇਹ ਕਵੀ ਦੇ ਅਨੁਭਵ, ਕਲਪਨਾ, ਸ਼ਾਇਰਾਨਾ ਸੂਝ ਤੇ ਨੀਝ ਦਾ ਕਮਾਲ ਹੈ ।
ਪ੍ਰਕਾਸ਼ ਸਾਥੀ ਦੀਆਂ ਗ਼ਜ਼ਲਾਂ ਦੀ ਜ਼ਬਾਨ ਬਹੁਤ ਹੀ ਸਾਦਾ ਢੁਕਵੀਂ ’ਤੇ ਖ਼ਿਆਲ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਵਿਚ ਸਮਰਥ ਹੈ । ਸ਼ੇਅਰ ਸੁਰ-ਬਧ, ਸਰਲ, ਸਪਸ਼ਟ ਤੇ ਜ਼ਜ਼ਬਾਤ ਭਰਪੂਰ ਹਨ । ਕਈ ਨਵੇਂ ਖਿਆਲਾਂ ਨਵੀਆਂ ਤਸ਼ਬੀਹਾਂ, ਨਵੇਂ ਅਲੰਕਾਰਾਂ, ਬਿੰਬਾ ਨਾਲ ਸ਼ਿੰਗਾਰਿਆਂ ਹੋਈਆਂ ਗ਼ਜ਼ਲਾਂ ਦਾ ਇਹ ਗੁਲਦਸਤਾ, ਪ੍ਰਕਾਸ਼ ਸਾਥੀ ਦੀ ਪੰਜਾਬੀ ਗ਼ਜ਼ਲ ਸਾਹਿਤ ਨੂੰ ਇਕ ਬਹੁਤ ਵਡਮੁਲੀ ਦੇਣ ਹੈ । ਉਸ ਨੇ ਆਪਣੇ ਦਿਲ ਦੇ ਜ਼ਖ਼ਮਾਂ ਨੂੰ ਚੋ ਚੋ ਕੇ ਇਨ੍ਹਾਂ ਸ਼ੇਅਰਾਂ ਰੂਪੀ ਦੀਵਿਆਂ ਨੂੰ ਰੋਸ਼ਨ ਕੀਤਾ ਹੈ । ਹਿਜਰ ਦੀ ਜੋਤ ਜਗਾਉਣ ਵਾਲਾ ਸਾਥੀ ਅਗਲੇ ਜਨਮ ਤਕ ਵੀ ਵਸਲ ਦੀ ਆਸ ਰਖਦਾ ਹੈ । ਭਾਵੇ ਉਹ ਜੁਦਾਈ ਦੀਆਂ ਪੀੜਾਂ ਨਾਲ ਪੀੜਤ ਹੈ, ਪਰ ਉਸ ਦੀ ਬਲਵਾਨ ਆਤਮਾ ਬ੍ਰਿਹੋਂ ਦੀ ਭੱਠੀ ਵਿਚ ਜਲ ਜਲ ਕੇ ਕੁੰਦਨ ਬਣ ਚੁਕੀ ਜਾਪਦੀ ਹੈ। ਇਹੋ ਜਿਹੀ ਬਲਵਾਨ ਆਤਮਾ ਹੀ ਚੰਗੇ ਗੀਤਾਂ, ਚੰਗੀਆਂ ਗ਼ਜ਼ਲਾਂ ਚੰਗੀਆਂ ਕਵਿਤਾਵਾਂ ਦੀ ਸਿਰਜਣਾ ਕਰ ਸਕਦੀ ਹੈ”।
vadiya nice
ReplyDeleteNICE bohat h vadiya....
ReplyDeleteਬਹੁਤ ਸੋਹਨਾ ਹੇ ਜੀ 👌👌🌷🌺
ReplyDelete💐💐
ਬਹੁਤ ਸੋਹਨਾ ਹੈ ਜੀ 👌💞💐🌷🌺🌹
ReplyDeleteਬਹੁਤ ਸੋਹਣਾ ਅਤੇ ਰੱਸ(ਵੈਰਾਗ) ਨਾਲ ਭਰਿਆ ਹੋਇਆ
ReplyDelete