“ਕਵਿਤਾ ਓਨੀ ਹੀ ਪੁਰਾਣੀ ਹੈ, ਜਿੰਨਾ ਕਿ ਮਨੁਖ । ਆਦਿ ਕਾਲ ਦੇ ਮਨੁਖ ਨੇ ਜਦੋਂ ਜੀਭ ਖੋਹਲੀ, ਤਾਂ ਉਸ ਨੇ ਸਭ ਤੋਂ ਪਹਿਲੀ ਅਵਾਜ ਕਵਿਤਾ ਵਿੱਚ ਹੀ ਕਹੀ । ਕਵਿਤਾ ਦੀ ਪ੍ਰੀਭਾਸ਼ਾ ਵੀ ਓਨੀ ਹੀ ਪਰਾਣੀ ਹੈ, ਜਿੰਨੀ ਕਿ ਕਵਿਤਾ” । (ਕਾਵਿ ਰਿਸ਼ਮਾ)
ਪੰਜਾਬੀ ਦੇ ਪ੍ਰਸਿਧ ਕਵੀ ਪ੍ਰੋ: ਮੋਹਨ ਸਿੰਘ ਕਵਿਤਾ ਨੂੰ ਇਸ ਪ੍ਰਕਾਰ ਬਿਆਨਦੇ ਹਨ:-
ਮਹਾਰਾਜਾ ਭੋਜ ਅਨੁਸਾਰ- “ਗੁਣ ਤੇ ਅਲੰਕਾਰ ਭਰੀ ਨਿਰਦੋਸ਼ ਰਚਨਾ ਨੂੰ ਕਵਿਤਾ ਕਿਹਾ ਜਾਂਦਾ ਹੈ”।
ਹਿੰਦੀ ਜਾਂ ਬ੍ਰਿਜ ਭਾਸ਼ਾ ਦੇ ਕਾਵਿ- ਪੰਧਾਊਆਂ ਵੀ ਆਪੋ ਆਪਣੀ ਬੁੱਧੀ ਅਨੁਸਾਰ ਕਵਿਤਾ ਦੇ ਗੁਣ ਪ੍ਰਗਟਾਏ ਹਨ, ਜੋ ਇਸ ਪ੍ਰਕਾਰ ਹਨ:
(ਕਾਵਿ ਰਿਸ਼ਮਾ)
ਸੰਸਾਰ ਦੀ ੯੫% ਕਵਿਤਾ ਪ੍ਰੇਮ ਬਾਰੇ ਲਿਖੀ ਗਈ ਹੈ, ਬਾਕੀ ੫% ਇਨਕਲਾਬ, ਯੁੱਧ, ਮਹਿੰਗਾਈ ਅਤੇ ਸਮਾਜਿਕ ਬੁਰਾਈਆਂ ਆਦਿ ਅਨੇਕ ਵਿਸ਼ਿਆਂ ਉੱਪਰ ਲਿਖੀ ਗਈ ਹੈ। ਪ੍ਰੇਮ ਤੋਂ ਬਿਨਾ ਬਾਕੀ ਸਾਰੀਆਂ ਕਵਿਤਾ ਇੱਕੀ ਵਿਸ਼ੇਸ਼ ਕਾਰਨ ਅਤੇ ਵਿਸ਼ੇਸ਼ ਸਮੇ ਲਈ ਲਿਖੀਆਂ ਗਈਆਂ ਸਨ । ਸੋ, ਉਹ ਕਾਰਨ, ਘਟਨਾ, ਸਮੇ ਅਤੇ ਸਥਾਨ ਨਾਲ ਹੀ ਸੀਮਿਤ ਹੋਕੇ ਸਮਾਪਤ ਹੋ ਗਈਆਂ । ਪ੍ਰੇਮ ਦੀ ਕਵਿਤਾ ਸੰਸਾਰ ਭਰ ਵਿੱਚ ਪ੍ਰੇਮ ਵਾਂਗ ਸਦਾ ਹੀ ਲੋਕ ਪ੍ਰਿਅ ਰਹੀ ਹੈ ।
ਸੁਮਿਤ੍ਰਾ ਨੰਦਨ ਪੰਤ ਨੇ ਕਵਿਤਾ ਬਾਰੇ ਇਉਂ ਜ਼ਿਕਰ ਕੀਤਾ ਹੈ:-
ਕਵਿਤਾ ਸਾਰੀਆ ਭਾਸ਼ਾਵਾਂ ਵਿੱਚ ਲਿਖੀ ਗਈ ਹੈ ਪਰ ਸਾਰੀਆਂ ਭਾਸ਼ਾਵਾਂ ਨੂੰ ਮਨੋਹਰ ਕਵਿਤਾ ਹਾਸਿਲ ਨਹੀਂ ਹੋਈ । ਜਿਵੇ ਪ੍ਰੇਮ ਸਦਾ ਬਹਾਰ ਹੈ, ਇਸੇ ਤਰਾਂ ਪ੍ਰੇਮ ਦੀ ਕਵਿਤਾ ਵੀ ਸਦਾ ਬਹਾਰ ਹੈ । ਪ੍ਰੇਮੀ ਆਮ ਤੌਰ ਤੇ ਵਿਛੜ ਕੇ ਹੀ ਰਹਿੰਦੇ ਹਨ । ਵਿਛੋੜੇ ਦੇ ਦੁਖ ਦੇ ਅਨੰਦ ਵਿਚ ਹੀ ਕਵਿਤਾ ਉਪਜਦੀ ਹੈ । ਸ਼ਿਵ ਕੁਮਾਰ ਨੇ ਲਿਖਿਆ ਹੈ “ਵਸਲ ਦੀ ਮੌਜ ਤਾਂ ਪਲ ਦੁ ਪਲ ਤੋਂ ਵਧ ਕੁਛ ਨਹੀਂ, ਜੁਦਾਈ ਹੈ ਹਸ਼ਰ ਤੀਕ ਆਦਮੀ ਨੂੰ ਨਸ਼ਾ ਦਿੰਦੀ”।
ਸੋ ਪ੍ਰੇਮ ਦੀ ਕਵਿਤਾ, ਵਿਛੜਿਆਂ ਦੀ ਕਵਿਤਾ ਕਹੀ ਜਾ ਸਕਦੀ ਹੈ । ਇੱਕ ਹੋਰ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ, “ਜੋ ਮਜ਼ਾ ਇੰਤਿਜ਼ਾਰੇ ਯਾਰ ਮੇ ਹੈ ਵੋ ਵਸਲੇ ਯਾਰ ਮੇ ਨਹੀਂ”।
ਅਤੇ
ਭਾਈ ਕਾਹਨ ਸਿੰਘ ਰਚਿਤ ‘ਮਹਾਨ ਕੋਸ਼’ ਵਿੱਚ ਕਵਿਤਾ ਬਾਰੇ ਵਿਆਖਿਆ ਹੈ “ਕਵਿਤਾ ਜੋ ਰਸ ਭਰੀ ਹੋਵੇ, ਰਸਾਤਮਕ ਵਾਕਯ । ਵਿਦ੍ਹਾਨਾਂ ਨੇ ਕਾਵਯ ਦੇ ਦੋ ਭੇਦ ਮੰਨੇ ਹਨ, ਗਦਯ ਅਤੇ ਪਦਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ, ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦ ਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ ‘ਕਾਵਯ’ ਨਹੀਂ” ।
ਦੀਪਕ ਜੈਤੋਈ ਲਿਖਦੇ ਹਨ - ਸ਼ਿਅਰ ਕੀ ਹੈ? ਸ਼ਿਅਰ ਦੀ ਪ੍ਰੀਭਾਸ਼ਾ:
ਸ਼ਿਅਰ ਦੀ ਪਰਿਭਾਸ਼ਾ ਅਰੂਜ਼ੀ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੀ ਹੈ, ਕਿ ਸ਼ਿਅਰ ਉਸ ਕਲਾਮ ਨੂੰ ਕਿਹਾ ਜਾਂਦਾ ਹੈ ਕਿ ਜੋ ਮੌਜ਼ੂ ਹੋਵੇ ਭਾਵ ਕਿਸੇ ਬਹਿਰ, ਵਜ਼ਨ ਵਿੱਚ ਹੋਵੇ, ਕਿਸੇ ਪਰਬੰਧ ਜਾਂ ਨਜ਼ਾਮ ਵਿੱਚ ਹੋਵੇ, ਜਿਸ ਵਿੱਚ ਸੰਗੀਤਾਤਮਿਕਤਾ ਹੋਵੇ, ਬੁਲੰਦ ਖ਼ਿਆਲੀ ਹੋਵੇ, ਖ਼ੁਸ਼ ਬਿਆਨੀ ਭੀ ਹੋਵੇ, ਸਰਲਤਾ ਸੁਭਾਵਿਕਤਾ ਅਤੇ ਸਪੱਸ਼ਟਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਪਰ ਤਾਸੀਰ (ਅਸਰਦਾਰ) ਐਨਾ ਹੋਵੇ, ਯਾਨੀ ਜਿਸ ਦੇ ਬਿਆਨ ਵਿੱਚ ਐਨਾ ਜ਼ੋਰ ਹੋਵੇ ਕਿ ਸਰੋਤਿਆਂ ਅਤੇ ਪਾਠਕਾਂ ਦੇ ਦਿਲਾਂ ਦਿਮਾਗ਼ਾਂ ਨੂੰ ਝੰਜੋੜ ਕੇ ਰੱਖ ਦੇਵੇ, ਉਹਨਾਂ ਦੇ ਦਿਲਾਂ ਦਿਮਾਗ਼ਾਂ ਤੇ ਉਕਰਿਆ ਜਾਵੇ, ਸੁਣਦੇ ਸਾਰ ਜ਼ੁਬਾਨੀ ਯਾਦ ਹੋ ਜਾਵੇ, ਜੋ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕੇ, ਜਿਸ ਦੀਆਂ ਕੁਟੇਸ਼ਨਾਂ ਦਿੱਤੀਆਂ ਜਾ ਸਕਣ, ਜਿਸ ਦਾ ਹਰ ਸ਼ਬਦ ਆਪਣੇ ਸਹੀ ਥਾਂ ਤੇ ਨਗੀਨੇ ਵਾਂਗ ਜੜਿਆ ਹੋਵੇ, ਹਰ ਸ਼ਬਦ ਸਹੀ ਉਚਾਰਨ ਤੇ ਬੱਧਾ ਹੋਵੇ, ਆਮ ਫ਼ਹਿਮ ਹੋਵੇ, ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਦੀ ਗੱਲ ਨਾ ਦਰਸਾਉਂਦਾ ਹੋਵੇ, ਜਿਸ ਵਿੱਚ ਗੁੰਝਲ, ਅਸੁਭਾਵਿਕਤਾ ਜਾਂ ਗ਼ੈਰ ਕੁਦਰਤੀਪਣ ਉੱਕਾ ਨਾ ਹੋਵੇ, ਜਿਸ ਦੀ ਗ਼ਹਿਰਾਈ ਸਮੁੰਦਰ ਵਰਗੀ ਅਤੇ ਬੁਲੰਦੀ ਅਕਾਸ਼ ਵਰਗੀ ਹੋਵੇ ਅਤੇ ਚਿੱਟੇ ਤਰ੍ਹਾਂ ਰੋਸ਼ਨ ਹੋਵੇ। ਪੰਨਾ ੧੨
‘ਦੀਪਕ ਦੀ ਲੋਅ’ ਵਿੱਚ ਦੀਪਕ ਜੈਤੋਈ ਲਿਖਦੇ ਹਨ-
“ਗ਼ਜ਼ਲ ਦਾ ਰਿਵਾਜ ਸਭ ਤੋਂ ਪਹਿਲੋਂ ਈਰਾਨ ਵਿੱਚ ਪਿਆ, ਓਥੇ ਦੇ ਇਕ ਨੌਜਵਾਨ “ਗ਼ਜ਼ਲ” ਦਾ ਇਕ ਮੁਟਿਆਰ ਨਾਲ ਪਿਆਰ ਹੋ ਗਿਆ ਜੋ ਨਾਕਾਮ ਰਿਹਾ । ਗ਼ਜ਼ਲ ਦੀਆਂ ਅੱਖਾਂ ਹਿਰਨ ਵਰਗੀਆਂ ਸਨ, ਉਸ ਨੇ ਆਪਣੀ ਪ੍ਰੇਮਿਕਾ ਦੇ ਵਿਯੋਗ ਵਿੱਚ ਤੜਪ-ਤੜਪ ਜਾਂ ਰੋ-ਰੋ ਕੇ ਜੋ ਸ਼ਿਅਰ ਕਹੇ, ਓਸੇ ਤੋਂ ਹੀ ਗ਼ਜ਼ਲ ਵਜੂਦ ਵਿੱਚ ਆਈ, ਪਿਛੋਂ ਇਸ ਦਾ ਰੂਪ ਵਿਕਸਤ ਹੁੰਦਾ ਗਿਆ, ਗ਼ਜ਼ਲ ਵਿੱਚ ਅਖ਼ਲਾਕ-ਤਹਿਜ਼ੀਬ, ਮਅਰਫ਼ਤ ਅਤੇ ਸੂਫ਼ੀਆਨਾ ਮਜ਼ਮੂਨ ਸ਼ਾਮਿਲ ਹੁੰਦੇ ਗਏ, ਰੱਬੀ ਪਿਆਰ ਵਾਲੇ ਸ਼ਾਇਰਾਂ ਨੇ ਇਸ ਤੇ ਖ਼ੂਬ ਨਿਖ਼ਾਰ ਲਿਆਂਦਾ । ਤਅਸੁਬੀ ਮੁੱਲਾ-ਮੌਲਾਣਿਆਂ ਨੇ ਗ਼ਜ਼ਲ ਦਾ ਸਖ਼ਤ ਵਿਰੋਧ ਕੀਤਾ, ਗ਼ਜ਼ਲਗੋ ਸ਼ਾਇਰਾਂ ਤੇ ਫ਼ਤਵੇ ਵੀ ਲਾਏ, ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ, ਪਰ ਗ਼ਜ਼ਲ ਦੇ ਆਸ਼ਿਕ: ਨਾ ਡਰੇ-ਨਾ ਘਬਰਾਏ । ਇਹ ਸਿਲਸਿਲਾ ਬਰਾਬਰ ਚਲਦਾ ਰਿਹਾ, ਇਸ ਕਰਕੇ ਕਿਬਲਾ ਗ਼ਾਲਿਬ ਸਾਹਿਬ ਨੇ ਫਰਮਾਇਆ ਸੀ:
ਮੇਰੇ ਵਿਚਾਰ ਅਨੁਸਾਰ, ਕਵਿਤਾ ਕਿਸੇ ਸ਼ਾਂਤ ਮਨ ਦੀ ਉਪਜ ਨਹੀਂ ਹੁੰਦੀ ਸਗੋਂ ਅਸ਼ਾਂਤ ਮਨ ਦੀਆਂ ਭਾਵਨਾਵਾਂ ਨੂੰ ਸੁੰਦਰ ਸ਼ਬਦਾਂ ਵਿਚ ਅਲੰਕਾਰਾਂ ਨਾਲ ਸਜਾਇਆ ਹੁੰਦਾ ਹੈ । ਕਵਿਤਾ ਵਿੱਚ ਸ਼ਬਦ ਚਿਤ੍ਰਾਂ ਦੇ ਨਾਲ ਨਾਲ ਭਾਵਨਾਵਾਂ ਦੀ ਵਿਆਖਿਆ ਦੀ ਪ੍ਰਬਲਤਾ ਹੁੰਦੀ ਹੈ ।
ਕਵਿਤਾ ਦੇ ਨਿਯਮ ਜਾਨਣ ਲਈ: ਭਾਈ ਕਾਹਨ ਸਿੰਘ ਰਚਿਤ ਗੁਰ ਛੰਦ ਦਿਵਾਕਰ, ਬਹੁਤ ਲਾਭਦਾਇਕ ਪੁਸਤਕ ਹੈ । ਮਹਾਨ ਕੋਸ਼ ਵਿੱਚ ਵੀ ਹਰ ਛੰਦ ਦੇ ਨਾਮ ਨਾਲ ਉਦਾਹਰਨਾਂ ਦੇਕੇ ਸੁੰਦਰ ਵਿਆਖਿਆ ਕੀਤੀ ਹੈ । ਕਵਿਤਾ ਬਾਰੇ ਹੋਰ ਵੀ ਵਿਦਵਾਨਾ ਨੇ ਛੰਦਾਬੰਦੀ ਦੇ ਨਿਯਮਾਂ ਦੀ ਵਿਯਾਖਿਆ ਪੁਸਤਕਾਂ ਵਿੱਚ ਕੀਤੀ ਹੈ। ਪਿੰਗਲ ਤੇ ਅਰੂਜ ਨਾਮ ਦੀਆਂ ਕਈ ਪੁਸਤਕਾਂ ਹਨ ।
ਭਾਰਤੀ ਕਾਵਿ ਪਰੰਪਰਾ ਦੇ ਨੌ ਰਸ ਮੰਨੇ ਹਨ । ਮਹਾਨ ਕੋਸ਼ ਵਿੱਚ ਨਵਰਸ - ਪੰਨਾ ੬੮੬ ਅਤੇ ਰਸ- ੧੦੧੧
ਨਵਰਸ. ਕਾਵਯ ਦੇ ਨੌ ਰਸ. “ਪਿਥ੍ਰਮ ਸ਼੍ਰਿੰਗਾਰ ਸੁ ਹਾਸਯ ਰਸ ਕਰੁਣਾ ਰੌਦ੍ਰ ਸੁਵੀਰ। ਭਯ ਬੀਭਤਸ ਬਖਾਨਿਯੇ ਅਦਭੁਤ ਸ਼ਾਂਤ ਸੁ ਧੀਰ ।” - ਰਸਿਕਪ੍ਰਿਯਾ
ਰਸ. ਸੰ. ਰਸ. ਧਾ-ਸ਼ਬਦ ਕਰਨਾ, ਸ੍ਵਾਦ ਲੈਣਾ (ਚੱਖਣਾ), ਪ੍ਰੀਤਿ ਕਰਨਾ ।…. ੯. ਕਾਵਯ ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਉਹ ਭਾਵ, ਜੋ ਕਾਵਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ । “ਰਸ ਰੂਪ ਰੰਗ ਅਨੰਤ ਬੀਠਲ, ਸਾਸਿ ਸਾਸਿ ਧਿਆਇਣਾ” (ਰਾਮ ਛੰਤ ਮ: ੫ ) ।
