ਹੁਣੇ ਹੁਣੇ ਅਖਬਾਰਾਂ ਵਿੱਚ ਕਈ ਪੰਥਾਂ ਦੇ ਵਧਣ ਜਾਂ ਘਟਣ ਦੇ ਅੰਕੜੇ ਛਪੇ ਹਨ। ਜਿਸ ਨੂੰ ਲੈਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਮੀਡੀਆ ਵਿੱਚ ਚਿੰਤਾ ਪ੍ਰਗਟਾਈ ਹੈ। ਮੇਰਾ ਇਹ ਲੇਖ, ਇਹ ਅੰਕੜੇ ਛਪਣ ਤੋਂ ਮਹੀਨਾ ਪਹਿਲਾਂ ਹੀ ਲਿਖਿਆ ਸੀ ਜੋ ਕਿਸੇ ਕਾਰਨ ਛਪ ਨਹੀਂ ਸਕਿਆ।
ਮੈ ਕਈ ਵਾਰੀ ਸੋਚਦਾ ਹੁੰਦਾ ਸਾਂ ਕਿ ਸਾਡੇ ਗੁਰੂਆਂ ਦੇ ਪੰਜਾਬ ਵਿੱਚ ਜੋ ਨਵੇਂ ਨਵੇਂ ਪੰਥ ਪਿਛਲੇ ਕੁਛ ਸਮੇ ਵਿੱਚ ਬਣੇ (੧੫੦ ਸਾਲ ਤੋਂ ਪੁਰਾਣੇ ਨਹੀਂ, ਕਈ ਤਾਂ ਮੇਰੀ ਉਮਰ ਤੋਂ ਵੀ ਛੋਟੇ ਹਨ) ਇਹ ਇਤਨੇ ਕਿਓਂ ਵਧ ਗਏ ਅਤੇ ਅਸੀਂ ਸਿੱਖ ਕਿਓਂ ਘਟ ਗਏ? ਕੁਛ ਵਿਦੇਸ਼ੀ ਪੰਥ ਵੀ ਪੰਜਾਬ ਵਿੱਚ ਬਹੁਤ ਵਧ ਗਏ, ਜਿਨ੍ਹਾ ਨੇ ਅਸਾਡਾ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਸੀ। ਕੀ ਇਹਨਾਂ ਪੰਥਾਂ ਦੇ ਗੁਰੂ ਨੇ, ਅਸਾਡੇ ਗੁਰੂ ਤੋਂ ਤਪੱਸਿਆ ਵਧ ਕੀਤੀ ਸੀ ਜਾਂ ਇਨ੍ਹਾ ਦੇ ਪੰਥਾਂ ਨੇ ਸਿੱਖਾਂ ਤੋਂ ਵੱਧ ਕੁਰਬਾਨੀਆਂ ਅਤੇ ਪਰਉਪਕਾਰ ਕੀਤੇ ਹਨ? ਮੈਨੂੰ ਇਸ ਦਾ ਕੋਈ ਠੋਸ ਉਤਰ ਨਹੀਂ ਲੱਭਾ। ਦੋ ਕੁ ਮਹੀਨੇ ਪਹਿਲੋਂ ਮੈ ਇੱਕ ਵਿਦਵਾਨ ਨਾਲ ਵੀ ਗਲ ਕੀਤੀ ਸੀ, ਉਹ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਸੀ।
ਹੁਣ ਕੁਛ ਦਿਨ ਪਹਿਲੋਂ ਮੁਹਾਵੇ ਪਿੰਡ ਵਿੱਚ ਸੰਤ ਕੇਸਰ ਜੀ ਦਾ ਮੇਲਾ ਸੀ। ਜਿੱਥੇ ਮੈਨੂੰ ਇੱਕ ਸਾਧਾਰਨ ਜਿਹੇ (ਗੈਰ ਨਾਮਧਾਰੀ) ਜਥੇਦਾਰ ਜੀ ਮਿਲੇ। ਮੈ ਉਨ੍ਹਾ ਨੂੰ ਜਾਣਦਾ ਨਹੀਂ। ਉਨ੍ਹਾ ਨੇ ਨੀਲੇ ਰੰਗ ਦੀ ਗੋਲ ਦਸਤਾਰ, ਚਿੱਟਾ ਚੋਗਾ ਅੰਗਰਖਾ ਪਾਇਆ ਸੀ, ਪਜਾਮਾ ਨਹੀਂ ਸੀ। ਉਨ੍ਹਾ ਨੇ ਮੈਨੂੰ ਕਿਹਾ "ਅਸਾਡੇ ਸਿੱਖ ਪੰਥ ਵਿੱਚੋਂ ਪੰਜ ਨਵੇਂ ਪੰਥ ਬਣ ਗਏ ਹਨ, ਉਹ ਵਧ ਗਏ ਹਨ, ਦਿਨੋ ਦਿਨ ਵਧ ਰਹੇ ਹਨ। ਅਸੀਂ ਦਿਨੋ ਦਿਨ ਘਟ ਰਹੇ ਹਾਂ। ਉਨ੍ਹਾ ਪੰਥਾਂ ਪਾਸ ਅਸਾਡੇ ਜਿੱਨੀਂ ਮਾਇਆ ਨਹੀਂ। ਇਨ੍ਹਾ ਪੰਥਾਂ ਵਿੱਚ ਜੋ ਵੀ ਸ਼ਰਧਾਲੂ ਗਿਆ ਹੈ ਉਹ ਅਸਾਡੇ ਸਿੱਖ ਪੰਥ ਵਿੱਚੋਂ ਹੀ ਗਿਆ ਹੈ, ਇਹ ਕਿਉਂ ਹੋ ਰਿਹਾ ਹੈ?"। ਸਿਵਾਏ ਹੌਕਾ ਭਰਨ ਦੇ, ਮੇਰੇ ਕੋਲ ਇਸਦਾ ਕੋਈ ਵਧੀਆ ਉੱਤਰ ਨਹੀਂ ਸੀ।
ਮੈ ਸੋਚੀਂ ਜ਼ਰੂਰ ਪੈ ਗਿਆ ਹਾਂ ਅਤੇ ਆਪ ਜੀ ਸਾਰਿਆਂ ਨੂੰ ਵੀ ਸੋਚਣ ਦੀ ਲੋੜ ਹੈ। ਸਾਰੇ ਸਿੱਖ ਪੰਥ ਨੂੰ ਮੇਰੀ ਸਨਿਮਰ ਬੇਨਤੀ ਹੈ: ਇਹ ਵਿਚਾਰ ਕਰੋ: "ਅਸਾਡਾ ਉੱਚਾ ਸੁੱਚਾ ਸਿੱਖ ਪੰਥ, ਘਟ ਕਿਓਂ ਰਿਹਾ ਹੈ। ਅਸੀਂ ਇਸ ਨੂੰ ਘਟਣੋ ਕਿਵੇ ਰੋਕਣਾ ਹੈ ਅਤੇ ਕਿਵੇਂ ਵਧਾਉਣਾ ਹੈ"। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਇਸ ਪੰਥ ਨੂੰ ਕਿਵੇਂ ਵਧਾਉਣਾ ਹੈ। ਪੰਥ ਵਧਾਉਣਾ ਕਿਸੇ ਇੱਕ ਸੰਸਥਾ ਜਾਂ ਇੱਕ ਸੱਜਣ ਦਾ ਹੀ ਕਰਤਵਯ ਨਹੀਂ, ਹਰ ਸਿੱਖ ਦਾ ਫਰਜ਼ ਹੈ ਆਪਣੇ ਪੰਥ ਨੂੰ ਵਧਾਵੇ।
ਮੈਨੂੰ ਇਹ ਉੱਤਰ ਨਾ ਦਿਉ ਕਿ ਤੇਰੇ ਵਰਗੇ ਪਖੰਡੀ ਬਾਬਿਆਂ ਅਤੇ ਸਾਧਾਂ ਨੇ ਪੰਥ ਘਟਾ ਦਿੱਤਾ ਹੈ। ਜਿਨ੍ਹਾਂ ਨੂੰ ਤੁਸੀਂ ਪਖੰਡੀ ਬਾਬੇ ਕਹਿੰਦੇ ਹੋ: ਉਨ੍ਹਾ ਦੇ ਡੇਰਿਆਂ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਨ। ਪਰ ਜੋ ਪੰਥ ਵਧ ਗਏ ਹਨ ਉੱਥੇ ਤਾਂ ਪ੍ਰਕਾਸ਼ ਵੀ ਨਹੀਂ ਹੁੰਦਾ। ਉਹ ਨਹੀਂ ਕਹਿੰਦੇ ਕਿ "ਅਸੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ"। ਫਿਰ ਵੀ ਬੜੀ ਤੇਜ਼ੀ ਨਾਲ ਉਹ ਪੰਥ ਵਧ ਰਹੇ ਹਨ। ਇਸ ਲਈ ਪੰਥ ਘਟਣ ਦੇ ਕਾਰਨ (ਪਖੰਡੀ ਬਾਬਿਆਂ ਤੋਂ ਬਿਨਾ) ਕੁਛ ਹੋਰ ਹੀ ਹਨ। ਪਖੰਡ, ਹੇਰਾਫੇਰੀ ਅਤੇ ਝੂਠ ਸਭ ਥਾਂ ਹੁੰਦਾ ਹੈ, ਜੋ ਪੰਥ ਵਧੇ ਹਨ ਉਨ੍ਹਾਂ ਵਿੱਚ ਵੀ ਹੈ। ਪਖੰਡ ਸਦਾ ਰਹਿਆ ਹੈ, ਸਦਾ ਹੀ ਰਹੇਗਾ। ਕੇਵਲ ਪਖੰਡ ਦਾ ਅਨੁਪਾਤ ਵਧਦਾ/ਘਟਦਾ ਹੈ।
