ਜਿਸ ਦੀ ਗਲ ਸਾਡੇ ਮੰਨਣ ਅੰਦਰ ਆ ਜਾਵੇ ਅਤੇ ਜਿੱਨਾ ਚਿਰ ਆਈ ਰਵੇ।
ਧਨਾਢ, ਬਲਵਾਨ ਤੇ ਸੱਤਾ ਧਾਰੀ ਵੀ ਸੱਚਾ ਹੈ। ਕਿਉਂਕਿ, ਉਨਾ ਨੇ ਧੱਕੇ ਨਾਲ ਮਨਾ ਲੈਣਾ ਹੈ। ਜਾਂ ਸਾਨੂੰ ਉਨ੍ਹਾਂ ਤੱਕ ਲੋੜਾਂ ਹੁੰਦੀਆਂ ਹਨ, ਲੋੜਾਂ ਪੂਰੀਆਂ ਕਰਨ ਵਾਲੇ ਦੇ ਝੂਠ ਦਿਸਦੇ ਹੀ ਨਹੀਂ ਜਾਂ ਭੁਲ ਜਾਂਦੇ ਹਨ।
ਆਪਣਾ ਅਤੇ ਪਿਆਰਾ ਵੀ ਸੱਚਾ ਹੁੰਦਾ ਹੈ। ਮੋਹ ਪਿਆਰ ਵਿੱਚ, ਪਿਆਰੇ ਦੇ ਝੂਠ ਵੀ ਸੱਚ ਹੀ ਲਗਦੇ ਹਨ।
ਪ੍ਰਕਾਸ਼ ਸਾਥੀ ਨੇ “ਪਿਆਸੇ ਜਾਮ” ਵਿੱਚ ਲਿਖਿਆ ਹੈ “ਨਹੀਂ ਆਉਂਦੇ ਕਦੇ ਮੁੜ ਕੇ ਓਹ ਦਿਨ ਅਲ੍ਹੜ ਜਵਾਨੀ ਦੇ, ਜਦੋਂ ਮਹਿਬੂਬ ਦੇ ਹਰ ਝੂਠ ’ਤੇ ਇਤਬਾਰ ਹੁੰਦਾ ਹੈ”।
ਉਪ੍ਰੋਤਕ ਸਾਰੇ ਇਸ ਕਰਕੇ ਵੀ ਸੱਚੇ ਹੁੰਦੇ ਹਨ। ਕਿਓਂਕਿ ਅਸੀਂ ਆਪਣੀਆਂ ਲੋੜਾਂ ਤਗੜੇ ਤੋਂ ਹੀ ਪੂਰੀਆਂ ਕਰਨਿਆਂ ਹੁੰਦੀਆਂ ਨੇ। ਲੋੜਾ ਪੂਰੀਆਂ ਕਰਨ ਵਾਸਤੇ ਇਹਨਾ ਕੋਲ ਹੀ ਜਾਣਾ ਪੈਂਦਾ ਹੈ। ਭਾਵੇਂ ਉਹਨਾ ਨੇ ਸਾਡੇ ਨਾਲ ਦੁਰ ਵਿਵਹਾਰ ਕੀਤਾ ਹੋਵੇ।
ਮਨੁਖੀ ਯਾਦਾਸ਼ਤ ਬਹੁਤ ਬਹੁਤ ਚੋਟੀ ਹੈ :- ਸਾੰਨੂ ਤਗੜੇ ਦਾ ਦੁਰ ਵਿਵਹਾਰ ਭੂਲ ਜਾਂਦਾ ਹੈ।ਆਪਣੀਆਂ ਲੋੜਾਂ ਨੂ ਪਹਿਲ ਦੇਕੇ ਤਗੜੇ ਨੂੰ ਹੀ ਸੱਚਾ ਮਨਦੇ ਹਾਂ।