ਰਤਿ, ਹਾਸ, ਸ਼ੋਕ, ਕ੍ਰੋਧ, ਉਤਸ਼ਾਹ, ਭਯ, ਨਿੰਦਾ, ਆਸ਼ਚਰਯ ਅਤੇ ਨਿਰਵੇਦ ਸਥਾਈ ਭਾਵਾਂ ਦੀ ਪਰਿਪੱਕ ਅਵਸਥਾ ਹੀ ਨੌ ਰਸ ਸ਼੍ਰਿੰਗਾਰ, ਹਾਸਯ, ਕਰੁਣ, ਰੌਦ੍ਰ, ਵੀਰ ਭਯਾਨਕ, ਬੀਭਤਸ, ਅਦਭੁਤ ਅਤੇ ਸ਼ਾਂਤ ਹਨ । ਇਨ੍ਹਾਂ ਰਸਾਂ ਦੇ ਸਮਝਣ ਲਈ ਭਾਵ ਸ਼ਬਦ ਦਾ ਅੰਗ ੧੪ ਚੰਗੀ ਤਰਾਂ ਵਿਚਾਰਨਾ ਚਾਹੀਏ. (ਓਹ ਥੱਲੇ ਲਿਖਿਆ ਹੈ–ਲੇਖਕ ) ਇੱਥੇ ਨੌ ਰਸਾਂ ਦੇ ਉਦਾਹਰਣ ਦਿਖਾਏ ਜਾਂਦੇ ਹਨ-
(ੳ) ਸ਼੍ਰਿੰਗਾਰ
“ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ । ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ।” (ਫੁਨਹੇ ਮ: ਪ)
(ਅ) ਹਾਸਯ
“ਮੋਰ ਮੋਰ ਕਰਿ ਅਧਿਕ ਲਾਡੁ ਧਰਿ, ਪੇਖਤ ਹੀ ਜਮਰਾਉ ਹਸੈ ।”- ਸ੍ਰੀ ਕਬੀਰ
ਜਦ ਮਾਂ ਅਨੇਕ ਪ੍ਰਕਾਰ ਦਾ ਮੂੰਹ ਬਣਾਕੇ ਮੇਰਾ ਬੱਚਾ, ਮੇਰਾ ਲਾਲ, ਮੇਰਾ ਸੋਹਣਾ ਆਖਦੀ ਹੈ, ਤਾਂ ਯਮਰਾਜ ਨੂੰ ਉਸ ਦੀ ਹਰਕਤ ਤੇ ਹਾਸਾ ਆਉਂਦਾ ਹੈ । ਸੀਸ ਦੁਮਾਲਾ ਧਰੇ ਸੁਰਮਈ ਕੰਧੇ ਮੋਟਾ ਸੋਟਾ ਹੈ, ਮਸਤਾਨੇ ਪਟ ਕਮਰਕਸੇ ਯੁਤ ਸਜਯੋ ਵਿਚਿਤ੍ਰ ਕਛੋਟਾ ਹੈ, ਫਤੇਸਿੰਘ ਕੋ ਪਿਖ ਸਰੂਪ ਅਸ ਕਲਗੀਧਰ ਬਿਕਸਾਵਤ ਹੈਂ, ਸਿੰਘ ਸਮਾਜ ਕਵੀ ਗਣ ਹੰਸ ਹੰਸ ਲੋਟਪੋਟ ਹ੍ਵੈ ਜਾਵਤ ਹੈਂ ।
(ੲ) ਕਰੁਣਾ
“ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ, ਸੇ ਸਿਰ ਕਾਤੀ ਮੁੰਨੀਅਨਿ, ਗਲ
ਵਿਚਿ ਆਵੈ ਧੂੜਿ, ਮਹਲਾ ਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ ।”(ਆਸਾ ਅ:ਮ: ੧)
“ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ, ਲਟ ਫਿਟਕਾਏ ਤਿਰੀਆ ਰੋਵੈ ਹੰਸੁ ਇਕਲਾ ਜਾਈ ।” - ਆਸਾ ਕਬੀਰ
(ਸ) ਰੌਦ੍ਰ
“ਜਾ ਤੁਧ ਭਾਵਹਿ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ।” (ਮ:੧ ਵਾਰ ਮਾਝ)
(ਹ) ਵੀਰ
“ਰਣੁ ਦੇਖਿ ਸੂਰੇ ਚਿਤ ਉਲਾਸ ।” (ਬਸੰ ਮ: ੫)
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ, ਖੇਤੁ ਜੁ ਮਾਂਡਿਓ ਸੂਰਮਾ ਅਬ ਜੂਬਨ ਕੋ ਦਾਉ,
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ, ਪੁਰਜਾ ਪੁਰਜਾ ਕਟਿ ਮਰੇ ਕਬਹੂ ਨ ਛਾਡੈ ਖੇਤੁ ।” (ਮਾਰੂ ਕਬੀਰ)
(ਕ) ਭਯਾਨਕ
“ਲਟ ਛੂਟੀ ਵਰਤੈ ਬਿਕਰਾਲ ।” (ਭੈਰ ਅ: ਕਬੀਰ)
(ਖ) ਬੀਭਤਸ
“ਬਿਸਟਾ ਅਸਤ ਰਕਤ ਪਰੇਟੇ ਚਾਮ ।” (ਆਸਾ ਮ:੫)
(ਗ) ਅਦਭੁਤ
“ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ।” (ਗਉ ਮ: ੯)
(ਘ) ਸ਼ਾਂਤ
“ਕਹਾ ਮਨ, ਬਿਖਿਆ ਸਿਉ ਲਪਟਾਹੀ ? ਯਾ ਜਗ ਮੈ ਕੋਊ ਰਹਨੁ ਨ ਪਾਵੈ, ਇਕਿ ਆਵਹਿ ਇਕਿ ਜਾਹੀ ।
ਕਾਂਕੋ ਤਨੁ ਧਨੁ ਸੰਪਤਿ ਕਾਂਕੀ ਕਾ ਸਿਉ ਨੇਹੁ ਲਗਾਹੀ ?
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ।
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ।
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ।” (ਸਾਰ ਮ: 9)
ਭਾਵ. (੧੪) ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ ( ਏਮੋਟੋਨੀ ).
ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ:-
(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ, ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ । ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ-ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ-ਦੇਖਣਾ, ਬੋਲਣਾ, ਸਪਰਸ਼ ਕਰਨ ਆਦਿਕ ।
(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, “ਅਨੁਭਾਵ” ਹੈ । ਜੈਸੇ ਇੱਕ ਆਦਮੀ ਨੇ ਚੁੱਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ । ਇਸ ਥਾਂ ਸਮਝੋ ਕਿ ਚੁੱਭਵੀਂ ਗੱਲ ਕਹਿਣਾ ਆਲੰਬਨ ਵਿਭਾਵ, ਚੁਭਵੀਂ ਬਾਤ ਉਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ । ਜੇ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀ ਭਾਵ ਹੋ ਜਾਊ ।
(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤ ਹੀ ਰਸ ਦੀ ਇਸਥਿਤ ਹੈ । ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-
ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸਯ-ਰਸ ਦਾ ਹਾਸੀ, ਕਰੁਣਾ-ਰਸ ਦਾ ਸ਼ੋਕ, ਰੌਦ੍ਰ-ਰਸ ਦਾ ਕ੍ਰੋਧ, ਵੀਰ-ਰਸ ਦਾ ਉਤਸਾਹ, ਭਯਾਨਕ-ਰਸ ਦਾ ਭਯ, ਬੀਭਤਸ-ਰਸ ਦਾ ਗਲਾਨਿ, ਅਦੁਭਤ-ਰਸ ਦਾ ਵਿਸਮਯ (ਆਸ਼-ਚਰਯ) ਅਤੇ ਸ਼ਾਂਤ-ਰਸ ਦਾ ਸਥਾਈ ਭਾਵ ਵੈਰਾਗਯ (ਨਿਰਵੇਦ) ਹੈ ।
(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਵਿਕ
ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰ-ਭੰਗ ਆਦਿਕ ।
(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ
ਰਹੇ, ਉਸ ਦਾ ਨਾਮ ਵਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ-
ਆਲਸ, ਚਿੰਤਾ, ਸ੍ਵਪਨ, ਮਾਸ੍ਤ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ ।
ਭਕ੍ਤੀਮਤ ਵਾਲੇ ਸ਼ਾਂਡਿਲਯ ਰਿਖੀ ਆਦਿ ਕੇਵਲ ਪੰਜ ਰਸ ਮੰਨਦੇ ਹਨ- ਸ਼੍ਰਿੰਗਾਰ, ਸ਼ਾਂਤ, ਵਾਤਸਲਯ ਦਾਸਯ ਅਤੇ ਸਖਯ । ਇੱਨ੍ਹਾ ਵਿੱਚੋਂ ਸ਼੍ਰਿੰਗਾਰ ਅਤੇ ਸ਼ਾਂਤ ਉੱਪਰ ਆ ਗਏ ਹਨ, ਬਾਕੀ ਤਿੰਨਾ ਦੇ ਉਦਾਹਰਣ ਇਹ ਹਨ- ਵਾਤਸਲਯ- “ਭਗਤਿਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ।” (ਵਾਰ ਜੈਤ)
“ਭਵਖੰਡਨ ਦੁਖਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ।” (ਧਨਾ ਮ: ਪ)
“ਹਮਰੇ ਪਿਤਾ ਗੋਪਾਲ ਦਇਆਲ । ਜਿਉ ਰਾਖੈ ਮਹਤਾਰੀ ਬਾਰਿਕ ਕਉ, ਤੈਸੇ ਹੀ ਪ੍ਰਭ ਪਾਲ” । (ਧਨਾ ਮ: ਪ)
ਦਾਸਯ- “ਰਾਖਹੁ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ ।” (ਧਨਾ ਮ: ਪ)
“ਨਾਨਕ ਗਰੀਬ ਬੰਦਾ ਜਨ ਤੇਰਾ । ਰਾਖਿਲੇਇ ਸਾਹਿਬ ਪ੍ਰਭੁ ਮੇਰਾ ।” (ਧਨਾ ਮ: ਪ)
“ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ।” (ਬਿਲਾ ਮ: ਪ)
ਸਖਯ- “ਅਪਨਾ ਮੀਤੁ ਸੁਆਮੀ ਗਾਈਐ । ਆਸ ਨ ਅਵਰ ਕਾਹੂ ਕੀ ਕੀਜੈ, ਸੁਖਦਾਤਾ ਹਰਿ ਧਿਆਈਐ ।” (ਸਾਰ ਮ: ਪ)
“ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ ਹਮਾਰਾ ਅੰਤਰਜਾਮੀ । ਸਮਰਥ ਪੁਰਖੁ ਪਾਰਬ੍ਰਹਮ ਸੁਆਮੀ ।”
(ਗਉ ਮ: ਪ) {ਮਹਾਨ ਕੋਸ਼}
