ਮਹਾਨ ਕੋਸ਼ ਵਿੱਚ ਕਵੀ ਦੀ ਵਿਆਖਿਆ ਇਸਤਰਾਂ ਹੈ:-
ਉਚ੍ਚ ਕੋਟੀ ਦੇ ਕਵੀ ਧਨੀ ਰਾਮ ਚਾਤ੍ਰਿਕ ਜੀ ਲਿਖਦੇ ਹਨ:-
ਕਵਿ, ਦੇਖੋ, ਕਵ ਧਾ, ਜੋ ਰਚਨਾ ਕਰੇ, ਵਯਾਖਯਾਨ ਕਰੇ ਸੋ ਕਵਿ ।
ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ:-
ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,
ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ ।
ਅਰਥ ਹੈ ਮੂਲ ਭਲੀ ਤੁਕ ਡਾਰ ਸੁ
ਅਛਰ ਪਤ੍ਰ ਹੈਂ ਦੇਖਕੈ ਜੀਜੈ,
ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ
ਬਾਰਿ ਸੋਂ ਸੀਂਚਬੋ ਕੀਜੈ,
“ਦਾਨ” ਕਹੈ ਯੋਂ ਪ੍ਰਬੀਨਨ ਸੋਂ ਸੁਥਰੀ
ਕਵਿਤਾ ਸੁਨਕੈ ਰਸ ਪੀਜੈ,
ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ
ਕਬਹੂੰ ਕੁਮਲਾਨ ਨ ਦੀਜੈ ।
ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ
ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,
ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ
ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,
ਕਹੈ “ਮਤਿਰਾਮ” ਕੋਊ ਕਵਿਨ ਕੋ ਨਿੰਦੋ ਮਤ
ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,
ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ
ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ ।
ਫੱਲ ਦੀ ਮਹਿਕ, ਸ਼ਹਿਦ ਦੀ ਮਿੱਠਤ, ਮੱਖਣ ਦੀ ਨਰਮਾਈ ।
ਪਾਰਿਉਂ ਤੜਪ, ਤ੍ਰੇਲ ਤੋਂ ਠੰਡਕ, ਬਰਫੋੰ ਨਿਰਮਲਤਾਈ ।
ਤਾਰਿਉਂ ਡਲ੍ਹਕ, ਬਿਜਲੀਉਂ ਚਾਨਣ, ਸੂਰਜ ਤੋਂ ਗਰਮਾਈ ।
ਚੰਦਰਮਾ ਦਾ ਰੱਸ ਨਿਚੋੜ ਕੇ, ਸੱਭ ਸ਼ੈ ਖਰਲ ਕਰਾਈ ।
ਇਸ ਮਾਵੇ ਦਾ ਪੁਤਲਾ ਘੜ ਕੇ ਨੂਰ ਪੁਸ਼ਾਕ ਪਿਨ੍ਹਾਈ ।
ਇਸ ਦਾ ਨਾਮ ‘ਕਵੀ’ ਰਖ ਬ੍ਰਹਮਾ, ਜਾਨ ਪ੍ਰੇਮ ਦੀ ਪਾਈ ।
ਸੁੰਦਰ, ਸੁਘੜ, ਪ੍ਰੇਮ ਦਾ ਪੁਤਲਾ, ਨਿਗਾਹ ਨ ਜਾਇ ਟਿਕਾਈ ।
ਐਸਾ ਅਦੁਭੁਤ ਜੀਵ ਬਣਾ ਕੇ, ਭੁਲ ਗਿਆ ਚਤੁਰਾਈ ।
ਨੀਝ ਧਰੀ ਪਰਵਾਨੇ ਦੀ, ਅਰ ਸੁਰਤ ਹਰਨ ਦੀ ਲਾਈ ।
ਭੌਰੇ ਦੀ ਸੁੰਘਣ ਦੀ ਸ਼ਕਤੀ, ਮੱਛੀ ਚਾਖ ਲਗਾਈ ।
ਦਿਲ ਦਿੱਤਾ ਪਰ ਕਲੀਉਂ ਕੋਮਲ, ਚਮਕ ਬਿਅੰਤ ਵਸਾਈ ।
ਜੋ ਦਿੱਤਾ ਸੋ ਹੱਦੋਂ ਵੱਧ ਕੇ, ਹੋਇ ਨ ਜਿਹਦੀ ਸਮਾਈ ।
ਇਸ ਤੋਂ ਬਾਦ ਵਿਧਾਤਾ ਉੱਠੀ, ਰਹਿੰਦੀ ਗਿੱਲ ਸੁਕਾਈ ।
ਮੱਥੇ ਲੇਖ ਲਿਖਣ ਲਗੀ ਨੇ, ਪੁੱਠੀ ਕਲਮ ਵਗਾਈ ।
ਸੱਧਰ, ਸਿੱਕ, ਸੋਕ, ਨਾਕਾਮੀ, ਅਰ ਫਰਿਆਦ ਦੁਹਾਈ ।
ਦੁੱਖ ਪਰਾਏ ਸਹੇੜਨ ਵਾਲੀ, ਤੀਖਣ ਚੇਤਨਤਾਈ ।
ਇਹ ਸੱਭ ਰਾਸ, ਗਰੀਬ ਕਵੀ ਦੇ ਹਿੱਸੇ ‘ਚਾਤ੍ਰਿਕ’ ਆਈ ।
‘ਚਾਤ੍ਰਿਕ ਅਨੁਸਾਰ ਇਹ ਹੈ ਕਵੀ-ਰਚਨਾ ਤੇ ਇਸ ਦੂਰ-ਪਹੁੰਚੀ ਚੰਦਰਮੇ ਵਾਂਗ ਚਮਕਾਈ ਰੱਬ ਦੀ ਕਰਾਮਤ ਕਵੀ ਦੇ ਬੋਲ ਹਨ ਕਵਿਤਾ’। (ਕਾਵਿ ਰਿਸ਼ਮਾਂ)
No comments:
Post a Comment