Featured Post

ਸੱਚ ਕੀ ਹੈ?

ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ। ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁ...

Tuesday, June 14, 2016

ਪੁਲਿਸ ਦੀ ਸੇਵਾ ਕਰੋ

0 comments
ਪੁਲਿਸ ਵਾਲੇ ਬੁਰੇ ਨਹੀਂ ਹੁੰਦੇ; ਦਿਲੋਂ ਉਹ ਚੰਗੇ ਲੋਕ ਹੁੰਦੇ ਹਨ।

ਆਮ ਛੋਟੇ ਪੁਲਿਸ ਕਰਮਚਾਰੀ ਦਿਨ-ਰਾਤ ਜਾਗ ਕੇ ਬਹੁਤ ਹੀ ਕਰੜਾ ਕੰਮ ਕਰਦੇ ਨੇ। ਕੜਕ ਠੰਡ ਅਤੇ ਤੇਜ ਗਰਮੀ ਵਿੱਚ ਖੜ੍ਹੇ ਹੋਕੇ ਲੋਕਾਂ ਦੀ ਸੇਵਾ ਕਰਦੇ ਹਨ। ਹਫਤਾਵਾਰੀ ਛੁੱਟੀ ਤਾਂ ਦੂਰ ਇਹਨਾਂ ਨੂੰ ਤਿਉਹਾਰਾਂ ਤੇ ਵੀ ਛੁੱਟੀ ਨਹੀਂ ਮਿਲਦੀ।


ਇਹਨਾਂ ਪੁਲਿਸ ਵਾਲਿਆਂ ਨੂੰ ਜਿੱਥੇ ਵੀ ਕੰਮ ਵਿੱਚ ਲੱਗੇ ਵੇਖੋ: ਇਹਨਾਂ ਨੂੰ ਜਲ-ਪਾਨ ਕਰਵਾਓ। ਇਹਨਾਂ ਦੀ ਸ਼ੋਭਾ ਕਰੋ ਅਤੇ ਇਹ ਕਹਿ ਕੇ ਦੇਖੋ "ਤੁਸੀਂ ਗਰਮੀ ਅਤੇ ਠੰਡ ਵਿੱਚ ੧੮ ਘੰਟੇ ਖੜ੍ਹੇ ਹੋਕੇ ਬਹੁਤ ਹੀ ਕਰੜੀ ਸੇਵਾ ਕਰਦੇ ਹੋ। ਨਿਰਦੋਸ਼ਾਂ ਅਤੇ ਗਰੀਬਾਂ ਨੂੰ ਤੰਗ ਨਾ ਕਰਿਆ ਕਰੋ। ਲੋਕਾਂ ਨੂੰ ਪ੍ਰੇਮ ਕਰੋ ਜਿਹਦੇ ਨਾਲ ਤੁਹਾਡੀ ਛਵੀ ਵਧੀਆ ਬਣ ਸਕੇ"।

ਸੱਚੀ ਸ਼ੋਭਾ ਸੁਣਕੇ, ਪੁਲਿਸ ਵਾਲਿਆਂ ਦਾ ਮਨ ਪਿਘਲ ਜਾਵੇਗਾ। ਉਹ ਆਪਣੀ ਬੁਰਾਈਆਂ ਦੂਰ ਕਰਕੇ ਸ਼ਰਧਾ ਭਾਵਨਾ ਨਾਲ ਲੋਕ-ਸੇਵਾ ਕਰਣਗੇ। ਬਿਨ੍ਹਾਂ ਕਿਸੇ ਕਾਰਣ ਪੁਲਿਸ ਵਾਲਿਆਂ ਦੀ ਨਿੰਦਾ ਨਾ ਕਰੋ। ਸੋਚੋ! ਪੁਲਿਸ ਨੂੰ ਕੀ ਲੋੜ ਹੈ ਕਿ ਉਹ ਬਿਨ੍ਹਾਂ ਕਾਰਣ ਕਿਸੇ ਨੂੰ ਤੰਗ ਕਰਨ।

ਵਿਚਾਰ ਕਰੋ!