ਦੀਪਕ ਜੈਤੋਈ ਲਿਖਦੇ ਹਨ- ਗੀਤ, ਜ਼ਿੰਦਗੀ ਦਾ ਹਰ ਪੱਖ ਉਜਾਗਰ ਕਰਨ ਦੀ ਸਮਰਥਾ ਰਖਣ ਵਾਲਾ ਇਕ ਪ੍ਰਿਯ ਕਾਵਿ-ਭੇਦ ਹੈ । ਗੀਤਾਂ ਰਾਹੀਂ ਜ਼ਿੰਦਗੀ ਦੇ ਹਾਵ ਭਾਵ, ਉਤਾਰ ਚੜ੍ਹਾ, ਸੰਯੋਗ-ਵਿਯੋਗ, ਖ਼ੁਸੀ ਗ਼ਮੀ, ਚਾਅ-ਮਲ੍ਹਾਰ ਦੇ ਅਹਿਸਾਸਾਤ ਪ੍ਰਗਟਾਏ ਜਾਂਦੇ ਹਨ, ਵਾਤਸਲ (ਮਾਂ ਸਮਾਨ ਪ੍ਰੇਮ) ਦਾ ਅੱਤ ਮਿੱਠਾ ਸਰੂਪ “ਲੋਰੀ” ਭੀ ਗੀਤਾਂ ਦੀ ਗਿਣਤੀ ਵਿਚ ਹੀ ਆਉਂਦੀ ਹੈ। ਪ੍ਰੀਤਮ ਦੀ ਉਡੀਕ ਵਿਚ ਦਿਲ ਦੀ ਬੇਚੈਨ-ਹਾਲਤ, ਉਸ ਦੀ ਲਾਪਰਵਾਹੀ ਦੇ ਗਿਲੇ-ਸ਼ਿਕਵੇ ਜਾਂ ਰੋਸੇ-ਸ਼ਿਕਾਇਤਾਂ, ਉਸ ਦੇ ਬੇਗ਼ਾਨਾਪਣ ਓਪਰੇ ਅਤੇ ਨਿਰਮੋਹੀ ਸੁਭਾਅ ਦਾ ਚਿੱਤ੍ਰਨ, ਉਸ ਦੇ ਹਰਜਾਈ ਪੁਣੇਂ (ਹਰ ਥਾਂ ਜਾਣ ਦੀ ਆਦਤ) ਦੇ ਉਲਾਂਭੇ, ਉਸ ਦਾ ਪ੍ਰੇਮ ਕਿਸੇ ਹੋਰ ਨਾਲ ਹੋਣ ਦੇ ਤਾਅਨੇ-ਮਿਹਣੇਂ, ਦੌਲਤ ਕਮਾਉਣ ਦੇ ਲਾਲਚ ਵਿਚ, ਭਰੀ-ਜਵਾਨੀ ਵਿਚ ਅਪਣੇਂ ਜੀਵਨ ਸਾਥੀ ਨੂੰ ਇਕੱਲਿਆਂ ਘਰੇ ਛੱਡ ਕੇ, ਪ੍ਰਦੇਸ ਚਲੇ ਜਾਣ ਦੇ ਚਰਚੇ ਭੀ ਗੀਤਾਂ ਰਾਹੀਂ ਬਿਆਨ ਕੀਤੇ ਜਾਂਦੇ ਹਨ । ਪੰਨਾ ੩ (ਆਹ ਲੈ ਮਾਏਂ ਸਾਂਭ ਕੁੰਜੀਆਂ, ਦੀਪਕ ਜੈਤੋਈ )
ਗ਼ਜਲ ਵੀ ਕਵਿਤਾ ਦਾ ਇਕ ਰੂਪ ਹੈ, ਇਸ ਲਈ ਇਸ ਦੀ ਵਿਆਖਿਆ ਦੇਣੀ ਵੀ ਜਰੂਰੀ ਸੀ। ‘ਦੀਪਕ ਦੀ ਲੋਅ” ਪੁਸਤਕ ਵਿੱਚੋਂ ਦੀਪਕ ਜੀ ਦਾ ਹੀ ਲਿਖਿਆ-
ਆਪਣੀ ਵਲੋਂ
ਗ਼ਜਲ ਇਕ ਵਿਧਾਨ ਅਨੁਸਾਰ ਲਿਖੀ ਜਾਂਦੀ ਹੈ। ਨਿਪੁੰਨ ਗ਼ਜ਼ਲ ਗੋਅ ਆਪਣੇ ਹਰ ਸ਼ਿਅਰ ਰਾਹੀਂ ਪਾਠਕ ਜਾਂ ਸਰੋਤੇ ਨੂੰ ਆਨੰਦਿਤ ਕਰਦਾ ਹੈ। ਸ਼ਿਅਰ ਜਿੰਨਾਂ ਖੂਬਸੂਰਤ ਹੋਵੇਗਾ ਉੱਨਾ ਹੀ ਸੁਣਨ ਵਾਲੇ ਨੂੰ ਸੌਖਾ ਯਾਦ ਹੋਵੇਗਾ। ਅਸਲ ਵਿਚ ਗ਼ਜ਼ਲ ਹੀ ਹੈ ਜੋ ਮਨੁੱਖ ਨੂੰ ਝੰਜੋੜਨ ਦੀ ਸ਼ਕਤੀ ਰੱਖਦੀ ਹੈ । ਉਸ ਦੀਆਂ ਭਾਵਨਾਵਾਂ ਨੂੰ ਸਹੀ ਮੂਰਤੀਮਾਨ ਕਰ ਸਕਦੀ ਹੈ। ਪੰਨਾ-੩
ਸ਼ਾਇਰ ਵਲੋਂ
ਸ਼ਾਇਰੀ ਰੱਬੀ ਦਾਤ ਹੈ, ਇਹ ਕਲਾ ਨਾ ਸਿੱਖਿਆਂ ਆਉਂਦੀ ਹੈ, ਨਾ ਇਸ ਦਾ ਸਰੋਤ ਵਿੱਦਿਅਕ ਯੋਗਤਾ ਹੀ ਹੋ ਸਕਦੀ ਹੈ । ਅਰੂਜ਼ ਤੇ ਪਿੰਗਲ ਵੀ ਕਿਸੇ ਵਿਅਕਤੀ ਦੇ ਦਿਲ ਵਿੱਚ ਸ਼ਾਇਰਾਨਾ ਜੋਤ ਨਹੀਂ ਜਗਾ ਸਕਦੇ, ਜੇ ਅਜੇਹਾ ਹੋ ਸਕਦਾ ਤਾ ਲੱਖਾਂ ਹੀ ਵਿਦਿਆਰਥੀ ਆਏ ਸਾਲ, ਗਿਆਨੀ, ਪ੍ਰਭਾਕਰ, ਅਦੀਬ-ਫ਼ਾਜ਼ਲ ਦੇ ਇਮਤਿਹਾਨ ਪਾਸ ਕਰਦੇ ਹਨ, ਜਿਨ੍ਹਾਂ ਵਿੱਚ ਇਕ ਪਰਚਾ ਜ਼ਰੂਰੀ ਪਿੰਗਲ ਜਾਂ ਅਰੂਜ਼ ਸਬੰਧੀ ਹੁੰਦਾ ਹੈ, ਉਹ ਸਾਰੇ ਸ਼ਾਇਰ ਬਣ ਜਾਂਦੇ ਪਰ ਅਜੇਹਾ ਹੋ ਨਹੀਂ ਸਕਦਾ, ਹੋ ਭੀ ਨਹੀਂ ਸਕੇਗਾ। ਇਸ ਸਿਲਸਿਲੇ ਵਿੱਚ ਕਿਬਲਾ ਮੋਮਿਨ ਸਾਹਿਬ ਦਾ ਇਕ ਸ਼ਿਅਰ ਹੈ:
ਸ਼ਾਇਰੀ ਜੇ ਇਲਮ ਨਾਲ ਹਾਸਿਲ ਹੋ ਸਕਤੀ, ਤਾਂ ਹਰ ਵਿਦਵਾਨ ਸ਼ਾਇਰ ਹੁੰਦਾ, ਇਹ ਇਕ ਅਟੱਲ ਸਚਾਈ ਹੈ, ਕਿ, ਹਰ ਵਿਦਵਾਨ ਸ਼ਾਇਰ ਨਹੀਂ ਹੋ ਸਕਦਾ, ਇਸ ਦੇ ਉਲਟ ਹਰ ਸ਼ਾਇਰ ਵਿਦਵਾਨ ਜ਼ਰੂਰ ਹੰਦਾ ਹੈ । ਸ਼ਾਇਰੀ ਦਾ ਆਧਾਰ ਜੇ ਵਿੱਦਿਅਕ ਯੋਗਤਾ ਹੁੰਦੀ, ਤਾਂ ਬਿਲਕੁਲ ਅਨਪੜ੍ਹ ਅਤੇ ਅੱਖਾਂ ਤੋਂ ਮਨਾਖੇ ਸ਼ਾਇਰ ਅਜੇਹੇ ਸ਼ਿਅਰ ਕਦੇ ਨਾ ਕਹਿ ਸਕਦੇ, ਜੋ ਕਲੇਜੇ ਨੂੰ ਧੂ ਪਾ ਦੇਣ । ਇਸ ਦੇ ਉਲਟ ਡਿਗਰੀ ਪ੍ਰਾਪਤ-ਵਿਦਵਾਨ ਅਜੇਹੇ ਸ਼ਿਅਰ ਕਦੇ ਨਾ ਕਹਿੰਦੇ ਜੋ ਕਿਸੇ ਸਮਝ ਵਿੱਚ ਵੀ ਨਾ ਆਉਣ ।
ਜਦੋਂ ਵਿਦਵਾਨ ਲੋਕਾਂ ਨੇ ਸ਼ਾਇਰ ਬਣਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ, ਉਦੋਂ ਤੋਂ ਹੀ ਨਾ ਕੇਵਲ ਸ਼ਾਇਰੀ ਦਾ ਬੇੜਾ ਗ਼ਰਕ ਹੋ ਗਿਆ ਹੈ, ਸਗੋਂ ਮਾਂ ਬੋਲੀ ਪੰਜਾਬੀ ਦਾ ਹੁਲੀਆ ਹੀ ਵਿਗੜ ਗਿਆ ਹੈ, ਜ਼ੁਬਾਨ ਦਾ ਲੁਤਫ਼ ਹੀ ਜਾਂਦਾ ਰਿਹਾ ਹੈ, ਉਚਾਰਨ ਦੀ ਸ਼ੁੱਧਤਾ ਹੀ ਸਮਾਪਤ ਹੋ ਗਈ ਹੈ । ਪੰਨਾ-੫
ਸ਼ਾਇਰੀ ਦੇ ਵਜੂਦ ਵਿੱਚ ਆਉਣ ਦੇ ਚਾਰ ਕਾਰਨ ਹਨ । ਪਹਿਲਾ ਇਹ ਕਿ: ਸੰਗੀਤ ਲਈ ਬੋਲਾਂ ਦੀ ਲੋੜ ਸੀ, ਇਹ ਠੀਕ ਹੈ ਕਿ ਕਲਾਸੀਲਕ ਸੰਗੀਤ, ਬਿਨਾਂ ਬੋਲਾਂ ਤੋਂ, ਸੁਰਾਂ ਦੇ ਆਧਾਰ ਹੀ ਤੇ ਗਾਇਆ ਜਾ ਸਕਦਾ ਹੈ, ਪਰ ਬੋਲਾਂ ਦੇ ਆਨੰਦ ਦਾ ਵੀ ਕੋਈ ਜਵਾਬ ਨਹੀਂ। ਢੁੱਕਵੇਂ ਬੋਲਾਂ ਵਾਲੇ ਗੀਤ ਛੇਤੀ ਹੀ ਲੋਕਪ੍ਰਿਯ ਹੋ ਜਾਂਦੇ ਹਨ । ਦੂਜਾ ਕਾਰਨ ਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਕਾਇਮ ਰੱਖਣ ਦਾ, ਕਿਉਂਕਿ ਉਚਾਰਨ ਵਿਗੜਨ ਨਾਲ ਜਿੱਥੇ ਜ਼ੁਬਾਨ ਦਾ ਹੁਲੀਆ ਵਿਗੜ ਜਾਂਦਾ ਹੈ, ਉੱਥੇ ਸ਼ਬਦ ਦਾ ਅਰਥ ਵੀ ਬਦਲ ਜਾਂਦਾ ਹੈ । ਉਹ ਲਿੱਪੀ, ਜਿਸ ਵਿੱਚ ਵਿਅੰਜਨ ਲਿਖਣ ਦਾ ਪੂਰਾ ਵਿਧਾਨ ਮੌਜੂਦ ਨਹੀਂ ਹੂੰਦਾ, ਜਿਵੇਂ ਕਿ ਅਰਬੀ-ਫ਼ਾਰਸੀ-ਉਰਦੂ-ਪੰਜਾਬੀ, ਉਸ ਲਿੱਪੀ ਦੀ ਬੋਲੀ ਲਈ ਸ਼ਾਇਰੀ ਅਤਿਅੰਤ ਜ਼ਰੂਰੀ ਹੁੰਦੀ ਹੈ ਕਿਉਂਕਿ ਸ਼ਾਇਰੀ ਹੀ ਇਹ ਨਿਰਣਾ ਕਰ ਸਕਦੀ ਹੈ, ਕਿ ਅਮੁੱਕ ਸ਼ਬਦ ਦਾ ਸਹੀ ਉਚਾਰਨ ਕੀ ਹੈ । ਇਹ ਗੁਣ ਵਾਰਤਕ ਵਿੱਚ ਨਹੀਂ ਹੈ । ਜਾਂ ਤਾਂ ਲੁਗਾਤ (ਸ਼ਬਦ-ਕੋਸ਼-ਉਰਦੂ-ਫ਼ਾਰਸ਼ੀ) ਵੇਖਿਆਂ ਸ਼ਬਦ ਉਚਾਰਨ ਦਾ ਪਤਾ ਲੱਗ ਸਕਦਾ ਹੈ, ਜਾਂ ਕਿਸੇ ਉਸਤਾਦ ਸ਼ਾਇਰ ਦਾ ਸ਼ਿਅਰ ਪੜ੍ਹ ਕੇ । ਕਿਉਂਕਿ ਉਸਤਾਦ ਸ਼ਾਇਰ ਸ਼ਿਅਰ ਹੀ ਨਹੀ ਕਹਿੰਦੇ, ਉਹ ਲੁਗਾਤ ਦੀ ਕਿਤਾਬ ਵੀ ਲਿਖਦੇ ਹਨ । ਤਿੰਨ ਅੱਖਰੀ ਸ਼ਬਦ ਟੁਕੜੀਆਂ ਜੋ ਖ਼ੁਦਾ ਦੇ ਸਮਤੋਲ ਵੀ ਹੁੰਦੀਆਂ ਹਨ, ਅਤੇ ਯਾਦ ਦੇ ਸਮਤੋਲ ਵੀ, ਇਹਨਾਂ ਦਾ ਨਿਰਣਾ ਸ਼ਾਇਰੀ ਹੀ ਕਰ ਸਕਦੀ ਹੈ, ਵਾਰਤਕ ਨਹੀਂ, ਕਿ ਕਿਹੜੀ ਟੁਕੜੀ ਖ਼ੁਦਾ ਦੇ ਵਜ਼ਨ ਤੇ ਹੈ ਅਤੇ ਕਿਹੜੀ ਯਾਦ ਦੇ ਵਜ਼ਨ ਤੇ। ਇਹ ਰੌਲਾ ਓਸ ਲਿਪੀ ਵਿੱਚ ਪੈਂਦਾ ਹੈ, ਜਿਸ ਵਿੱਚ ਅੱਧੇ ਅੱਖਰ (ਵਿਅੰਜਨ) ਲਿਖਣ ਦਾ ਪੂਰਾ ਵਿਧਾਨ ਨਹੀਂ, ਹਿੰਦੀ ਤੇ ਸੰਸਕ੍ਰਿਤ ਵਿੱਚ ਇਹ ਸੰਕਟ ਪੈਦਾ ਨਹੀਂ ਹੁੰਦਾ ।
ਇਕ ਧਿਆਨ ਯੋਗ ਬਾਤ ਇਹ ਵੀ ਹੈ, ਕਿ ਤਿੰਨ ਅੱਖਰੀ ਸ਼ਬਦ ਟੁਕੜੀ ਦਾ ਜੇ ਉਚਾਰਨ ਵਿਗੜ ਜਾਵੇ, ਅਰਥਾਤ ਖ਼ੁਦਾ ਦੇ ਵਜ਼ਨ ਵਾਲੀ ਟੁਕੜੀ ਯਾਦ ਦੇ ਵਜ਼ਨ ਤੇ, ਜਾਂ ਯਾਦ ਦੇ ਵਜ਼ਨ ਵਾਲੀ ਖ਼ੁਦਾ ਦੇ ਵਜ਼ਨ ਤੇ ਬੋਲੀ ਜਾਂ ਸ਼ਾਇਰੀ ਵਿੱਚ ਬੰਨ੍ਹੀ ਜਾਵੇ ਤਾਂ ਉਸ ਦਾ ਅਰਥ ਬਦਲ ਜਾਦਾ ਹੈ । ਜਿਵੇਂ ਇਕ ਟੁਕੜੀ “ਨਜ਼ਰ” ਹੈ ਜੇ ਤਾਂ ਇਹ ਨ-ਜ਼ਰ ਖ਼ੁਦਾ ਦੇ ਬਰਾਬਰ ਬੰਨ੍ਹੀ ਜਾਵੇ ਤਾਂ ਇਸ ਦਾ ਅਰਥ ਹੋਵੇਗਾ, ਨਿਗਾਹਾ ਪਰ ਇਹੀ ਟੁਕੜੀ ਜੇ ਨਜ਼ਰ-ਰ ਭਾਵ ਯਾਦ ਦੇ ਦੇ ਬਰਾਬਰ ਬੰਨ੍ਹੀ ਜਾਵੇ ਤਾਂ ਇਸ ਦਾ ਅਰਥ ਹੋਵੇਗਾ ਭੇਂਟ ਜਿਵੇਂ ਕਿ ਜਨਾਬ! ਮੈਂ ਫਲਾਂ ਚੀਜ਼ ਆਪ ਦੀ ਨਜ਼ਰ ਕਰਦਾ ਹਾਂ । ਇਕ ਟੁਕੜੀ ਹੈ “ਕਦਰ” ਜੇ ਇਹ ਯਾਦ ਦੇ ਬਰਾਬਰ ਕਦ-ਰ ਬੱਧੀ ਜਾਵੇ ਤਾਂ ਇਸ ਦਾ ਅਰਥ ਹੋਵੇਗਾ, ਆਦਰ, ਇੱਜ਼ਤ, ਜਿਵੇਂ ਜਨਾਬ ਮੈਂ ਆਪ ਦੀ ਬੜੀ ਕਦਰ ਕਰਦਾ ਹਾਂ, ਪਰ ਜੇ ਇਹ ਖ਼ੁਦਾ ਦੇ ਸਮਤੋਲ ਕ-ਦਰ ਬੰਨ੍ਹੀ ਜਾਵੇ, ਤਾਂ ਇਸ ਦਾ ਅਰਥ ਹੋਏਗਾ-ਮਿਕਦਾਰ, ਯਾਨੀ ਇਸ ਕ-ਦਰ! ਜਿਵੇਂ ਕਿ ਰਾਤੀਂ ਮੇਰੇ ਪੇਟ ਵਿੱਚ ਇਸ ਕ-ਦਰ ਦਰਦ ਹੋਇਆ ਕਿ ਪੁੱਛੋ ਨਾ । ਪੰਨਾ-੬
ਤੀਜਾ ਕਾਰਨ ਸ਼ਾਇਰੀ ਦੇ ਵਜੂਦ ਵਿੱਚ ਆਉਣ ਦਾ ਇਹ ਸੀ, ਕਿ ਵਿਦਵਾਨ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਜੋ ਫ਼ਲਸਫ਼ੇ, ਜੋਤਿਸ਼-ਜਾਂ ਗੁਣ ਗਿਆਨ ਦੀਆਂ ਗੱਲਾਂ ਕਹੀਏ ਉਹ ਲੋਕਾਂ ਨੂੰ ਜ਼ੁਬਾਨੀ ਯਾਦ ਹੋ ਜਾਣ ਤਾਂ ਜੋ ਸੀਨਾ-ਬ-ਸੀਨਾ ਕਿਆਮਤ ਤਕ ਚਲਦੀਆਂ ਰਹਿਣ, ਉਹ ਗੱਲਾਂ ਛੇਤੀ ਹੀ ਨਸ਼ਟ ਨਾ ਹੋ ਜਾਣ । ਕਿਉਂਕਿ ਓਦੋਂ ਪ੍ਰੈਸ ਜਾਂ ਕਿਤਾਬਾਂ ਛਾਪਣ ਦਾ ਕੋਈ ਪ੍ਰਬੰਧ ਨਹੀਂ ਸੀ, ਲੋਕ ਭੋਜ-ਪੱਤਰਾਂ ਤੇ ਆਪਣੀਆਂ ਰਚਨਾਵਾਂ ਲਿਖਦੇ ਸਨ, ਜਿਨ੍ਹਾਂ ਦੇ ਨਸ਼ਟ ਹੋ ਜਾਣ ਦੀ ਹਰ ਵਕਤ ਸੰਭਾਵਨਾ ਸੀ, ਸ਼ਾਇਰੀ ਤੁਰੰਤ ਯਾਦ ਹੋ ਜਾਂਦੀ ਹੈ, ਵਾਰਤਕ ਚੇਤੇ ਨਹੀਂ ਰਹਿ ਸਕਦੀ । ਏਸੇ ਕਰਕੇ ਸਾਡੇ ਧਾਰਮਿਕ ਗਰੰਥ-ਵੇਦ-ਪੁਰਾਨ-ਰਾਮਾਇਣ-ਗੀਤਾ ਆਦਿ ਸਭ ਛੰਦ ਬੱਧ ਸ਼ਲੋਕਾਂ ’ਚ ਰਚੇ ਗਏ ।