ਜਿਨ੍ਹਾਂ ਪੰਥਾਂ ਨੂੰ ਆਪਾਂ, ਆਪਣੇ ਵਿੱਚੋਂ ਕੱਢ ਦਿੱਤਾ ਹੈ, ਉਹ ਸੰਗਤ ਅਸਾਡੇ ਪੰਥ ਵਿੱਚੋਂ ਹੀ ਗਈ ਹੈ। ਇਸ ਕਰਕੇ ਅਸੀਂ ਘਟ ਗਏ ਹਾਂ, ਕੱਢੇ ਹੋਏ ਪੰਥ ਵਧ ਗਏ ਹਨ। ਵਿਗੜਿਆ ਕਿਸਦਾ, ਅਸਾਡਾ। ਕਿਓਂ, ਕਿਵੇਂ? ਆਪਜੀ ਨੂੰ ਵਿਚਾਰ ਕਰਨ ਦੀ ਲੋੜ ਹੈ। ਮੇਰੀ ਬੇਨਤੀ ਨੂੰ ਨਾਮਧਾਰੀਏ ਦੀ ਗੱਲ ਕਹਿ ਕੇ ਸੁੱਟ ਨ ਦਿਓ। ਮੈ ਸਿੱਖ ਹਾਂ, ਅਸੀਂ ਨਾਮਧਾਰੀ ਵੀ ਤੀਵਰ ਗਤੀ ਨਾਲ ਘਟ ਰਹੇ ਹਾਂ। ਪਰ, ਇੱਥੇ ਮੈਂ ਸਮੁਚੇ ਸਿੱਖ ਪੰਥ ਦੇ ਘਟਣ ਦਾ ਦਰਦ ਮਹਿਸੂਸ ਕਰਕੇ ਪੰਥ ਘਟਣ ਦੇ ਕਾਰਨ ਅਤੇ ਪੰਥ ਵਧੌਣ ਦੀ ਗੱਲ ਕਰ ਰਿਹਾ ਹਾਂ।
ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ
(ਠਾਕੁਰ) ਦਲੀਪ ਸਿੰਘ
Boht h vadhiya
ReplyDeletehttp://punjab-screen.blogspot.in/2016/06/blog-post_56.html
ReplyDeleteਆਪ੍ਰੇਸ਼ਨ ਬਲਿਊ ਸਟਾਰ ਦੀ 32 ਵੀਂ ਸਲਾਨਾ ਯਾਦ ਮੋਕੇ ਨਾਮਧਾਰੀ ਪੰਥ ਦੇ ਇਕ ਵੱਡੇ ਹਿੱਸੇ ਦੀ ਅਗਵਾਈ ਕਰਨ ਵਾਲੇ ਠਾਕੁਰ ਦਲੀਪ ਸਿੰਘ ਹੁਰਾ ਵੱਲੋ ਜਾਰੀ ਇੱਕ ਲਿਖਤ ਜਿਹੜੀ ਅੱਜ ਦੇ ਸਮੂਹ ਸਿੱਖ ਲੀਡਰਾਂ ਲਈ ਵੀ ਅਹਿਮ ਸੁਆਲ ਖੜੇ ਕਰਦੀ ਹੈ ਅਤੇ ਨਾਮਧਾਰੀਆਂ ਲਈ ਵੀ
ReplyDeletehttp://punjab-screen.blogspot.in/2016/06/blog-post_56.html
boht hi vdia
ReplyDeleteIt's very creative blog I have really enjoyed keeping up with you on this blog.This is very helpful and attractive post for everyone. Thank you so much for this post. webstagram
ReplyDelete