ਪੁਲਿਸ ਤੋਂ ਗਲਤ ਕੰਮ ਕੌਣ ਕਰਵਾਉਂਦਾ ਹੈ? ਉਤੱਰ: ਅਸੀਂ ਅਤੇ ਵੱਡੇ ਲੋਕ। ਸੱਚਾਈ ਇਹ ਹੈ: ਪੁਲਿਸ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੁੰਦਾ, ਉਹਨਾਂ ਨੇ ਤਾਂ ਨੌਕਰੀ ਕਰਨੀ ਹੈ। ਨੌਕਰੀ ਦੇਣ ਵਾਲਾ, ਉਹਨਾਂ ਤੋਂ ਜੋ ਚਾਹੇ (ਗਲਤ ਯਾਂ ਠੀਕ ਕੰਮ) ਕਰਵਾ ਲਵੇ।


ਪੁਲਿਸ ਵਾਲੇ ਭ੍ਰਿਸ਼ਟ ਨਹੀਂ ਉਹ ਵੀ ਚੰਗੇ ਲੋਕ ਹਨ। ਇਹਨਾਂ ਦਾ ਸਤਿਕਾਰ ਕਰੋ। ਸੋਚਨ ਦੀ ਲੋੜ ਹੈ, ਜੇਕਰ ਪੁਲਿਸ ਵਾਲੇ ਨਾ ਹੋਣ ਤਾਂ ਸਮਾਜ ਦਾ ਪ੍ਰਬੰਧ ਕਿੰਨ੍ਹਾਂ ਖਰਾਬ ਹੋ ਜਾਵੇਗਾ।

ਹਰ ਕਿਸੇ ਦੇ ਗੁਣ ਦੇਖਣੇ ਚਾਹੀਦੇ ਹਨ, ਔਗੁਣ ਨਹੀਂ। ਔਗੁਣ ਤਾਂ ਆਪਣੇ ਵਿੱਚ ਹੀ ਬਹੁਤ ਹਨ, ਆਪਣੇ ਔਗੁਣਾਂ ਨੂੰ ਲੱਭਕੇ ਦੂਰ ਕਰੋ।

ਗੁਰਬਾਣੀ ਵਿੱਚ ਇਸ ਲਈ ਲਿਖਿਆ ਹੈ।

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥



पुलिस की सेवा करें


पुलिस वाले बुरे नहीं होते; दिल से वे अच्छे लोग होते हैं।

आम छोटे पुलिस कर्मचारी दिन-रात जाग कर बहुत कठिन काम करते हैं। कड़क ठंड व गरमी में खड़े होकर लोगों की सेवा करते हैं। सप्ताहिक छुट्टी तो क्या, इनको त्यौहारों पर भी छुट्टी नहीं मिलती।


इन पुलिस वालों को जहाँ भी काम में लगे देखो: इनको जल-पान कराओ। इनकी शोभा करो और यह कहकर देखो "आप गरमी और ठंड में 18 घंटे खड़े होकर बहुत ही कठिन सेवा करते हैं। निर्दोष और गरीबों को तंग न किया करो। लोगों से प्रेम करो जिससे आपकी छवी बढ़िया बन सके"।

सच्ची शोभा सुन कर, पुलिस वालों का मन पिघल जाएगा। वो अपनी बुराईयाँ दूर करके श्रद्धा से लोक सेवा करेंगे। बिना कारण पुलिस वालों की निंदा न करो। सोचो ! पुलिस को क्या जरूरत है, कि बिना कारण किसी को तंग करें।

विचार करें।

पुलिस से गलत काम कौन करवाता है? उत्तर : हम और बड़े लोग। सच्चाई यह है: पुलिस को किसी से कोई विरोध नहीं होता, उन्होंने तो नौकरी करनी है। नौकरी देने वाला, उनसे जो चाहे (गलत व ठीक काम) करवाले।

पुलिस वाले भ्रष्ट नहीं वह भी अच्छे लोग हैं। इनका सत्कार करो। सोचने की जरूरत है, यदि पुलिस वाले न हो तो समाज का प्रबंध कितना बिगड़ जाऐगा।


हर किसी की अच्छाई देखनी चाहिए, बुराई नहीं। बुराईयाँ तो अपने में ही बहुत हैं, अपनी बुराईयाँ ढूंढ कर उन्हें दूर करें।

गुरबाणी में इसी लिए लिखा है।

कबीर सभ ते हम बुरे हम तजि भलो सभु कोइ ।


Sunday, June 5, 2016

ਸਿੱਖ ਭਰਾਵੋ ਜਾਗੋ! ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ?