ਚੌਥਾ ਕਾਰਨ ਇਹ ਹੈ, ਕਿ ਸ਼ਾਇਰੀ ਵਿੱਚ ਸੰਖੇਪਤਾ ਇਕ ਮਹਾਨ ਗੁਣ ਹੈ । ਵਾਰਤਾਕਾਰ ਨੇ ਜਿਹੜੀ ਗੱਲ ਇਕ ਸਫ਼ੇ ਜਾਂ ਇਕ ਲੰਮੇ ਪੈਰ੍ਹੇ ਵਿੱਚ ਬਿਆਨ ਕਰਨੀ ਹੈ-ਕੁਦਰਤੀ ਸ਼ਾਇਰ ਉਹ ਗੱਲ ਇਕ ਸ਼ਿਅਰ (ਦੋ ਤੁਕਾਂ) ਵਿੱਚ ਬੜੀ ਸ਼ਿੱਦਤ ਅਤੇ ਅਸਰ ਭਰਪੂਰ ਢੰਗ ਨਾਲ ਬਿਆਨ ਕਰ ਸਕਦਾ ਹੈ । ਇਹ ਚਾਰ ਕਾਰਨ ਸਨ ਛੰਦ-ਬੱਧ ਸ਼ਾਇਰੀ ਦੇ ਵਜੂਦ ਵਿੱਚ ਆਉਣ ਲਈ
(੧) ਸੰਗੀਤ ਲਈ ਬੋਲ (੨) ਉਚਾਰਨ ਦੀ ਸ਼ੁੱਧਤਾ (੩) ਜ਼ੁਬਾਨੀ ਯਾਦ ਹੋਣਾ (੪) ਸੰਖੇਪਤਾ। ਪੰਨਾ-੮
ਤੁਕਬੰਦੀ- ਨਜ਼ਮ ਤੇ ਜ਼ਗ਼ਲ
ਤੁਕਬੰਦੀ ਨਜ਼ਮ ਨਹੀਂ ਹੋ ਸਕਦੀ, ਨਜ਼ਮ ਕਦੀ ਗ਼ਜ਼ਲ ਦਾ ਸਥਾਨ ਨਹੀਂ ਪ੍ਰਾਪਤ ਕਰ ਸਕਦੀ, ਜਿਸ ਵਿੱਚ ਸ਼ਿਅਰੀਅਤ ਨਾ ਹੋਵੇ ਉਹ ਤੁਕ ਬੰਦੀ ਹੁੰਦੀ ਹੈ, ਉਸ ਵਿੱਚ ਕੋਈ ਵਿਸ਼ੇਸਤਾ ਜਾਂ ਵਿਲੱਖਣਤਾ ਨਹੀਂ ਹੁੰਦੀ, ਤੁਕ ਨਾਲ ਤੁਕ ਜ਼ਰੂਰ ਜੋੜੀ ਹੁੰਦੀ ਹੈ । ਜਿਵੇਂ ਇਕ ਮਜ਼ਮੂਨ ਹੈ ਕਿ ਬੰਦੇ ਦਾ “ਹਾਲ ਅੱਛਾ” ਹੋਣਾ ।
ਜੋ ਕੋਈ ਸ਼ਾਇਰ ਇਹ ਕਹਿੰਦਾ ਹੈ - ਮੇਰੇ ਪੱਲੇ ਮਾਲ ਏ ਹੁਣ - ਮੇਰਾ ਅੱਛਾ ਹਾਲ ਹੈ ਹੁਣ ।
ਇਹ ਕਿ ਆਮਿਆਨਾ ਬਾਤ ਹੈ, ਇਸ ਵਿੱਚ ਵਿਸ਼ੇਸ਼ਤਾ ਜਾਂ ਵਿਲੱਖਣਤਾ ਨਹੀਂ, ਕਿਉਂਕਿ ਜਿਸ ਦੇ ਪੱਲੇ ਮਾਲ ਹੋਏਗਾ, ਉਸ ਦਾ ਹਾਲ ਅੱਛਾ ਹੋਣਾ ਹੀ ਹੈ । ਜੇ ਇਹੀ ਮਜਬੂਨ ਕੋਈ ਇਉਂ ਅਦਾ ਕਰੇ, ਕਿ ਬਹੁਤ ਹੀ ਅੱਛਾ ਹਾਲ ਹੈ, (ਜਿਸ ਤਰਫ਼ ਪਹਿਲੇ ਥਾ ਮੇਰਾ ਉਸ ਤਰਫ਼ ਹੀ ਖ਼ਿਆਲ ਹੈ ।) (ਜਸਵੰਤ ਸਿੰਘ ਵਰਮਾ ਟੋਹਾਨਵੀ = ਹਕੀਕਤ ਰਾਏ ਨਾਟਕ ਵਿੱਚ) ਤਾਂ ਇਹ ਸ਼ਿਅਰ ਨਜ਼ਮ ਦਾ ਕਿਹਾ ਜਾਏਗਾ ਕਿਉਂਕਿ ਇਸ ਵਿੱਚ ਸ਼ਿਆਰੀਅਤ ਹੈ, ਇਸ ਵਿੱਚ ਅੱਛਾ ਹਾਲ ਹੋਣ ਦਾ ਕਾਰਨ ਪੱਲੇ ਮਾਲ ਹੋਣਾ ਨਹੀਂ, ਸਗੋਂ ਇਰਾਦੇ ਦੀ ਦ੍ਰਿੜ੍ਹਤਾ ਅਤੇ ਸਵੈਭੀਮਾਨ ਤੇ ਅੜੇ ਰਹਿਣ ਦੇ ਸੰਕੇਤ ਦੀ ਵਿਲੱਖਣਤਾ ਮੌਜ਼ੂਦ ਹੈ । ਪਰ ਜੇ ਇਹੀ ਮਜ਼ਮੂਨ ਤੁਸੀ ਗ਼ਜਲ ਵਿੱਚ ਬਿਆਨ ਕਰਨਾ ਚਾਹੋਗੇ, ਤਾਂ ਗਾਲਿਬ ਦੇ ਸ਼ਬਦਾਂ ਵਿੱਚ ਇਉਂ ਕਹਿਣਾ ਪਏਗਾ, ਕਿ-
ਸੂਫ਼ੀਆਨਾ ਰੰਗ ਸਭ ਤੋਂ ਉੱਤਮ ਸਮਝਿਆ ਜਾਂਦਾ ਹੈ । ….ਗ਼ਜ਼ਲ ਸਾਰੇ ਕਾਵਿ ਭੇਦਾਂ ਨਾਲੋਂ ਉੱਤਮ ਮੰਨੀ ਜਾਂਦੀ ਹੈ । ਕਿਬਲਾ ਫ਼ਾਨੀ ਸਾਹਿਬ ਫ਼ਰਮਾਉਂਦੇ ਹਨ, “ਹਮਸੇ ਪੂਛੋ! ਕਿ ਗ਼ਜ਼ਲ ਕਿਆ ਹੈ ਗ਼ਜ਼ਲ ਕਾ ਫ਼ਨ ਕਿਆ, ਚੰਦ ਲਫ਼ਜ਼ੋਂ ਮੇਂ ਕੂਈ-ਆਗ ਛੂਪੀ ਹੋ ਜੈਸੇ ।”
ਕਵਿਤਾ ਨੂੰ ਕਾਮਨੀ (ਇਸਤ੍ਰੀ) ਅਤੇ ਗ਼ਜ਼ਲ ਨੂੰ “ਦੋਸ਼ੀਜ਼ਾ” ਅਛੋਹ ਮੁਟਿਆਰ ਮੰਨਿਆ ਜਾਂਦਾ ਹੈ। ਗ਼ਜ਼ਲ ਵਿੱਚ ਸ਼ੋਖੀ ਨਖ਼ਰਾ-ਅਦਾ, ਬਾਂਕਪਣ, ਚਿੱਤਵਨ, ਤੜਪ, ਜਜ਼ਬਾਤ, ਆਪੇ ਦਾ ਪ੍ਰਗਟਾ, ਸ਼ਰਮ, ਹਯਾ,ਹੁਸਨ, ਹਾਰ ਸ਼ਿੰਗਾਰ, ਬਣਤਰ, ਸਿਡੌਲਤਾ, ਮਟਕ, ਇਠਲਾਉਣਾ, ਇਤਰਾਉਣਾ, ਪਾਕੀਜ਼ਗੀ, ਕੋਮਲਤਾ, ਮਧੁਰਤਾ, ਮੁਹੱਬਤ ਦੀ ਅੱਗ, ਵਫ਼ਾ, ਅਕ੍ਰਸ਼ਨਤਾ ਇਹ ਸਾਰੇ ਗੁਣ ਇਕ ਦੋਸ਼ੀਜ਼ਾ ‘ਚ’ ਹੁੰਦੇ ਹਨ, ਜੋ ਗ਼ਜ਼ਲ ਵਿੱਚ ਹੋਣੇ ਚਾਹੀਦੇ ਹਨ, ਤਾਂ ਹੀ ਉਹ ਗ਼ਜ਼ਲ ਕਹੀ ਜਾ ਸਕਦੀ ਹੈ । ਅਰੂਜ਼ੀ ਉਸਤਾਦ ਸਾਹਿਬਾਨ ਦਾ ਇਹ ਫ਼ਰਮਾਨ ਹੈ ਕਿ ਗ਼ਜ਼ਲ ਦੇ ਆਸ਼ਿਕਾਨਾ ਜਾਂ ਰਿੰਦਾਨਾਂ ਰੰਗ ਵਿੱਚ ਵੀ, ਲੱਚਰਤਾ ਜਾਂ ਓਛਾਪਣ ਦਿਖਾਈ ਨਹੀਂ ਦੇਣਾ ਚਾਹੀਦਾ । …ਬੇਅਦਬ, ਗੰਦੀਆਂ, ਚਰਿਤ੍ਰਹੀਣ ਗੱਲਾਂ ਦੀ ਇਜਾਜ਼ਤ- ਗ਼ਜ਼ਲ ਵਿੱਚ ਨਹੀਂ ਦਿੱਤੀ ਜਾ ਸਕਦੀ । ਉਸਤਾਦਾਂ ਦਾ ਹੁਕਮ ਤਾਂ ਏਥੋਂ ਤਕ ਹੈ, ਕਿ ਗ਼ਜ਼ਲ ਵਿੱਚ ਮਹਿਬੂਬ ਨੂੰ ਔਰਤ ਜ਼ਾਹਿਰ ਕਰਨਾ ਵੀ ਓਛੇਪਣ ਦੀ ਨਿਸ਼ਾਨੀ ਹੈ, ਗ਼ਜ਼ਲ ਦਾ ਬਿਆਨ ਸਰਵ ਸਾਂਝਾ ਹੋਣਾ ਚਾਹੀਦਾ ਹੈ”।
ਅੰਗਰੇਜ਼ੀ ਸਾਹਿੱਤਕਾਰਾਂ ਦੀਆਂ ਵੀ ਕਵਿਤਾ ਬਾਰੇ ਅੱਡ ਅੱਡ ਰਾਵਾਂ ਹਨ:
ਜਾਨਸਨ ਦਾ ਵਿਚਾਰ ਹੈ, “ਕਵਿਤਾ ਦਲੀਲ ਨੂੰ ਸੋਚ-ਉਡਾਰੀ ਦੇ ਖੰਭ ਲਾਉਣਾ ਹੈ ਜਾਂ ਸੱਚ ਨੂੰ ਸੁਆਦ ਵਿੱਚ ਗੁਨ੍ਹਣਾ ਹੈ ਅਤੇ ਇਸ ਦਾ ਮੂਲ ਤੱਤ ਇਸ ਦਾ ਸਜਰਾਪਨ ਹੈ”।
ਸ਼ੈਲੇ ਲਿਖਦਾ ਹੈ, “ਕਵਿਤਾ ਬਹੁਤ ਹੱਦ ਤਕ ਮਨ-ਉਡਾਰੀ ਜਾਂ ਅਨੁਭਵ ਦਾ ਪ੍ਰਗਟਾਓ ਹੈ”।
ਵਰਡਜ਼ਵਰਥ ਦਾ ਕਥਨ ਹੈ- “ਕਵਿਤਾ ਵਿਗਿਆਨ ਦੇ ਉਲਟ, ਸਾਰੇ ਗਿਆਨ ਦਾ ਤੱਤ ਮੂਲ ਅਤੇ ਜਜ਼ਬੇ ਤੇ ਸੋਚ-ਉਡਾਰੀ ਦਾ ਪਰਗਟਾਓ ਹੈ” । “ਕਵਿਤਾ ਸਾਡੀਆਂ ਸ਼ਕਤੀਸ਼ਾਲੀ ਭਾਵਨਾਵਾਂ ਦਾ ਆਪਮੁਹਾਰਾ ਪ੍ਰਗਟਾਵਾ ਹੁੰਦਾ ਹੈ” ।
ਕਾਲਰਿਜ ਦੇ ਸ਼ਬਦਾਂ ਵਿੱਚ – “ਕਵਿਤਾ ਵਿੱਚ ਸੁਹਣੇ ਸ਼ਬਦਾਂ ਨੂੰ ਸੁੰਦਰ ਤਰਤੀਬ ਵਿੱਚ ਗੁੰਦਿਆ ਹੁੰਦਾ ਹੈ ਅਤੇ ਕਵਿਤਾ ਵਿਗਿਆਨ ਦਾ ਪ੍ਰਤਿਬਿੰਬ ਹੈ; ਇਸ ਦਾ ਮੰਤਵ ਸਚਾਈ ਪ੍ਰਗਟਾਉਣਾ ਹੀ ਨਹੀਂ, ਸਗੋਂ ਮਨੋਰੰਜਨ ਹੈ”।
ਮੈਥਿਊ ਆਰਨਲਡ ਲਿਖਦੇ ਹਨ- “ਕਾਵਿ-ਸੱਚ ਤੇ ਕਾਵਿ-ਸੁੰਦਰਤਾ ਦੇ ਨੇਮਾਂ ਵਿੱਚ ਬੱਧੀ ਚੀਜਨ-ਆਲਚੋਨਾ ਕਵਿਤਾ ਹੈ”।
ਕਾਰਲਾਇਲ ਅਨੁਸਾਰ “ਸੰਗੀਤਮਈ ਖਿਆਲ ਨੂੰ ਕਵਿਤਾ ਕਹਿੰਦੇ ਹਨ” ।
ਸਰਟਲਿੰਗ ਦੇ ਸ਼ਬਦਾਂ ਵਿੱਚ- “ਕਵਿਤਾ ਆਪਣੇ ਆਪ ਵਿੱਚ ਇੱਕ ਮਹਾਨ ਫ਼ੁਸ਼ੀ ਤੇ ਸ਼ਕਤੀ ਹੈ, ਚਾਹੇ ਉਹ ਸਾਰੀ ਲੋਕਾਈ ਵਲੋਂ ਸਨਮਾਨੀ ਜਾਵੇ, ਚਾਹੇ ਆਪਣੀ ਕੁਟੀਆ ਵਿੱਚ ਇੱਕਲੀ ਰਹੇ”।
ਵਾਟਸ ਡੰਟਨ ਲਿਖਦੇ ਹਨ-
“ਕਵਿਤਾ ਮਨੁੱਖੀ ਮਨ ਦਾ ਜਜ਼ਬੇ-ਗੁੱਧੀ ਤੇ ਲੌਅ-ਭਰੀ ਬੋਲੀ ਰਾਹੀਂ, ਹੁਨਰ-ਭਰਿਆ ਚਿਤ੍ਰਨ ਹੈ"।
(ਕਾਵਿ ਰਿਸ਼ਮਾ ਵਿੱਚੋਂ)
ਪੰਜਾਬੀ ਦੇ ਪ੍ਰਸਿਧ ਕਵੀ ਪ੍ਰੋ: ਮੋਹਨ ਸਿੰਘ ਕਵਿਤਾ ਨੂੰ ਇਸ ਪ੍ਰਕਾਰ ਬਿਆਨਦੇ ਹਨ:-
ਆਪਣੀ ਜ਼ਾਤ ਵਿਖਾਲਣ ਬਦਲੇ, ਰੱਬ ਨੇ ਹੁਸਨ ਬਣਾਇਆ ।
ਵੇਖ ਹੁਸਨ ਦੇ ਤਿਖੇ ਜਲਵੇ, ਜ਼ੋਰ ਇਸ਼ਕ ਨੇ ਪਾਇਆ ।
ਫੁਰਿਆ ਜਦੋਂ ਇਸ਼ਕ ਦਾ ਜਾਦੂ, ਦਿਲ ਵਿੱਚ ਕੁੱਦੀ ਮਸਤੀ ।
ਇਹ ਮਸਤੀ ਜਦ ਬੋਲ ਉੱਠੀ, ਤਾਂ ਹੜ੍ਹ ਕਵਿਤਾ ਦਾ ਆਇਆ ।
“ਕਵਿਤਾ ਸੋਚ ਦਾ ਸਿੱਟਾ ਨਹੀਂ, ਇਸ ਦੀ ਬੇਵਸ ਤੜਫਣੀ ਹੁੰਦੀ ਹੈ” । (ਦੀਵਾਨ ਸਿੰਘ ਕਾਲੇਪਾਣੀ)
“ਵੱਖ ਵੱਖ ਵਿਦਵਾਨਾ ਨੇ ‘ਕਵਿਤਾ’ ਸ਼ਬਦ ਨੂੰ ਵੱਖ ਵੱਖ ਪ੍ਰਰ ਬਿਆਨਿਆ ਹੈ। ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਾਹਿੱਤਕਾਰ ਕਵਿਤਾ ਸੰਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਆਏ ਹਨ।
ਮਹਾਰਾਜਾ ਭੋਜ ਅਨੁਸਾਰ- “ਗੁਣ ਤੇ ਅਲੰਕਾਰ ਭਰੀ ਨਿਰਦੋਸ਼ ਰਚਨਾ ਨੂੰ ਕਵਿਤਾ ਕਿਹਾ ਜਾਂਦਾ ਹੈ”।
ਹਿੰਦੀ ਜਾਂ ਬ੍ਰਿਜ ਭਾਸ਼ਾ ਦੇ ਕਾਵਿ- ਪੰਧਾਊਆਂ ਵੀ ਆਪੋ ਆਪਣੀ ਬੁੱਧੀ ਅਨੁਸਾਰ ਕਵਿਤਾ ਦੇ ਗੁਣ ਪ੍ਰਗਟਾਏ ਹਨ, ਜੋ ਇਸ ਪ੍ਰਕਾਰ ਹਨ:
“ਭੂਸ਼ਨ ਭੁਸ਼ਿਤ ਦੂਸ਼ਣ ਹੀਨ, ਪ੍ਰਬੀਨ ਮਹਾਰਾਜ ਮੇਂ ਛਬਿ ਛਾਈ।
ਪੂਰੀ ਅਨੇਕ ਪਦਾਰਥ ਹੈ, ਜਿਹਮੇਂ ਪ੍ਰਮਾਰਥ ਸਵਾਰਥ ਆਈ।
ਔ ਉਕਤੀ ਯੁਕਤੀ ਉਲਹੀ ਕਵੀ, ਤੋਸ਼ ਅਨੋਸ਼ ਭਰੀ ਚਤੁਰਾਈ।
ਹੋਤੀ ਸਭੈ ਸੁਖ ਕੀ ਜਨਿਤਾ, ਬਨ ਆਵਤ ਸੋ ਬਨਿਤਾ ਕਵਿਤਾਈ”। (ਕਵੀ ਤੋਸ਼)
“ਮੋਹਨ ਕੀ ਸੀ ਮਨੋਹਰ ਮਾਲ, ਗੁਹੈ ਤੁਕ ਅਛਰ ਰੀਝ ਰਿਝਾਵੈ।
ਪ੍ਰੇਮ-ਕੇ ਪੰਥ ਕਥਾ ਹਰਿ ਨਾਮ ਕੀ, ਉਕਤੀ ਅਨੂਠੀ ਬਨਾਇ ਸੁਨਾਵੈ।
‘ਠਾਕੁਰ’ ਵੋ ਕਵਿ ਭਾਵੈ ਹਮੈ ਜੋ ਭਾਰੀ ਸਭਾ ਮੈਂ ਬੜੱਪਣ ਪਾਵੈ।
ਪੰਡਿਤ ਔਰ ਪਰਬੀਨਨ ਕੋ, ਜੋਊ ਚਿਤ ਹਰੈ ਸੋ ਕਵਿਤ ਕਹਾਵੈ”। (ਠਾਕੁਰ)
(ਕਾਵਿ ਰਿਸ਼ਮਾ)
