Featured Post

ਸੱਚ ਕੀ ਹੈ?

ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ। ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁ...

Sunday, January 12, 2020

ਸਭ ਕੁਝ ਚੁੱਪ ਚਾਪ ਹੀ ਹੋ ਜਾਂਦਾ ਐ।

ਬਹੁਤ ਕੁਛ ਹੋ ਰਿਹਾ ਹੈ,
ਪਰ ਆਪਾਂ ਚੁੱਪ ਚਾਪ ਬੈਠੇ ਹਾਂ
ਵਜੂਦ ਦੀਆਂ ਗੱਲਾਂ ਵੀ ਕਰਦੇ ਆਂ,
ਪਰ, ਹਕੀਕਤ ਵਿੱਚ, ਚੁੱਪ ਚਾਪ ਬੈਠੇ ਆਂ
ਸਭ ਕੁਝ ਚੁੱਪ ਚਾਪ ਹੀ ਹੋ ਜਾਂਦਾ

ਚੁੱਪ ਚਾਪ ਹਨੇਰੇ ਵਿੱਚ ਜੀਂਦੇ ਆਂ,
ਚੁੱਪ ਚਾਪ ਹਨੇਰੇ ਵਿੱਚ ਰੋਂਦੇ ਆਂ,
ਚੁੱਪ ਚਾਪ ਬੇਇੱਜ਼ਤ ਕਰਦੇ ਆਂ,
ਤੇ ਚੁੱਪ ਚਾਪ ਇੱਜ਼ਤ ਲੁਟਾਉਂਦੇ ਆਂ
ਸਭ ਕੁਝ ਚੁੱਪ ਚਾਪ ਹੀ ਹੋ ਜਾਂਦਾ

ਚੁੱਪ ਚਾਪ ਕੋਈ ਹਾਸੇ ਖੋ ਲੈਂਦਾ ,
ਚੁੱਪ ਚਾਪ ਕੋਈ ਚੁੰਨੀ ਲਾਹ ਲੈਂਦਾ ,
ਚੁੱਪ ਚਾਪ ਸੁੱਥਣ ਪਜਾਮੇ ਲੱਥ ਜਾਂਦੇ ਨੇ,
ਤੇ ਚੁੱਪ ਚਾਪ ਇੱਜ਼ਤ ਭੁੱਲ ਜਾਂਦੇ ਆਂ
ਸਭ ਕੁਝ ਚੁੱਪ ਚਾਪ ਹੀ ਹੋ ਜਾਂਦਾ

ਚੁੱਪ ਚਾਪ ਔਰਤ ਤੇ ਕਿੰਨਰ ਲੁੱਟ ਜਾਂਦੇ ਨੇ,
ਚੁੱਪ ਚਾਪ ਇਨਸਾਨੀਅਤ ਲੁੱਟ ਲੈਂਦੇ ਨੇ,
ਚੁੱਪ ਚਾਪ ਤੁਸੀਂ ਮਰਦ ਬਣ ਜਾਂਦੇ ਓਂ,
ਤੇ ਚੁੱਪ ਚਾਪ ਅਸੀਂ ਮਾਸ ਦਾ ਇੱਕ ਟੁਕੜਾ ਰਹਿ ਜਾਂਦੇ ਆਂ
ਸੱਚੀ, ਸਭ ਕੁਝ ਚੁੱਪ ਚਾਪ ਹੀ ਹੋ ਜਾਂਦਾ


ਦਯਾ ਕੌਰ (ਠਾਕੁਰ ਦਲੀਪ ਸਿੰਘ ਜੀ ਦੀ ਬੇਟੀ)

No comments:

Post a Comment