5 comments



ਹੁਣੇ ਹੁਣੇ ਅਖਬਾਰਾਂ ਵਿੱਚ ਕਈ ਪੰਥਾਂ ਦੇ ਵਧਣ ਜਾਂ ਘਟਣ ਦੇ ਅੰਕੜੇ ਛਪੇ ਹਨ। ਜਿਸ ਨੂੰ ਲੈਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਮੀਡੀਆ ਵਿੱਚ ਚਿੰਤਾ ਪ੍ਰਗਟਾਈ ਹੈ। ਮੇਰਾ ਇਹ ਲੇਖ, ਇਹ ਅੰਕੜੇ ਛਪਣ ਤੋਂ ਮਹੀਨਾ ਪਹਿਲਾਂ ਹੀ ਲਿਖਿਆ ਸੀ ਜੋ ਕਿਸੇ ਕਾਰਨ ਛਪ ਨਹੀਂ ਸਕਿਆ।


   ਮੈ ਕਈ ਵਾਰੀ ਸੋਚਦਾ ਹੁੰਦਾ ਸਾਂ ਕਿ ਸਾਡੇ ਗੁਰੂਆਂ ਦੇ ਪੰਜਾਬ ਵਿੱਚ ਜੋ ਨਵੇਂ ਨਵੇਂ ਪੰਥ ਪਿਛਲੇ ਕੁਛ ਸਮੇ ਵਿੱਚ ਬਣੇ (੧੫੦ ਸਾਲ ਤੋਂ ਪੁਰਾਣੇ ਨਹੀਂ, ਕਈ ਤਾਂ ਮੇਰੀ ਉਮਰ ਤੋਂ ਵੀ ਛੋਟੇ ਹਨ) ਇਹ ਇਤਨੇ ਕਿਓਂ ਵਧ ਗਏ ਅਤੇ ਅਸੀਂ ਸਿੱਖ ਕਿਓਂ ਘਟ ਗਏ? ਕੁਛ ਵਿਦੇਸ਼ੀ ਪੰਥ ਵੀ ਪੰਜਾਬ ਵਿੱਚ ਬਹੁਤ ਵਧ ਗਏ, ਜਿਨ੍ਹਾ ਨੇ ਅਸਾਡਾ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਸੀ। ਕੀ ਇਹਨਾਂ ਪੰਥਾਂ ਦੇ ਗੁਰੂ ਨੇ, ਅਸਾਡੇ ਗੁਰੂ ਤੋਂ ਤਪੱਸਿਆ ਵਧ ਕੀਤੀ ਸੀ ਜਾਂ ਇਨ੍ਹਾ ਦੇ ਪੰਥਾਂ ਨੇ ਸਿੱਖਾਂ ਤੋਂ ਵੱਧ ਕੁਰਬਾਨੀਆਂ ਅਤੇ ਪਰਉਪਕਾਰ ਕੀਤੇ ਹਨ? ਮੈਨੂੰ ਇਸ ਦਾ ਕੋਈ ਠੋਸ ਉਤਰ ਨਹੀਂ ਲੱਭਾ। ਦੋ ਕੁ ਮਹੀਨੇ ਪਹਿਲੋਂ ਮੈ ਇੱਕ ਵਿਦਵਾਨ ਨਾਲ ਵੀ ਗਲ ਕੀਤੀ ਸੀ, ਉਹ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਸੀ।


   ਹੁਣ ਕੁਛ ਦਿਨ ਪਹਿਲੋਂ ਮੁਹਾਵੇ ਪਿੰਡ ਵਿੱਚ ਸੰਤ ਕੇਸਰ ਜੀ ਦਾ ਮੇਲਾ ਸੀ। ਜਿੱਥੇ ਮੈਨੂੰ ਇੱਕ ਸਾਧਾਰਨ ਜਿਹੇ (ਗੈਰ ਨਾਮਧਾਰੀ) ਜਥੇਦਾਰ ਜੀ ਮਿਲੇ। ਮੈ ਉਨ੍ਹਾ ਨੂੰ ਜਾਣਦਾ ਨਹੀਂ। ਉਨ੍ਹਾ ਨੇ ਨੀਲੇ ਰੰਗ ਦੀ ਗੋਲ ਦਸਤਾਰ, ਚਿੱਟਾ ਚੋਗਾ ਅੰਗਰਖਾ ਪਾਇਆ ਸੀ, ਪਜਾਮਾ ਨਹੀਂ ਸੀ। ਉਨ੍ਹਾ ਨੇ ਮੈਨੂੰ ਕਿਹਾ "ਅਸਾਡੇ ਸਿੱਖ ਪੰਥ ਵਿੱਚੋਂ ਪੰਜ ਨਵੇਂ ਪੰਥ ਬਣ ਗਏ ਹਨ, ਉਹ ਵਧ ਗਏ ਹਨ, ਦਿਨੋ ਦਿਨ ਵਧ ਰਹੇ ਹਨ। ਅਸੀਂ ਦਿਨੋ ਦਿਨ ਘਟ ਰਹੇ ਹਾਂ। ਉਨ੍ਹਾ ਪੰਥਾਂ ਪਾਸ ਅਸਾਡੇ ਜਿੱਨੀਂ ਮਾਇਆ ਨਹੀਂ। ਇਨ੍ਹਾ ਪੰਥਾਂ ਵਿੱਚ ਜੋ ਵੀ ਸ਼ਰਧਾਲੂ ਗਿਆ ਹੈ ਉਹ ਅਸਾਡੇ ਸਿੱਖ ਪੰਥ ਵਿੱਚੋਂ ਹੀ ਗਿਆ ਹੈ, ਇਹ ਕਿਉਂ ਹੋ ਰਿਹਾ ਹੈ?"। ਸਿਵਾਏ ਹੌਕਾ ਭਰਨ ਦੇ, ਮੇਰੇ ਕੋਲ ਇਸਦਾ ਕੋਈ ਵਧੀਆ ਉੱਤਰ ਨਹੀਂ ਸੀ।


   ਮੈ ਸੋਚੀਂ ਜ਼ਰੂਰ ਪੈ ਗਿਆ ਹਾਂ ਅਤੇ ਆਪ ਜੀ ਸਾਰਿਆਂ ਨੂੰ ਵੀ ਸੋਚਣ ਦੀ ਲੋੜ ਹੈ। ਸਾਰੇ ਸਿੱਖ ਪੰਥ ਨੂੰ ਮੇਰੀ ਸਨਿਮਰ ਬੇਨਤੀ ਹੈ: ਇਹ ਵਿਚਾਰ ਕਰੋ: "ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ। ਅਸੀਂ ਇਸ ਨੂੰ ਘਟਣੋ ਕਿਵੇ ਰੋਕਣਾ ਹੈ ਅਤੇ ਕਿਵੇਂ ਵਧਾਉਣਾ ਹੈ"। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਇਸ ਪੰਥ ਨੂੰ ਕਿਵੇਂ ਵਧਾਉਣਾ ਹੈ। ਪੰਥ ਵਧਾਉਣਾ ਕਿਸੇ ਇੱਕ ਸੰਸਥਾ ਜਾਂ ਇੱਕ ਸੱਜਣ ਦਾ ਹੀ ਕਰਤਵਯ ਨਹੀਂ, ਹਰ ਸਿੱਖ ਦਾ ਫਰਜ਼ ਹੈ ਆਪਣੇ ਪੰਥ ਨੂੰ ਵਧਾਵੇ।