ਸੰਸਾਰ ਦੀ ੯੫% ਕਵਿਤਾ ਪ੍ਰੇਮ ਬਾਰੇ ਲਿਖੀ ਗਈ ਹੈ, ਬਾਕੀ ੫% ਇਨਕਲਾਬ, ਯੁੱਧ, ਮਹਿੰਗਾਈ ਅਤੇ ਸਮਾਜਿਕ ਬੁਰਾਈਆਂ ਆਦਿ ਅਨੇਕ ਵਿਸ਼ਿਆਂ ਉੱਪਰ ਲਿਖੀ ਗਈ ਹੈ। ਪ੍ਰੇਮ ਤੋਂ ਬਿਨਾ ਬਾਕੀ ਸਾਰੀਆਂ ਕਵਿਤਾ ਇੱਕੀ ਵਿਸ਼ੇਸ਼ ਕਾਰਨ ਅਤੇ ਵਿਸ਼ੇਸ਼ ਸਮੇ ਲਈ ਲਿਖੀਆਂ ਗਈਆਂ ਸਨ । ਸੋ, ਉਹ ਕਾਰਨ, ਘਟਨਾ, ਸਮੇ ਅਤੇ ਸਥਾਨ ਨਾਲ ਹੀ ਸੀਮਿਤ ਹੋਕੇ ਸਮਾਪਤ ਹੋ ਗਈਆਂ । ਪ੍ਰੇਮ ਦੀ ਕਵਿਤਾ ਸੰਸਾਰ ਭਰ ਵਿੱਚ ਪ੍ਰੇਮ ਵਾਂਗ ਸਦਾ ਹੀ ਲੋਕ ਪ੍ਰਿਅ ਰਹੀ ਹੈ ।
ਸੁਮਿਤ੍ਰਾ ਨੰਦਨ ਪੰਤ ਨੇ ਕਵਿਤਾ ਬਾਰੇ ਇਉਂ ਜ਼ਿਕਰ ਕੀਤਾ ਹੈ:-
ਵਿਯੋਗੀ ਹੋਗਾ ਪਹਿਲਾ ਕਵੀ, ਆਹ ਸੇ ਉਪਜਾ ਹੋਗਾ ਗਾਨ ।
ਉਡਮ ਕਰ ਆਖੋਂ ਸੇ ਚੁਪ ਚਾਪ, ਵਹੀ ਹੋਗੀ ਕਵਿਤਾ ਅਨਜਾਨ ।
ਸੋ ਪ੍ਰੇਮ ਦੀ ਕਵਿਤਾ, ਵਿਛੜਿਆਂ ਦੀ ਕਵਿਤਾ ਕਹੀ ਜਾ ਸਕਦੀ ਹੈ । ਇੱਕ ਹੋਰ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ, “ਜੋ ਮਜ਼ਾ ਇੰਤਿਜ਼ਾਰੇ ਯਾਰ ਮੇ ਹੈ ਵੋ ਵਸਲੇ ਯਾਰ ਮੇ ਨਹੀਂ”।
ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿੱਚ “ਪਿਆਰ ਵਿਚ ਮੋਏ ਬੰਦਿਆ ਦੇ ਮਿੱਠੇ ਬਚਨ ਕਵਿਤਾ ਹਨ”।
ਅਤੇ
“ਕਵਿਤਾ ਨੈਣਾਂ ਵਿਚ ਸੁਫਨੇ ਲਟਕਾ ਦਿੰਦੀ ਹੈ । ਦਿਲਾਂ ਵਿਚ ਅਸ਼ੀਰੀਆਂ ਦੇ
ਮੇਲੇ ਕਰਾ ਦਿੰਦੀ ਹੈ।ਨਵਾਂ ਆਕਾਸ਼, ਨਵੀਂ ਧਰਤ, ਨਵੀਂ ਦੁਨੀਆਂ ਅਤੇ ਸੋਹਣੀ
ਦੁਨੀਆਂ ਰਚ ਵਿਖਾਂਦੀ ਹੈ”
“ਸ਼ਬਦ ਅਰਥ ਸ਼ੁਭ ਵਯੰਗ ਵਰ ਸਾਲੰਕ੍ਰਿਤ ਗੁਟ ਰੂਪ ।
ਭਾਵਾਦਿਕ ਰਸ ਰੀਤਿ ਯੁਤ ‘ਕਾਵਯ’ ਉਕਤ ਕਵਿਭੂਪ”॥ - ਬਾਬਾ ਰਾਮਦਾਸ ਜੀ
ਭਾਵਾਦਿਕ ਰਸ ਰੀਤਿ ਯੁਤ ‘ਕਾਵਯ’ ਉਕਤ ਕਵਿਭੂਪ”॥ - ਬਾਬਾ ਰਾਮਦਾਸ ਜੀ
ਸ਼ਿਅਰ ਦੀ ਪਰਿਭਾਸ਼ਾ ਅਰੂਜ਼ੀ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੀ ਹੈ, ਕਿ ਸ਼ਿਅਰ ਉਸ ਕਲਾਮ ਨੂੰ ਕਿਹਾ ਜਾਂਦਾ ਹੈ ਕਿ ਜੋ ਮੌਜ਼ੂ ਹੋਵੇ ਭਾਵ ਕਿਸੇ ਬਹਿਰ, ਵਜ਼ਨ ਵਿੱਚ ਹੋਵੇ, ਕਿਸੇ ਪਰਬੰਧ ਜਾਂ ਨਜ਼ਾਮ ਵਿੱਚ ਹੋਵੇ, ਜਿਸ ਵਿੱਚ ਸੰਗੀਤਾਤਮਿਕਤਾ ਹੋਵੇ, ਬੁਲੰਦ ਖ਼ਿਆਲੀ ਹੋਵੇ, ਖ਼ੁਸ਼ ਬਿਆਨੀ ਭੀ ਹੋਵੇ, ਸਰਲਤਾ ਸੁਭਾਵਿਕਤਾ ਅਤੇ ਸਪੱਸ਼ਟਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਪਰ ਤਾਸੀਰ (ਅਸਰਦਾਰ) ਐਨਾ ਹੋਵੇ, ਯਾਨੀ ਜਿਸ ਦੇ ਬਿਆਨ ਵਿੱਚ ਐਨਾ ਜ਼ੋਰ ਹੋਵੇ ਕਿ ਸਰੋਤਿਆਂ ਅਤੇ ਪਾਠਕਾਂ ਦੇ ਦਿਲਾਂ ਦਿਮਾਗ਼ਾਂ ਨੂੰ ਝੰਜੋੜ ਕੇ ਰੱਖ ਦੇਵੇ, ਉਹਨਾਂ ਦੇ ਦਿਲਾਂ ਦਿਮਾਗ਼ਾਂ ਤੇ ਉਕਰਿਆ ਜਾਵੇ, ਸੁਣਦੇ ਸਾਰ ਜ਼ੁਬਾਨੀ ਯਾਦ ਹੋ ਜਾਵੇ, ਜੋ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕੇ, ਜਿਸ ਦੀਆਂ ਕੁਟੇਸ਼ਨਾਂ ਦਿੱਤੀਆਂ ਜਾ ਸਕਣ, ਜਿਸ ਦਾ ਹਰ ਸ਼ਬਦ ਆਪਣੇ ਸਹੀ ਥਾਂ ਤੇ ਨਗੀਨੇ ਵਾਂਗ ਜੜਿਆ ਹੋਵੇ, ਹਰ ਸ਼ਬਦ ਸਹੀ ਉਚਾਰਨ ਤੇ ਬੱਧਾ ਹੋਵੇ, ਆਮ ਫ਼ਹਿਮ ਹੋਵੇ, ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਦੀ ਗੱਲ ਨਾ ਦਰਸਾਉਂਦਾ ਹੋਵੇ, ਜਿਸ ਵਿੱਚ ਗੁੰਝਲ, ਅਸੁਭਾਵਿਕਤਾ ਜਾਂ ਗ਼ੈਰ ਕੁਦਰਤੀਪਣ ਉੱਕਾ ਨਾ ਹੋਵੇ, ਜਿਸ ਦੀ ਗ਼ਹਿਰਾਈ ਸਮੁੰਦਰ ਵਰਗੀ ਅਤੇ ਬੁਲੰਦੀ ਅਕਾਸ਼ ਵਰਗੀ ਹੋਵੇ ਅਤੇ ਚਿੱਟੇ ਤਰ੍ਹਾਂ ਰੋਸ਼ਨ ਹੋਵੇ। ਪੰਨਾ ੧੨
‘ਦੀਪਕ ਦੀ ਲੋਅ’ ਵਿੱਚ ਦੀਪਕ ਜੈਤੋਈ ਲਿਖਦੇ ਹਨ-
“ਗ਼ਜ਼ਲ ਦਾ ਰਿਵਾਜ ਸਭ ਤੋਂ ਪਹਿਲੋਂ ਈਰਾਨ ਵਿੱਚ ਪਿਆ, ਓਥੇ ਦੇ ਇਕ ਨੌਜਵਾਨ “ਗ਼ਜ਼ਲ” ਦਾ ਇਕ ਮੁਟਿਆਰ ਨਾਲ ਪਿਆਰ ਹੋ ਗਿਆ ਜੋ ਨਾਕਾਮ ਰਿਹਾ । ਗ਼ਜ਼ਲ ਦੀਆਂ ਅੱਖਾਂ ਹਿਰਨ ਵਰਗੀਆਂ ਸਨ, ਉਸ ਨੇ ਆਪਣੀ ਪ੍ਰੇਮਿਕਾ ਦੇ ਵਿਯੋਗ ਵਿੱਚ ਤੜਪ-ਤੜਪ ਜਾਂ ਰੋ-ਰੋ ਕੇ ਜੋ ਸ਼ਿਅਰ ਕਹੇ, ਓਸੇ ਤੋਂ ਹੀ ਗ਼ਜ਼ਲ ਵਜੂਦ ਵਿੱਚ ਆਈ, ਪਿਛੋਂ ਇਸ ਦਾ ਰੂਪ ਵਿਕਸਤ ਹੁੰਦਾ ਗਿਆ, ਗ਼ਜ਼ਲ ਵਿੱਚ ਅਖ਼ਲਾਕ-ਤਹਿਜ਼ੀਬ, ਮਅਰਫ਼ਤ ਅਤੇ ਸੂਫ਼ੀਆਨਾ ਮਜ਼ਮੂਨ ਸ਼ਾਮਿਲ ਹੁੰਦੇ ਗਏ, ਰੱਬੀ ਪਿਆਰ ਵਾਲੇ ਸ਼ਾਇਰਾਂ ਨੇ ਇਸ ਤੇ ਖ਼ੂਬ ਨਿਖ਼ਾਰ ਲਿਆਂਦਾ । ਤਅਸੁਬੀ ਮੁੱਲਾ-ਮੌਲਾਣਿਆਂ ਨੇ ਗ਼ਜ਼ਲ ਦਾ ਸਖ਼ਤ ਵਿਰੋਧ ਕੀਤਾ, ਗ਼ਜ਼ਲਗੋ ਸ਼ਾਇਰਾਂ ਤੇ ਫ਼ਤਵੇ ਵੀ ਲਾਏ, ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ, ਪਰ ਗ਼ਜ਼ਲ ਦੇ ਆਸ਼ਿਕ: ਨਾ ਡਰੇ-ਨਾ ਘਬਰਾਏ । ਇਹ ਸਿਲਸਿਲਾ ਬਰਾਬਰ ਚਲਦਾ ਰਿਹਾ, ਇਸ ਕਰਕੇ ਕਿਬਲਾ ਗ਼ਾਲਿਬ ਸਾਹਿਬ ਨੇ ਫਰਮਾਇਆ ਸੀ:
“ਸਾਕੀ! ਪਿਲਾ ਸ਼ਰਾਬ, ਮੁਝੇ ਮਸਜਿਦ ਮੇਂ ਬੈਠ ਕਰ, ਯਾ ਵੁਹ ਜਗਹ ਬਤਾ ਕਿ ਜਹਾਂ ਪਰ ਖ਼ੁਦਾ ਨਹੀਂ”।
ਮੇਰੇ ਵਿਚਾਰ ਅਨੁਸਾਰ, ਕਵਿਤਾ ਕਿਸੇ ਸ਼ਾਂਤ ਮਨ ਦੀ ਉਪਜ ਨਹੀਂ ਹੁੰਦੀ ਸਗੋਂ ਅਸ਼ਾਂਤ ਮਨ ਦੀਆਂ ਭਾਵਨਾਵਾਂ ਨੂੰ ਸੁੰਦਰ ਸ਼ਬਦਾਂ ਵਿਚ ਅਲੰਕਾਰਾਂ ਨਾਲ ਸਜਾਇਆ ਹੁੰਦਾ ਹੈ । ਕਵਿਤਾ ਵਿੱਚ ਸ਼ਬਦ ਚਿਤ੍ਰਾਂ ਦੇ ਨਾਲ ਨਾਲ ਭਾਵਨਾਵਾਂ ਦੀ ਵਿਆਖਿਆ ਦੀ ਪ੍ਰਬਲਤਾ ਹੁੰਦੀ ਹੈ ।
ਕਵਿਤਾ ਦੇ ਨਿਯਮ ਜਾਨਣ ਲਈ: ਭਾਈ ਕਾਹਨ ਸਿੰਘ ਰਚਿਤ ਗੁਰ ਛੰਦ ਦਿਵਾਕਰ, ਬਹੁਤ ਲਾਭਦਾਇਕ ਪੁਸਤਕ ਹੈ । ਮਹਾਨ ਕੋਸ਼ ਵਿੱਚ ਵੀ ਹਰ ਛੰਦ ਦੇ ਨਾਮ ਨਾਲ ਉਦਾਹਰਨਾਂ ਦੇਕੇ ਸੁੰਦਰ ਵਿਆਖਿਆ ਕੀਤੀ ਹੈ । ਕਵਿਤਾ ਬਾਰੇ ਹੋਰ ਵੀ ਵਿਦਵਾਨਾ ਨੇ ਛੰਦਾਬੰਦੀ ਦੇ ਨਿਯਮਾਂ ਦੀ ਵਿਯਾਖਿਆ ਪੁਸਤਕਾਂ ਵਿੱਚ ਕੀਤੀ ਹੈ। ਪਿੰਗਲ ਤੇ ਅਰੂਜ ਨਾਮ ਦੀਆਂ ਕਈ ਪੁਸਤਕਾਂ ਹਨ ।
ਭਾਰਤੀ ਕਾਵਿ ਪਰੰਪਰਾ ਦੇ ਨੌ ਰਸ ਮੰਨੇ ਹਨ । ਮਹਾਨ ਕੋਸ਼ ਵਿੱਚ ਨਵਰਸ - ਪੰਨਾ ੬੮੬ ਅਤੇ ਰਸ- ੧੦੧੧
ਨਵਰਸ. ਕਾਵਯ ਦੇ ਨੌ ਰਸ. “ਪਿਥ੍ਰਮ ਸ਼੍ਰਿੰਗਾਰ ਸੁ ਹਾਸਯ ਰਸ ਕਰੁਣਾ ਰੌਦ੍ਰ ਸੁਵੀਰ। ਭਯ ਬੀਭਤਸ ਬਖਾਨਿਯੇ ਅਦਭੁਤ ਸ਼ਾਂਤ ਸੁ ਧੀਰ ।” - ਰਸਿਕਪ੍ਰਿਯਾ
ਰਸ. ਸੰ. ਰਸ. ਧਾ-ਸ਼ਬਦ ਕਰਨਾ, ਸ੍ਵਾਦ ਲੈਣਾ (ਚੱਖਣਾ), ਪ੍ਰੀਤਿ ਕਰਨਾ ।…. ੯. ਕਾਵਯ ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਉਹ ਭਾਵ, ਜੋ ਕਾਵਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ । “ਰਸ ਰੂਪ ਰੰਗ ਅਨੰਤ ਬੀਠਲ, ਸਾਸਿ ਸਾਸਿ ਧਿਆਇਣਾ” (ਰਾਮ ਛੰਤ ਮ: ੫ ) ।
ਰਤਿ, ਹਾਸ, ਸ਼ੋਕ, ਕ੍ਰੋਧ, ਉਤਸ਼ਾਹ, ਭਯ, ਨਿੰਦਾ, ਆਸ਼ਚਰਯ ਅਤੇ ਨਿਰਵੇਦ ਸਥਾਈ ਭਾਵਾਂ ਦੀ ਪਰਿਪੱਕ ਅਵਸਥਾ ਹੀ ਨੌ ਰਸ ਸ਼੍ਰਿੰਗਾਰ, ਹਾਸਯ, ਕਰੁਣ, ਰੌਦ੍ਰ, ਵੀਰ ਭਯਾਨਕ, ਬੀਭਤਸ, ਅਦਭੁਤ ਅਤੇ ਸ਼ਾਂਤ ਹਨ । ਇਨ੍ਹਾਂ ਰਸਾਂ ਦੇ ਸਮਝਣ ਲਈ ਭਾਵ ਸ਼ਬਦ ਦਾ ਅੰਗ ੧੪ ਚੰਗੀ ਤਰਾਂ ਵਿਚਾਰਨਾ ਚਾਹੀਏ. (ਓਹ ਥੱਲੇ ਲਿਖਿਆ ਹੈ–ਲੇਖਕ ) ਇੱਥੇ ਨੌ ਰਸਾਂ ਦੇ ਉਦਾਹਰਣ ਦਿਖਾਏ ਜਾਂਦੇ ਹਨ-
(ੳ) ਸ਼੍ਰਿੰਗਾਰ
“ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ । ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ।” (ਫੁਨਹੇ ਮ: ਪ)
(ਅ) ਹਾਸਯ
“ਮੋਰ ਮੋਰ ਕਰਿ ਅਧਿਕ ਲਾਡੁ ਧਰਿ, ਪੇਖਤ ਹੀ ਜਮਰਾਉ ਹਸੈ ।”- ਸ੍ਰੀ ਕਬੀਰ
ਜਦ ਮਾਂ ਅਨੇਕ ਪ੍ਰਕਾਰ ਦਾ ਮੂੰਹ ਬਣਾਕੇ ਮੇਰਾ ਬੱਚਾ, ਮੇਰਾ ਲਾਲ, ਮੇਰਾ ਸੋਹਣਾ ਆਖਦੀ ਹੈ, ਤਾਂ ਯਮਰਾਜ ਨੂੰ ਉਸ ਦੀ ਹਰਕਤ ਤੇ ਹਾਸਾ ਆਉਂਦਾ ਹੈ । ਸੀਸ ਦੁਮਾਲਾ ਧਰੇ ਸੁਰਮਈ ਕੰਧੇ ਮੋਟਾ ਸੋਟਾ ਹੈ, ਮਸਤਾਨੇ ਪਟ ਕਮਰਕਸੇ ਯੁਤ ਸਜਯੋ ਵਿਚਿਤ੍ਰ ਕਛੋਟਾ ਹੈ, ਫਤੇਸਿੰਘ ਕੋ ਪਿਖ ਸਰੂਪ ਅਸ ਕਲਗੀਧਰ ਬਿਕਸਾਵਤ ਹੈਂ, ਸਿੰਘ ਸਮਾਜ ਕਵੀ ਗਣ ਹੰਸ ਹੰਸ ਲੋਟਪੋਟ ਹ੍ਵੈ ਜਾਵਤ ਹੈਂ ।
(ੲ) ਕਰੁਣਾ
“ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ, ਸੇ ਸਿਰ ਕਾਤੀ ਮੁੰਨੀਅਨਿ, ਗਲ
ਵਿਚਿ ਆਵੈ ਧੂੜਿ, ਮਹਲਾ ਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ ।”(ਆਸਾ ਅ:ਮ: ੧)
“ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ, ਲਟ ਫਿਟਕਾਏ ਤਿਰੀਆ ਰੋਵੈ ਹੰਸੁ ਇਕਲਾ ਜਾਈ ।” - ਆਸਾ ਕਬੀਰ
(ਸ) ਰੌਦ੍ਰ
“ਜਾ ਤੁਧ ਭਾਵਹਿ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ।” (ਮ:੧ ਵਾਰ ਮਾਝ)
(ਹ) ਵੀਰ
“ਰਣੁ ਦੇਖਿ ਸੂਰੇ ਚਿਤ ਉਲਾਸ ।” (ਬਸੰ ਮ: ੫)
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ, ਖੇਤੁ ਜੁ ਮਾਂਡਿਓ ਸੂਰਮਾ ਅਬ ਜੂਬਨ ਕੋ ਦਾਉ,
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ, ਪੁਰਜਾ ਪੁਰਜਾ ਕਟਿ ਮਰੇ ਕਬਹੂ ਨ ਛਾਡੈ ਖੇਤੁ ।” (ਮਾਰੂ ਕਬੀਰ)
(ਕ) ਭਯਾਨਕ
“ਲਟ ਛੂਟੀ ਵਰਤੈ ਬਿਕਰਾਲ ।” (ਭੈਰ ਅ: ਕਬੀਰ)
(ਖ) ਬੀਭਤਸ
“ਬਿਸਟਾ ਅਸਤ ਰਕਤ ਪਰੇਟੇ ਚਾਮ ।” (ਆਸਾ ਮ:੫)
(ਗ) ਅਦਭੁਤ
“ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ।” (ਗਉ ਮ: ੯)
(ਘ) ਸ਼ਾਂਤ
“ਕਹਾ ਮਨ, ਬਿਖਿਆ ਸਿਉ ਲਪਟਾਹੀ ? ਯਾ ਜਗ ਮੈ ਕੋਊ ਰਹਨੁ ਨ ਪਾਵੈ, ਇਕਿ ਆਵਹਿ ਇਕਿ ਜਾਹੀ ।
ਕਾਂਕੋ ਤਨੁ ਧਨੁ ਸੰਪਤਿ ਕਾਂਕੀ ਕਾ ਸਿਉ ਨੇਹੁ ਲਗਾਹੀ ?
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ।
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ।
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ।” (ਸਾਰ ਮ: 9)
ਭਾਵ. (੧੪) ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ ( ਏਮੋਟੋਨੀ ).
“ਚੰਚਲਿ ਅਨਿਕ ਭਾਵ ਦਿਖਾਵਏ” (ਬਿਲਾ ਛੰਤ ਮ:੫)
“ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,
ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ.” (ਰਸਿਕਪ੍ਰਿਯਾ)
ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ:-
“ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,
ਅਸਥਾਈ ਸਾਤ੍ਵਿਕ ਕਹੈਂ ਵਯਭਿਚਾਰੀ ਕਵਿਰਾਵ.” (ਰਸਿਕਪ੍ਰਿਯਾ)
(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ, ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ । ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ-ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ-ਦੇਖਣਾ, ਬੋਲਣਾ, ਸਪਰਸ਼ ਕਰਨ ਆਦਿਕ ।
(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, “ਅਨੁਭਾਵ” ਹੈ । ਜੈਸੇ ਇੱਕ ਆਦਮੀ ਨੇ ਚੁੱਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ । ਇਸ ਥਾਂ ਸਮਝੋ ਕਿ ਚੁੱਭਵੀਂ ਗੱਲ ਕਹਿਣਾ ਆਲੰਬਨ ਵਿਭਾਵ, ਚੁਭਵੀਂ ਬਾਤ ਉਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ । ਜੇ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀ ਭਾਵ ਹੋ ਜਾਊ ।
(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤ ਹੀ ਰਸ ਦੀ ਇਸਥਿਤ ਹੈ । ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-
“ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,
ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ । ” (ਰਸਕਪ੍ਰਿਯਾ)
(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਵਿਕ
ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰ-ਭੰਗ ਆਦਿਕ ।
(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ
ਰਹੇ, ਉਸ ਦਾ ਨਾਮ ਵਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ-
ਆਲਸ, ਚਿੰਤਾ, ਸ੍ਵਪਨ, ਮਾਸ੍ਤ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ ।
ਭਕ੍ਤੀਮਤ ਵਾਲੇ ਸ਼ਾਂਡਿਲਯ ਰਿਖੀ ਆਦਿ ਕੇਵਲ ਪੰਜ ਰਸ ਮੰਨਦੇ ਹਨ- ਸ਼੍ਰਿੰਗਾਰ, ਸ਼ਾਂਤ, ਵਾਤਸਲਯ ਦਾਸਯ ਅਤੇ ਸਖਯ । ਇੱਨ੍ਹਾ ਵਿੱਚੋਂ ਸ਼੍ਰਿੰਗਾਰ ਅਤੇ ਸ਼ਾਂਤ ਉੱਪਰ ਆ ਗਏ ਹਨ, ਬਾਕੀ ਤਿੰਨਾ ਦੇ ਉਦਾਹਰਣ ਇਹ ਹਨ- ਵਾਤਸਲਯ- “ਭਗਤਿਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ।” (ਵਾਰ ਜੈਤ)
“ਭਵਖੰਡਨ ਦੁਖਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ।” (ਧਨਾ ਮ: ਪ)
“ਹਮਰੇ ਪਿਤਾ ਗੋਪਾਲ ਦਇਆਲ । ਜਿਉ ਰਾਖੈ ਮਹਤਾਰੀ ਬਾਰਿਕ ਕਉ, ਤੈਸੇ ਹੀ ਪ੍ਰਭ ਪਾਲ” । (ਧਨਾ ਮ: ਪ)
ਦਾਸਯ- “ਰਾਖਹੁ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ ।” (ਧਨਾ ਮ: ਪ)
“ਨਾਨਕ ਗਰੀਬ ਬੰਦਾ ਜਨ ਤੇਰਾ । ਰਾਖਿਲੇਇ ਸਾਹਿਬ ਪ੍ਰਭੁ ਮੇਰਾ ।” (ਧਨਾ ਮ: ਪ)
“ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ।” (ਬਿਲਾ ਮ: ਪ)
ਸਖਯ- “ਅਪਨਾ ਮੀਤੁ ਸੁਆਮੀ ਗਾਈਐ । ਆਸ ਨ ਅਵਰ ਕਾਹੂ ਕੀ ਕੀਜੈ, ਸੁਖਦਾਤਾ ਹਰਿ ਧਿਆਈਐ ।” (ਸਾਰ ਮ: ਪ)
“ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ ਹਮਾਰਾ ਅੰਤਰਜਾਮੀ । ਸਮਰਥ ਪੁਰਖੁ ਪਾਰਬ੍ਰਹਮ ਸੁਆਮੀ ।”
(ਗਉ ਮ: ਪ) {ਮਹਾਨ ਕੋਸ਼}
ਇਹ ਕਵਿਤਾ ਕੁਝ ਵੀ ਨਹੀਂ,
ਤਪਦੀ–ਹਉਮੈ ਦਾ ਸੁਰ-ਬੱਧ-ਸੰਤਾਪ ਹੈ ।
ਇਕ ਵਿਯੋਗੀ-ਮਨ ਦਾ ਵਿਰਲਾਪ ਹੈ ।
ਇਹ ਕੁਝ ਬੂੰਦਾਂ ਨੇ,
ਜੋ ਮੈਂ,
ਸਹਿਕਦੀ-ਰੂਹ ਚੋਂ,
ਕਸ਼ੀਦ ਕੀਤੀਆਂ ਨੇ।
ਇਹ ਇਕ ਗਵਾਹੀ ਹੈ,
ਕਿ,
ਉਦਾਸ–ਹਨੇਰਾ ਇਸਤਰਾਂ ਲਿਖਦਾ ਹੈ। (ਸੁਰਜੀਤ ਪਾਤਰ)
ਧੁਖਦੀਆਂ ਯਾਦਾਂ,
ਕਲੇਜਾ-ਚੀਰਦੀ ਪੀੜ,
ਸਿਸਕਦਾ–ਤੜਫਦਾ ਜੋਬਨ,
ਕਿਸ ਵਿਧਵਾ–ਸਤੀ ਦੇ ਸਰਾਪ ਤੋਂ,
ਬੇਚੈਨ, ਰੋਂਦਾ ਧਾਹਾਂ ਮਾਰਕੇ ਕਵੀ,
ਜਦ ਜ਼ਿੰਦਗੀ ਦੀ ਹੋਂਦ ਤੋਂ ਮਾਯੂਸ ਹੋ ਕੇ ਟੁੱਟਿਆ,
ਤਾਂ ਕਲੇਜੇ ਦੇ ਹੇਠਲੇ ਪੱਤਨ ਚੋਂ,
ਜੋ ਵੀ ਨਿਕਲਿਆ,
ਉਹ ‘ਕਵਿਤਾ’ਸੀ । (ਡਾ. ਨਰੇਸ਼)
ਲੋਕ ਪੁੱਛਦੇ ਨੇ ਨਦੀਮਾਂ, ਦੱਸ ਕੀ ਹੁੰਦੀ ਗ਼ਜ਼ਲ?
ਮੈਂ ਨ ਸਮਝਾਂ, ਖੁਦ ਨਾ ਜਾਣਾ, ਕਿਹੈ, ਕੀ ਹੁੰਦੀ ਗ਼ਜ਼ਲ?
ਰੂਪ-ਸਾਦਾ ,ਬੋਲ-ਮਿਠੜੇ ਹੋਣ ਜਿਸ ਮੁਟਿਆਰ ਦੇ,
ਸਾਡੀਆਂ ਨਜਰਾਂ ਚਿ ਮਿਤਰੋ! ਉਹੀ ਅਖਵਾਉਂਦੀ ਗ਼ਜ਼ਲ ।
ਨਾਲ–ਨਖਰਾ, ਅੱਖ–ਮਟੱਕਾ, ਰਮਜ਼, ਸ਼ੋਖੀ ਤੇ ਅਦਾ,
ਕਰਕੇ, ਫਿਰ ਪੱਲੂ ਬਚਾ ਕੇ ਵੀ ਹੈ ਲੰਘ ਜਾਂਦੀ ਗ਼ਜ਼ਲ ।
ਵਾਰਤਾ ਵਾਗੂੰ ਛੜੱਪੇ, ਇਹ ਨਾ ਮਾਰਨ ਜਾਣਦੀ,
ਮਟਕ-ਨਾ’ ਤੁਰਦੀ ਹੈ, ਭਾਵੇਂ ਪੈਰ ਦੋ ਤੁਰਦੀ ਗ਼ਜ਼ਲ ।
ਭੋਲੀ, ਨਾ ਮੂੰਹ ਜ਼ੋਰ ਹੈ, ਬਸ ਅੱਖੀਂ ਹਯਾ, ਚਿਹਰੇ ਫਬਨ,
ਸਭਿੱਅਤਾ ਦੀ ਸ੍ਹੋਲ–ਸੂਰਤ, ਵੀ ਹੈ ਕਹਿਲਾਉਂਦੀ ਗ਼ਜ਼ਲ ।
ਕੁਝ ਅਸੂਲਾਂ ਤੇ ਹੈ ਨਿਰਭਰ, ਜੇਵੇਂ ਜੀਵਨ ਦੋਸਤੋ!
ਬਿਨ–ਬਹਿਰ–ਲੈਅ–ਕਾਫੀਏ ਤੋਂ, ਕਹਿ ਨਹੀਂ ਹੁੰਦੀ ਗ਼ਜ਼ਲ ।
ਮਾਰ ਨਾ ਸਕਿਆ ਜਿਸ ਨੂੰ ਸਮਾਂ, ਜਮਾਨਾ ਤੇ ਕਜ਼ਾ,
ਸ਼ਾਇਰੀ ਦੀ ਆਤਮਾ, ਰਹਿੰਦੀ ਸਦਾ ਜੀਂਦੀ–ਗ਼ਜ਼ਲ ।
ਜਲ ਉਤੇ ਕੁੱਕਨੂਸ ਵਾਗੂੰ ,ਜਿਸਮ ਰੂਹ ਅਹਿਸਾਸ, ਮਨ,
ਤਾਂ ਕਿਤੇ ਜਾ ਕੇ ਬੜੀ ਮੁਸ਼ਕਿਲ ਨਾ’ ਕਹਿ ਹੁੰਦੀ ਗ਼ਜ਼ਲ ।
ਪੀੜ, ਜਦ ਸ਼ਬਦਾਂ ਦਾ ਬੁਰਕਾ ਪਾਕੇ ਤੁਰ ਪੈਂਦੀ ‘ਨਦੀਮ’,
ਤਦ ਕਿਸੇ ਸ਼ਾਇਰ ਦੇ ਮਨ ਚੋਂ, ਹੂਕ ਬਣ ਉਠਦੀ ਗ਼ਜ਼ਲ । (ਨਦੀਮ)
ਸੰਤਾਪ ਨੂੰ ਗੀਤ ਬਣਾ ਲੈਣਾ,
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ,
ਜੇ ਹੋਰ ਨਹੀਂ ਹੈ ਦਰ ਕੋਈ,
ਇਹ ਲਫਜ਼ਾਂ ਦੀ ਦਰਗਾਹ ਤਾਂ ਹੈ ।
(ਲਫਜਾਂ ਦੀ ਦਰਗਾਹ ਵਿੱਚ, ਸੁਰਜੀਤ ਪਾਤਰ)
(ਲਫਜਾਂ ਦੀ ਦਰਗਾਹ ਵਿੱਚ, ਸੁਰਜੀਤ ਪਾਤਰ)
ਗ਼ਜਲ ਵੀ ਕਵਿਤਾ ਦਾ ਇਕ ਰੂਪ ਹੈ, ਇਸ ਲਈ ਇਸ ਦੀ ਵਿਆਖਿਆ ਦੇਣੀ ਵੀ ਜਰੂਰੀ ਸੀ। ‘ਦੀਪਕ ਦੀ ਲੋਅ” ਪੁਸਤਕ ਵਿੱਚੋਂ ਦੀਪਕ ਜੀ ਦਾ ਹੀ ਲਿਖਿਆ-
ਆਪਣੀ ਵਲੋਂ
ਗ਼ਜਲ ਇਕ ਵਿਧਾਨ ਅਨੁਸਾਰ ਲਿਖੀ ਜਾਂਦੀ ਹੈ। ਨਿਪੁੰਨ ਗ਼ਜ਼ਲ ਗੋਅ ਆਪਣੇ ਹਰ ਸ਼ਿਅਰ ਰਾਹੀਂ ਪਾਠਕ ਜਾਂ ਸਰੋਤੇ ਨੂੰ ਆਨੰਦਿਤ ਕਰਦਾ ਹੈ। ਸ਼ਿਅਰ ਜਿੰਨਾਂ ਖੂਬਸੂਰਤ ਹੋਵੇਗਾ ਉੱਨਾ ਹੀ ਸੁਣਨ ਵਾਲੇ ਨੂੰ ਸੌਖਾ ਯਾਦ ਹੋਵੇਗਾ। ਅਸਲ ਵਿਚ ਗ਼ਜ਼ਲ ਹੀ ਹੈ ਜੋ ਮਨੁੱਖ ਨੂੰ ਝੰਜੋੜਨ ਦੀ ਸ਼ਕਤੀ ਰੱਖਦੀ ਹੈ । ਉਸ ਦੀਆਂ ਭਾਵਨਾਵਾਂ ਨੂੰ ਸਹੀ ਮੂਰਤੀਮਾਨ ਕਰ ਸਕਦੀ ਹੈ। ਪੰਨਾ-੩
ਸ਼ਾਇਰ ਵਲੋਂ
ਸ਼ਾਇਰੀ ਰੱਬੀ ਦਾਤ ਹੈ, ਇਹ ਕਲਾ ਨਾ ਸਿੱਖਿਆਂ ਆਉਂਦੀ ਹੈ, ਨਾ ਇਸ ਦਾ ਸਰੋਤ ਵਿੱਦਿਅਕ ਯੋਗਤਾ ਹੀ ਹੋ ਸਕਦੀ ਹੈ । ਅਰੂਜ਼ ਤੇ ਪਿੰਗਲ ਵੀ ਕਿਸੇ ਵਿਅਕਤੀ ਦੇ ਦਿਲ ਵਿੱਚ ਸ਼ਾਇਰਾਨਾ ਜੋਤ ਨਹੀਂ ਜਗਾ ਸਕਦੇ, ਜੇ ਅਜੇਹਾ ਹੋ ਸਕਦਾ ਤਾ ਲੱਖਾਂ ਹੀ ਵਿਦਿਆਰਥੀ ਆਏ ਸਾਲ, ਗਿਆਨੀ, ਪ੍ਰਭਾਕਰ, ਅਦੀਬ-ਫ਼ਾਜ਼ਲ ਦੇ ਇਮਤਿਹਾਨ ਪਾਸ ਕਰਦੇ ਹਨ, ਜਿਨ੍ਹਾਂ ਵਿੱਚ ਇਕ ਪਰਚਾ ਜ਼ਰੂਰੀ ਪਿੰਗਲ ਜਾਂ ਅਰੂਜ਼ ਸਬੰਧੀ ਹੁੰਦਾ ਹੈ, ਉਹ ਸਾਰੇ ਸ਼ਾਇਰ ਬਣ ਜਾਂਦੇ ਪਰ ਅਜੇਹਾ ਹੋ ਨਹੀਂ ਸਕਦਾ, ਹੋ ਭੀ ਨਹੀਂ ਸਕੇਗਾ। ਇਸ ਸਿਲਸਿਲੇ ਵਿੱਚ ਕਿਬਲਾ ਮੋਮਿਨ ਸਾਹਿਬ ਦਾ ਇਕ ਸ਼ਿਅਰ ਹੈ:
ਇਸ਼ਕ ਕੋ ਦਿਲ ਮੇਂ ਦੇ ਜਗਹਿ ਮੋਮਿਨ! ਇਲਮ ਸੇ ਸ਼ਾਇਰੀ ਨਹੀਂ…ਹੋਤੀ ।
ਸ਼ਾਇਰੀ ਜੇ ਇਲਮ ਨਾਲ ਹਾਸਿਲ ਹੋ ਸਕਤੀ, ਤਾਂ ਹਰ ਵਿਦਵਾਨ ਸ਼ਾਇਰ ਹੁੰਦਾ, ਇਹ ਇਕ ਅਟੱਲ ਸਚਾਈ ਹੈ, ਕਿ, ਹਰ ਵਿਦਵਾਨ ਸ਼ਾਇਰ ਨਹੀਂ ਹੋ ਸਕਦਾ, ਇਸ ਦੇ ਉਲਟ ਹਰ ਸ਼ਾਇਰ ਵਿਦਵਾਨ ਜ਼ਰੂਰ ਹੰਦਾ ਹੈ । ਸ਼ਾਇਰੀ ਦਾ ਆਧਾਰ ਜੇ ਵਿੱਦਿਅਕ ਯੋਗਤਾ ਹੁੰਦੀ, ਤਾਂ ਬਿਲਕੁਲ ਅਨਪੜ੍ਹ ਅਤੇ ਅੱਖਾਂ ਤੋਂ ਮਨਾਖੇ ਸ਼ਾਇਰ ਅਜੇਹੇ ਸ਼ਿਅਰ ਕਦੇ ਨਾ ਕਹਿ ਸਕਦੇ, ਜੋ ਕਲੇਜੇ ਨੂੰ ਧੂ ਪਾ ਦੇਣ । ਇਸ ਦੇ ਉਲਟ ਡਿਗਰੀ ਪ੍ਰਾਪਤ-ਵਿਦਵਾਨ ਅਜੇਹੇ ਸ਼ਿਅਰ ਕਦੇ ਨਾ ਕਹਿੰਦੇ ਜੋ ਕਿਸੇ ਸਮਝ ਵਿੱਚ ਵੀ ਨਾ ਆਉਣ ।
ਜਦੋਂ ਵਿਦਵਾਨ ਲੋਕਾਂ ਨੇ ਸ਼ਾਇਰ ਬਣਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ, ਉਦੋਂ ਤੋਂ ਹੀ ਨਾ ਕੇਵਲ ਸ਼ਾਇਰੀ ਦਾ ਬੇੜਾ ਗ਼ਰਕ ਹੋ ਗਿਆ ਹੈ, ਸਗੋਂ ਮਾਂ ਬੋਲੀ ਪੰਜਾਬੀ ਦਾ ਹੁਲੀਆ ਹੀ ਵਿਗੜ ਗਿਆ ਹੈ, ਜ਼ੁਬਾਨ ਦਾ ਲੁਤਫ਼ ਹੀ ਜਾਂਦਾ ਰਿਹਾ ਹੈ, ਉਚਾਰਨ ਦੀ ਸ਼ੁੱਧਤਾ ਹੀ ਸਮਾਪਤ ਹੋ ਗਈ ਹੈ । ਪੰਨਾ-੫
ਸ਼ਾਇਰੀ ਦੇ ਵਜੂਦ ਵਿੱਚ ਆਉਣ ਦੇ ਚਾਰ ਕਾਰਨ ਹਨ । ਪਹਿਲਾ ਇਹ ਕਿ: ਸੰਗੀਤ ਲਈ ਬੋਲਾਂ ਦੀ ਲੋੜ ਸੀ, ਇਹ ਠੀਕ ਹੈ ਕਿ ਕਲਾਸੀਲਕ ਸੰਗੀਤ, ਬਿਨਾਂ ਬੋਲਾਂ ਤੋਂ, ਸੁਰਾਂ ਦੇ ਆਧਾਰ ਹੀ ਤੇ ਗਾਇਆ ਜਾ ਸਕਦਾ ਹੈ, ਪਰ ਬੋਲਾਂ ਦੇ ਆਨੰਦ ਦਾ ਵੀ ਕੋਈ ਜਵਾਬ ਨਹੀਂ। ਢੁੱਕਵੇਂ ਬੋਲਾਂ ਵਾਲੇ ਗੀਤ ਛੇਤੀ ਹੀ ਲੋਕਪ੍ਰਿਯ ਹੋ ਜਾਂਦੇ ਹਨ । ਦੂਜਾ ਕਾਰਨ ਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਕਾਇਮ ਰੱਖਣ ਦਾ, ਕਿਉਂਕਿ ਉਚਾਰਨ ਵਿਗੜਨ ਨਾਲ ਜਿੱਥੇ ਜ਼ੁਬਾਨ ਦਾ ਹੁਲੀਆ ਵਿਗੜ ਜਾਂਦਾ ਹੈ, ਉੱਥੇ ਸ਼ਬਦ ਦਾ ਅਰਥ ਵੀ ਬਦਲ ਜਾਂਦਾ ਹੈ । ਉਹ ਲਿੱਪੀ, ਜਿਸ ਵਿੱਚ ਵਿਅੰਜਨ ਲਿਖਣ ਦਾ ਪੂਰਾ ਵਿਧਾਨ ਮੌਜੂਦ ਨਹੀਂ ਹੂੰਦਾ, ਜਿਵੇਂ ਕਿ ਅਰਬੀ-ਫ਼ਾਰਸੀ-ਉਰਦੂ-ਪੰਜਾਬੀ, ਉਸ ਲਿੱਪੀ ਦੀ ਬੋਲੀ ਲਈ ਸ਼ਾਇਰੀ ਅਤਿਅੰਤ ਜ਼ਰੂਰੀ ਹੁੰਦੀ ਹੈ ਕਿਉਂਕਿ ਸ਼ਾਇਰੀ ਹੀ ਇਹ ਨਿਰਣਾ ਕਰ ਸਕਦੀ ਹੈ, ਕਿ ਅਮੁੱਕ ਸ਼ਬਦ ਦਾ ਸਹੀ ਉਚਾਰਨ ਕੀ ਹੈ । ਇਹ ਗੁਣ ਵਾਰਤਕ ਵਿੱਚ ਨਹੀਂ ਹੈ । ਜਾਂ ਤਾਂ ਲੁਗਾਤ (ਸ਼ਬਦ-ਕੋਸ਼-ਉਰਦੂ-ਫ਼ਾਰਸ਼ੀ) ਵੇਖਿਆਂ ਸ਼ਬਦ ਉਚਾਰਨ ਦਾ ਪਤਾ ਲੱਗ ਸਕਦਾ ਹੈ, ਜਾਂ ਕਿਸੇ ਉਸਤਾਦ ਸ਼ਾਇਰ ਦਾ ਸ਼ਿਅਰ ਪੜ੍ਹ ਕੇ । ਕਿਉਂਕਿ ਉਸਤਾਦ ਸ਼ਾਇਰ ਸ਼ਿਅਰ ਹੀ ਨਹੀ ਕਹਿੰਦੇ, ਉਹ ਲੁਗਾਤ ਦੀ ਕਿਤਾਬ ਵੀ ਲਿਖਦੇ ਹਨ । ਤਿੰਨ ਅੱਖਰੀ ਸ਼ਬਦ ਟੁਕੜੀਆਂ ਜੋ ਖ਼ੁਦਾ ਦੇ ਸਮਤੋਲ ਵੀ ਹੁੰਦੀਆਂ ਹਨ, ਅਤੇ ਯਾਦ ਦੇ ਸਮਤੋਲ ਵੀ, ਇਹਨਾਂ ਦਾ ਨਿਰਣਾ ਸ਼ਾਇਰੀ ਹੀ ਕਰ ਸਕਦੀ ਹੈ, ਵਾਰਤਕ ਨਹੀਂ, ਕਿ ਕਿਹੜੀ ਟੁਕੜੀ ਖ਼ੁਦਾ ਦੇ ਵਜ਼ਨ ਤੇ ਹੈ ਅਤੇ ਕਿਹੜੀ ਯਾਦ ਦੇ ਵਜ਼ਨ ਤੇ। ਇਹ ਰੌਲਾ ਓਸ ਲਿਪੀ ਵਿੱਚ ਪੈਂਦਾ ਹੈ, ਜਿਸ ਵਿੱਚ ਅੱਧੇ ਅੱਖਰ (ਵਿਅੰਜਨ) ਲਿਖਣ ਦਾ ਪੂਰਾ ਵਿਧਾਨ ਨਹੀਂ, ਹਿੰਦੀ ਤੇ ਸੰਸਕ੍ਰਿਤ ਵਿੱਚ ਇਹ ਸੰਕਟ ਪੈਦਾ ਨਹੀਂ ਹੁੰਦਾ ।
ਇਕ ਧਿਆਨ ਯੋਗ ਬਾਤ ਇਹ ਵੀ ਹੈ, ਕਿ ਤਿੰਨ ਅੱਖਰੀ ਸ਼ਬਦ ਟੁਕੜੀ ਦਾ ਜੇ ਉਚਾਰਨ ਵਿਗੜ ਜਾਵੇ, ਅਰਥਾਤ ਖ਼ੁਦਾ ਦੇ ਵਜ਼ਨ ਵਾਲੀ ਟੁਕੜੀ ਯਾਦ ਦੇ ਵਜ਼ਨ ਤੇ, ਜਾਂ ਯਾਦ ਦੇ ਵਜ਼ਨ ਵਾਲੀ ਖ਼ੁਦਾ ਦੇ ਵਜ਼ਨ ਤੇ ਬੋਲੀ ਜਾਂ ਸ਼ਾਇਰੀ ਵਿੱਚ ਬੰਨ੍ਹੀ ਜਾਵੇ ਤਾਂ ਉਸ ਦਾ ਅਰਥ ਬਦਲ ਜਾਦਾ ਹੈ । ਜਿਵੇਂ ਇਕ ਟੁਕੜੀ “ਨਜ਼ਰ” ਹੈ ਜੇ ਤਾਂ ਇਹ ਨ-ਜ਼ਰ ਖ਼ੁਦਾ ਦੇ ਬਰਾਬਰ ਬੰਨ੍ਹੀ ਜਾਵੇ ਤਾਂ ਇਸ ਦਾ ਅਰਥ ਹੋਵੇਗਾ, ਨਿਗਾਹਾ ਪਰ ਇਹੀ ਟੁਕੜੀ ਜੇ ਨਜ਼ਰ-ਰ ਭਾਵ ਯਾਦ ਦੇ ਦੇ ਬਰਾਬਰ ਬੰਨ੍ਹੀ ਜਾਵੇ ਤਾਂ ਇਸ ਦਾ ਅਰਥ ਹੋਵੇਗਾ ਭੇਂਟ ਜਿਵੇਂ ਕਿ ਜਨਾਬ! ਮੈਂ ਫਲਾਂ ਚੀਜ਼ ਆਪ ਦੀ ਨਜ਼ਰ ਕਰਦਾ ਹਾਂ । ਇਕ ਟੁਕੜੀ ਹੈ “ਕਦਰ” ਜੇ ਇਹ ਯਾਦ ਦੇ ਬਰਾਬਰ ਕਦ-ਰ ਬੱਧੀ ਜਾਵੇ ਤਾਂ ਇਸ ਦਾ ਅਰਥ ਹੋਵੇਗਾ, ਆਦਰ, ਇੱਜ਼ਤ, ਜਿਵੇਂ ਜਨਾਬ ਮੈਂ ਆਪ ਦੀ ਬੜੀ ਕਦਰ ਕਰਦਾ ਹਾਂ, ਪਰ ਜੇ ਇਹ ਖ਼ੁਦਾ ਦੇ ਸਮਤੋਲ ਕ-ਦਰ ਬੰਨ੍ਹੀ ਜਾਵੇ, ਤਾਂ ਇਸ ਦਾ ਅਰਥ ਹੋਏਗਾ-ਮਿਕਦਾਰ, ਯਾਨੀ ਇਸ ਕ-ਦਰ! ਜਿਵੇਂ ਕਿ ਰਾਤੀਂ ਮੇਰੇ ਪੇਟ ਵਿੱਚ ਇਸ ਕ-ਦਰ ਦਰਦ ਹੋਇਆ ਕਿ ਪੁੱਛੋ ਨਾ । ਪੰਨਾ-੬