   ਮੈਨੂੰ ਇਹ ਉੱਤਰ ਨਾ ਦਿਉ ਕਿ ਤੇਰੇ ਵਰਗੇ ਪਖੰਡੀ ਬਾਬਿਆਂ ਅਤੇ ਸਾਧਾਂ ਨੇ ਪੰਥ ਘਟਾ ਦਿੱਤਾ ਹੈ। ਜਿਨ੍ਹਾਂ ਨੂੰ ਤੁਸੀਂ ਪਖੰਡੀ ਬਾਬੇ ਕਹਿੰਦੇ ਹੋ: ਉਨ੍ਹਾ ਦੇ ਡੇਰਿਆਂ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਨ। ਪਰ ਜੋ ਪੰਥ ਵਧ ਗਏ ਹਨ ਉੱਥੇ ਤਾਂ ਪ੍ਰਕਾਸ਼ ਵੀ ਨਹੀਂ ਹੁੰਦਾ। ਉਹ ਨਹੀਂ ਕਹਿੰਦੇ ਕਿ "ਅਸੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ"। ਫਿਰ ਵੀ ਬੜੀ ਤੇਜ਼ੀ ਨਾਲ ਉਹ ਪੰਥ ਵਧ ਰਹੇ ਹਨ। ਇਸ ਲਈ ਪੰਥ ਘਟਣ ਦੇ ਕਾਰਨ (ਪਖੰਡੀ ਬਾਬਿਆਂ ਤੋਂ ਬਿਨਾ) ਕੁਛ ਹੋਰ ਹੀ ਹਨ। ਪਖੰਡ, ਹੇਰਾਫੇਰੀ ਅਤੇ ਝੂਠ ਸਭ ਥਾਂ ਹੁੰਦਾ ਹੈ, ਜੋ ਪੰਥ ਵਧੇ ਹਨ ਉਨ੍ਹਾਂ ਵਿੱਚ ਵੀ ਹੈ। ਪਖੰਡ ਸਦਾ ਰਹਿਆ ਹੈ, ਸਦਾ ਹੀ ਰਹੇਗਾ। ਕੇਵਲ ਪਖੰਡ ਦਾ ਅਨੁਪਾਤ ਵਧਦਾ/ਘਟਦਾ ਹੈ।


   ਜਿਨ੍ਹਾਂ ਪੰਥਾਂ ਨੂੰ ਆਪਾਂ, ਆਪਣੇ ਵਿੱਚੋਂ ਕੱਢ ਦਿੱਤਾ ਹੈ, ਉਹ ਸੰਗਤ ਅਸਾਡੇ ਪੰਥ ਵਿੱਚੋਂ ਹੀ ਗਈ ਹੈ। ਇਸ ਕਰਕੇ ਅਸੀਂ ਘਟ ਗਏ ਹਾਂ, ਕੱਢੇ ਹੋਏ ਪੰਥ ਵਧ ਗਏ ਹਨ। ਵਿਗੜਿਆ ਕਿਸਦਾ, ਅਸਾਡਾ। ਕਿਓਂ, ਕਿਵੇਂ? ਆਪਜੀ ਨੂੰ ਵਿਚਾਰ ਕਰਨ ਦੀ ਲੋੜ ਹੈ। ਮੇਰੀ ਬੇਨਤੀ ਨੂੰ ਨਾਮਧਾਰੀਏ ਦੀ ਗੱਲ ਕਹਿ ਕੇ ਸੁੱਟ ਨ ਦਿਓ। ਮੈ ਸਿੱਖ ਹਾਂ, ਅਸੀਂ ਨਾਮਧਾਰੀ ਵੀ ਤੀਵਰ ਗਤੀ ਨਾਲ ਘਟ ਰਹੇ ਹਾਂ। ਪਰ, ਇੱਥੇ ਮੈਂ ਸਮੁਚੇ ਸਿੱਖ ਪੰਥ ਦੇ ਘਟਣ ਦਾ ਦਰਦ ਮਹਿਸੂਸ ਕਰਕੇ ਪੰਥ ਘਟਣ ਦੇ ਕਾਰਨ ਅਤੇ ਪੰਥ ਵਧੌਣ ਦੀ ਗੱਲ ਕਰ ਰਿਹਾ ਹਾਂ।


ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ

(ਠਾਕੁਰ) ਦਲੀਪ ਸਿੰਘ