ਤੀਜਾ ਕਾਰਨ ਸ਼ਾਇਰੀ ਦੇ ਵਜੂਦ ਵਿੱਚ ਆਉਣ ਦਾ ਇਹ ਸੀ, ਕਿ ਵਿਦਵਾਨ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਜੋ ਫ਼ਲਸਫ਼ੇ, ਜੋਤਿਸ਼-ਜਾਂ ਗੁਣ ਗਿਆਨ ਦੀਆਂ ਗੱਲਾਂ ਕਹੀਏ ਉਹ ਲੋਕਾਂ ਨੂੰ ਜ਼ੁਬਾਨੀ ਯਾਦ ਹੋ ਜਾਣ ਤਾਂ ਜੋ ਸੀਨਾ-ਬ-ਸੀਨਾ ਕਿਆਮਤ ਤਕ ਚਲਦੀਆਂ ਰਹਿਣ, ਉਹ ਗੱਲਾਂ ਛੇਤੀ ਹੀ ਨਸ਼ਟ ਨਾ ਹੋ ਜਾਣ । ਕਿਉਂਕਿ ਓਦੋਂ ਪ੍ਰੈਸ ਜਾਂ ਕਿਤਾਬਾਂ ਛਾਪਣ ਦਾ ਕੋਈ ਪ੍ਰਬੰਧ ਨਹੀਂ ਸੀ, ਲੋਕ ਭੋਜ-ਪੱਤਰਾਂ ਤੇ ਆਪਣੀਆਂ ਰਚਨਾਵਾਂ ਲਿਖਦੇ ਸਨ, ਜਿਨ੍ਹਾਂ ਦੇ ਨਸ਼ਟ ਹੋ ਜਾਣ ਦੀ ਹਰ ਵਕਤ ਸੰਭਾਵਨਾ ਸੀ, ਸ਼ਾਇਰੀ ਤੁਰੰਤ ਯਾਦ ਹੋ ਜਾਂਦੀ ਹੈ, ਵਾਰਤਕ ਚੇਤੇ ਨਹੀਂ ਰਹਿ ਸਕਦੀ । ਏਸੇ ਕਰਕੇ ਸਾਡੇ ਧਾਰਮਿਕ ਗਰੰਥ-ਵੇਦ-ਪੁਰਾਨ-ਰਾਮਾਇਣ-ਗੀਤਾ ਆਦਿ ਸਭ ਛੰਦ ਬੱਧ ਸ਼ਲੋਕਾਂ ’ਚ ਰਚੇ ਗਏ ।
ਚੌਥਾ ਕਾਰਨ ਇਹ ਹੈ, ਕਿ ਸ਼ਾਇਰੀ ਵਿੱਚ ਸੰਖੇਪਤਾ ਇਕ ਮਹਾਨ ਗੁਣ ਹੈ । ਵਾਰਤਾਕਾਰ ਨੇ ਜਿਹੜੀ ਗੱਲ ਇਕ ਸਫ਼ੇ ਜਾਂ ਇਕ ਲੰਮੇ ਪੈਰ੍ਹੇ ਵਿੱਚ ਬਿਆਨ ਕਰਨੀ ਹੈ-ਕੁਦਰਤੀ ਸ਼ਾਇਰ ਉਹ ਗੱਲ ਇਕ ਸ਼ਿਅਰ (ਦੋ ਤੁਕਾਂ) ਵਿੱਚ ਬੜੀ ਸ਼ਿੱਦਤ ਅਤੇ ਅਸਰ ਭਰਪੂਰ ਢੰਗ ਨਾਲ ਬਿਆਨ ਕਰ ਸਕਦਾ ਹੈ । ਇਹ ਚਾਰ ਕਾਰਨ ਸਨ ਛੰਦ-ਬੱਧ ਸ਼ਾਇਰੀ ਦੇ ਵਜੂਦ ਵਿੱਚ ਆਉਣ ਲਈ
(੧) ਸੰਗੀਤ ਲਈ ਬੋਲ (੨) ਉਚਾਰਨ ਦੀ ਸ਼ੁੱਧਤਾ (੩) ਜ਼ੁਬਾਨੀ ਯਾਦ ਹੋਣਾ (੪) ਸੰਖੇਪਤਾ। ਪੰਨਾ-੮
ਤੁਕਬੰਦੀ- ਨਜ਼ਮ ਤੇ ਜ਼ਗ਼ਲ
ਤੁਕਬੰਦੀ ਨਜ਼ਮ ਨਹੀਂ ਹੋ ਸਕਦੀ, ਨਜ਼ਮ ਕਦੀ ਗ਼ਜ਼ਲ ਦਾ ਸਥਾਨ ਨਹੀਂ ਪ੍ਰਾਪਤ ਕਰ ਸਕਦੀ, ਜਿਸ ਵਿੱਚ ਸ਼ਿਅਰੀਅਤ ਨਾ ਹੋਵੇ ਉਹ ਤੁਕ ਬੰਦੀ ਹੁੰਦੀ ਹੈ, ਉਸ ਵਿੱਚ ਕੋਈ ਵਿਸ਼ੇਸਤਾ ਜਾਂ ਵਿਲੱਖਣਤਾ ਨਹੀਂ ਹੁੰਦੀ, ਤੁਕ ਨਾਲ ਤੁਕ ਜ਼ਰੂਰ ਜੋੜੀ ਹੁੰਦੀ ਹੈ । ਜਿਵੇਂ ਇਕ ਮਜ਼ਮੂਨ ਹੈ ਕਿ ਬੰਦੇ ਦਾ “ਹਾਲ ਅੱਛਾ” ਹੋਣਾ ।
ਜੋ ਕੋਈ ਸ਼ਾਇਰ ਇਹ ਕਹਿੰਦਾ ਹੈ - ਮੇਰੇ ਪੱਲੇ ਮਾਲ ਏ ਹੁਣ - ਮੇਰਾ ਅੱਛਾ ਹਾਲ ਹੈ ਹੁਣ ।
ਇਹ ਕਿ ਆਮਿਆਨਾ ਬਾਤ ਹੈ, ਇਸ ਵਿੱਚ ਵਿਸ਼ੇਸ਼ਤਾ ਜਾਂ ਵਿਲੱਖਣਤਾ ਨਹੀਂ, ਕਿਉਂਕਿ ਜਿਸ ਦੇ ਪੱਲੇ ਮਾਲ ਹੋਏਗਾ, ਉਸ ਦਾ ਹਾਲ ਅੱਛਾ ਹੋਣਾ ਹੀ ਹੈ । ਜੇ ਇਹੀ ਮਜਬੂਨ ਕੋਈ ਇਉਂ ਅਦਾ ਕਰੇ, ਕਿ ਬਹੁਤ ਹੀ ਅੱਛਾ ਹਾਲ ਹੈ, (ਜਿਸ ਤਰਫ਼ ਪਹਿਲੇ ਥਾ ਮੇਰਾ ਉਸ ਤਰਫ਼ ਹੀ ਖ਼ਿਆਲ ਹੈ ।) (ਜਸਵੰਤ ਸਿੰਘ ਵਰਮਾ ਟੋਹਾਨਵੀ = ਹਕੀਕਤ ਰਾਏ ਨਾਟਕ ਵਿੱਚ) ਤਾਂ ਇਹ ਸ਼ਿਅਰ ਨਜ਼ਮ ਦਾ ਕਿਹਾ ਜਾਏਗਾ ਕਿਉਂਕਿ ਇਸ ਵਿੱਚ ਸ਼ਿਆਰੀਅਤ ਹੈ, ਇਸ ਵਿੱਚ ਅੱਛਾ ਹਾਲ ਹੋਣ ਦਾ ਕਾਰਨ ਪੱਲੇ ਮਾਲ ਹੋਣਾ ਨਹੀਂ, ਸਗੋਂ ਇਰਾਦੇ ਦੀ ਦ੍ਰਿੜ੍ਹਤਾ ਅਤੇ ਸਵੈਭੀਮਾਨ ਤੇ ਅੜੇ ਰਹਿਣ ਦੇ ਸੰਕੇਤ ਦੀ ਵਿਲੱਖਣਤਾ ਮੌਜ਼ੂਦ ਹੈ । ਪਰ ਜੇ ਇਹੀ ਮਜ਼ਮੂਨ ਤੁਸੀ ਗ਼ਜਲ ਵਿੱਚ ਬਿਆਨ ਕਰਨਾ ਚਾਹੋਗੇ, ਤਾਂ ਗਾਲਿਬ ਦੇ ਸ਼ਬਦਾਂ ਵਿੱਚ ਇਉਂ ਕਹਿਣਾ ਪਏਗਾ, ਕਿ-
ਉਨ ਕੇ ਆਨੇ ਸੇ ਜੋ ਆ ਜਾਤੀ ਹੈ ਰੌਣਕ ਮੂੰਹ ਪਰ
ਵੁਹ ਸਮਝਤੇ ਹੈਂ ਕਿ ਬੀਮਾਰ ਕਾ ਹਾਲ ਅੱਛਾ ਹੈ । ਪੰਨਾ-੧੦
ਗ਼ਜ਼ਲ ਦੇ ਤਿੰਨ ਰੰਗ ਪਰਮਾਣਿਕ ਮੰਨੇ ਜਾਂਦੇ ਹਨ - (੧) ਆਸ਼ਕਾਨਾ (੨) ਰਿੰਦਾਨਾ (੩) ਸੂਫ਼ੀਆਨਾ
ਸੂਫ਼ੀਆਨਾ ਰੰਗ ਸਭ ਤੋਂ ਉੱਤਮ ਸਮਝਿਆ ਜਾਂਦਾ ਹੈ । ….ਗ਼ਜ਼ਲ ਸਾਰੇ ਕਾਵਿ ਭੇਦਾਂ ਨਾਲੋਂ ਉੱਤਮ ਮੰਨੀ ਜਾਂਦੀ ਹੈ । ਕਿਬਲਾ ਫ਼ਾਨੀ ਸਾਹਿਬ ਫ਼ਰਮਾਉਂਦੇ ਹਨ, “ਹਮਸੇ ਪੂਛੋ! ਕਿ ਗ਼ਜ਼ਲ ਕਿਆ ਹੈ ਗ਼ਜ਼ਲ ਕਾ ਫ਼ਨ ਕਿਆ, ਚੰਦ ਲਫ਼ਜ਼ੋਂ ਮੇਂ ਕੂਈ-ਆਗ ਛੂਪੀ ਹੋ ਜੈਸੇ ।”
ਕਵਿਤਾ ਨੂੰ ਕਾਮਨੀ (ਇਸਤ੍ਰੀ) ਅਤੇ ਗ਼ਜ਼ਲ ਨੂੰ “ਦੋਸ਼ੀਜ਼ਾ” ਅਛੋਹ ਮੁਟਿਆਰ ਮੰਨਿਆ ਜਾਂਦਾ ਹੈ। ਗ਼ਜ਼ਲ ਵਿੱਚ ਸ਼ੋਖੀ ਨਖ਼ਰਾ-ਅਦਾ, ਬਾਂਕਪਣ, ਚਿੱਤਵਨ, ਤੜਪ, ਜਜ਼ਬਾਤ, ਆਪੇ ਦਾ ਪ੍ਰਗਟਾ, ਸ਼ਰਮ, ਹਯਾ,ਹੁਸਨ, ਹਾਰ ਸ਼ਿੰਗਾਰ, ਬਣਤਰ, ਸਿਡੌਲਤਾ, ਮਟਕ, ਇਠਲਾਉਣਾ, ਇਤਰਾਉਣਾ, ਪਾਕੀਜ਼ਗੀ, ਕੋਮਲਤਾ, ਮਧੁਰਤਾ, ਮੁਹੱਬਤ ਦੀ ਅੱਗ, ਵਫ਼ਾ, ਅਕ੍ਰਸ਼ਨਤਾ ਇਹ ਸਾਰੇ ਗੁਣ ਇਕ ਦੋਸ਼ੀਜ਼ਾ ‘ਚ’ ਹੁੰਦੇ ਹਨ, ਜੋ ਗ਼ਜ਼ਲ ਵਿੱਚ ਹੋਣੇ ਚਾਹੀਦੇ ਹਨ, ਤਾਂ ਹੀ ਉਹ ਗ਼ਜ਼ਲ ਕਹੀ ਜਾ ਸਕਦੀ ਹੈ । ਅਰੂਜ਼ੀ ਉਸਤਾਦ ਸਾਹਿਬਾਨ ਦਾ ਇਹ ਫ਼ਰਮਾਨ ਹੈ ਕਿ ਗ਼ਜ਼ਲ ਦੇ ਆਸ਼ਿਕਾਨਾ ਜਾਂ ਰਿੰਦਾਨਾਂ ਰੰਗ ਵਿੱਚ ਵੀ, ਲੱਚਰਤਾ ਜਾਂ ਓਛਾਪਣ ਦਿਖਾਈ ਨਹੀਂ ਦੇਣਾ ਚਾਹੀਦਾ । …ਬੇਅਦਬ, ਗੰਦੀਆਂ, ਚਰਿਤ੍ਰਹੀਣ ਗੱਲਾਂ ਦੀ ਇਜਾਜ਼ਤ- ਗ਼ਜ਼ਲ ਵਿੱਚ ਨਹੀਂ ਦਿੱਤੀ ਜਾ ਸਕਦੀ । ਉਸਤਾਦਾਂ ਦਾ ਹੁਕਮ ਤਾਂ ਏਥੋਂ ਤਕ ਹੈ, ਕਿ ਗ਼ਜ਼ਲ ਵਿੱਚ ਮਹਿਬੂਬ ਨੂੰ ਔਰਤ ਜ਼ਾਹਿਰ ਕਰਨਾ ਵੀ ਓਛੇਪਣ ਦੀ ਨਿਸ਼ਾਨੀ ਹੈ, ਗ਼ਜ਼ਲ ਦਾ ਬਿਆਨ ਸਰਵ ਸਾਂਝਾ ਹੋਣਾ ਚਾਹੀਦਾ ਹੈ”।
ਅੰਗਰੇਜ਼ੀ ਸਾਹਿੱਤਕਾਰਾਂ ਦੀਆਂ ਵੀ ਕਵਿਤਾ ਬਾਰੇ ਅੱਡ ਅੱਡ ਰਾਵਾਂ ਹਨ:
ਜਾਨਸਨ ਦਾ ਵਿਚਾਰ ਹੈ, “ਕਵਿਤਾ ਦਲੀਲ ਨੂੰ ਸੋਚ-ਉਡਾਰੀ ਦੇ ਖੰਭ ਲਾਉਣਾ ਹੈ ਜਾਂ ਸੱਚ ਨੂੰ ਸੁਆਦ ਵਿੱਚ ਗੁਨ੍ਹਣਾ ਹੈ ਅਤੇ ਇਸ ਦਾ ਮੂਲ ਤੱਤ ਇਸ ਦਾ ਸਜਰਾਪਨ ਹੈ”।
ਸ਼ੈਲੇ ਲਿਖਦਾ ਹੈ, “ਕਵਿਤਾ ਬਹੁਤ ਹੱਦ ਤਕ ਮਨ-ਉਡਾਰੀ ਜਾਂ ਅਨੁਭਵ ਦਾ ਪ੍ਰਗਟਾਓ ਹੈ”।
ਵਰਡਜ਼ਵਰਥ ਦਾ ਕਥਨ ਹੈ- “ਕਵਿਤਾ ਵਿਗਿਆਨ ਦੇ ਉਲਟ, ਸਾਰੇ ਗਿਆਨ ਦਾ ਤੱਤ ਮੂਲ ਅਤੇ ਜਜ਼ਬੇ ਤੇ ਸੋਚ-ਉਡਾਰੀ ਦਾ ਪਰਗਟਾਓ ਹੈ” । “ਕਵਿਤਾ ਸਾਡੀਆਂ ਸ਼ਕਤੀਸ਼ਾਲੀ ਭਾਵਨਾਵਾਂ ਦਾ ਆਪਮੁਹਾਰਾ ਪ੍ਰਗਟਾਵਾ ਹੁੰਦਾ ਹੈ” ।
ਕਾਲਰਿਜ ਦੇ ਸ਼ਬਦਾਂ ਵਿੱਚ – “ਕਵਿਤਾ ਵਿੱਚ ਸੁਹਣੇ ਸ਼ਬਦਾਂ ਨੂੰ ਸੁੰਦਰ ਤਰਤੀਬ ਵਿੱਚ ਗੁੰਦਿਆ ਹੁੰਦਾ ਹੈ ਅਤੇ ਕਵਿਤਾ ਵਿਗਿਆਨ ਦਾ ਪ੍ਰਤਿਬਿੰਬ ਹੈ; ਇਸ ਦਾ ਮੰਤਵ ਸਚਾਈ ਪ੍ਰਗਟਾਉਣਾ ਹੀ ਨਹੀਂ, ਸਗੋਂ ਮਨੋਰੰਜਨ ਹੈ”।
ਮੈਥਿਊ ਆਰਨਲਡ ਲਿਖਦੇ ਹਨ- “ਕਾਵਿ-ਸੱਚ ਤੇ ਕਾਵਿ-ਸੁੰਦਰਤਾ ਦੇ ਨੇਮਾਂ ਵਿੱਚ ਬੱਧੀ ਚੀਜਨ-ਆਲਚੋਨਾ ਕਵਿਤਾ ਹੈ”।
ਕਾਰਲਾਇਲ ਅਨੁਸਾਰ “ਸੰਗੀਤਮਈ ਖਿਆਲ ਨੂੰ ਕਵਿਤਾ ਕਹਿੰਦੇ ਹਨ” ।
ਸਰਟਲਿੰਗ ਦੇ ਸ਼ਬਦਾਂ ਵਿੱਚ- “ਕਵਿਤਾ ਆਪਣੇ ਆਪ ਵਿੱਚ ਇੱਕ ਮਹਾਨ ਫ਼ੁਸ਼ੀ ਤੇ ਸ਼ਕਤੀ ਹੈ, ਚਾਹੇ ਉਹ ਸਾਰੀ ਲੋਕਾਈ ਵਲੋਂ ਸਨਮਾਨੀ ਜਾਵੇ, ਚਾਹੇ ਆਪਣੀ ਕੁਟੀਆ ਵਿੱਚ ਇੱਕਲੀ ਰਹੇ”।
ਵਾਟਸ ਡੰਟਨ ਲਿਖਦੇ ਹਨ-
“ਕਵਿਤਾ ਮਨੁੱਖੀ ਮਨ ਦਾ ਜਜ਼ਬੇ-ਗੁੱਧੀ ਤੇ ਲੌਅ-ਭਰੀ ਬੋਲੀ ਰਾਹੀਂ, ਹੁਨਰ-ਭਰਿਆ ਚਿਤ੍ਰਨ ਹੈ"।
(ਕਾਵਿ ਰਿਸ਼ਮਾ ਵਿੱਚੋਂ)
bohat acha likhia hai ap ji ne
ReplyDeletebahut vadhiya
ReplyDeleteਬਹੁਤ ਵਧੀਆ ਲਿਖਿਆ ਹੈ,ਸਹੀ ਤਰਤੀਬ ਤੇ ਸ਼ਬਦ-ਜੋੜ,ਸਾਹਿਤ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ,ਇਹ ਜਾਣਕਾਰੀ।
Delete