Featured Post

ਸੱਚ ਕੀ ਹੈ?

ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ। ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁ...

Sunday, January 19, 2020

ਨਾਨਕ ਸਾਇਰ ਏਵ ਕਹਿਤ ਹੈ


ਨਾਨਕ ਸਾਇਰ ਏਵ ਕਹਿਤ ਹੈ
ਸਤਿਗੁਰੂ ਨਾਨਕ-ਬਾਣੀ ਵਿਚ ਆਏ ਛੰਦ ਦੀ ਵਿਆਖਿਆ
                                      ਠਾਕੁਰ ਦਲੀਪ ਸਿੰਘ


ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਇਕ ਸ਼ਾਇਰ ਭਾਵ ਕਵੀ ਮੰਨਿਆ ਹੈ ਕਵੀ ਰੂਪ ਵਿਚ ਗੁਰੂ ਜੀ ਨੇ ਕਵਿਤਾ ਰਚੀ ਹੈ ਜਿਸ ਵਿਚੋਂ ੯੪੭/947 ਸਲੋਕ/ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ ਇਹ ਅਤੀ ਮਨੋਹਰ ਕਵਿਤਾ ਰੂਪੀ ਬਾਣੀ, ਛੰਦ-ਬੱਧ ਹੈ ਅਤੇ ਸੰਗੀਤਮਈ ਹੈ ਰਾਗਾਂ ਦੇ ਨਾਮ ਤਾਂ ਗੁਰੂ ਜੀ ਨੇ ਲਿਖ ਦਿਤੇ ਪਰ ਆਮਤੌਰ ਉਤੇ ਛੰਦਾਂ ਦੇ ਨਾਮ ਨਹੀਂ ਲਿਖੇ (ਕੁਛ ਕੁ ਨੂੰ ਛੱਡ ਕੇ) ਇਸ ਮਨੋਹਰ ਬਾਣੀ ਦਾ ਰਸ ਅਸਵਾਦਨ ਕਰਨ ਲਈ ਹਰੇਕ "ਗੁਰੂ ਨਾਨਕ ਨਾਮ ਲੇਵਾ" ਨੂੰ ਸੰਗੀਤ ਅਤੇ ਛੰਦ ਸ਼ਾਸਤ੍ਰ ਦੀ ਜਾਣਕਾਰੀ ਹੋਣੀ ਅਤੀ ਜਰੂਰੀ ਹੈ ਛੰਦ-ਬੱਧ ਕਵਿਤਾ, ਖੁੱਲੀ ਕਵਿਤਾ ਨਾਲੋਂ ਲਿਖਣੀ ਕਠਿਨ ਹੈ ਪਰ, ਵੱਧ ਰਸਦਾਇਕ ਹੁੰਦੀ ਹੈ ਛੰਦ ਰਹਿਤ ਕਵਿਤਾ ਬਾਰੇ ਹੇਠ ਲਿਖਿਆ ਪੜ੍ਹਕੇ ਆਪ ਮੇਰੇ ਨਾਲ ਸਹਿਮਤ ਹੋਵੋਗੇ

ਘਨਾਕਸ਼ਰੀ ਛੰਦ:- ਜਲਧ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ, ਮਧੁਪ ਕੇ ਲੇਖੇ ਫੂਲ ਫੀਕੋ, ਮਕਰੰਦ ਬਿਨ
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ, ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ, ਵਯਾਖਯਾ ਬਿਨਾ ਅਮਲ ਰੈਨ ਸੈਨ ਚੰਨ ਬਿਨ
ਨਯਾਯ ਬਿਨ ਰਾਜ, ਕਵਿ ਬਿਨ ਹੈ ਸਮਾਜ ਫੀਕੋ, ਤਯੋਂ ਹਰਿ ਵ੍ਰਿਜੇਸ਼ ਪਾਠ ਫੀਕੋ ਗਯਾਨ ਛੰਦ ਬਿਨ

ਛੰਦ-ਬੱਧ ਕਵਿਤਾ ਦੀ ਰਸਦਾਇਕਤਾ ਵਿਸ਼ਵ ਪ੍ਰਸਿਧ ਹੈ ਛੰਦ-ਬੱਧ ਕਵਿਤਾ ਵਿਚ ਕਹੀ ਗੱਲ ਛੇਤੀ ਅਤੇ ਸੌਖੀ ਯਾਦ ਹੋ ਜਾਂਦੀ ਹੈ ਲੰਬੀ ਗੱਲ ਥੋੜੇ ਸ਼ਬਦਾਂ ਕਹੀ ਜਾ ਸਕਦੀ ਹੈ ਸਾਦੀ ਜਿਹੀ ਗੱਲ ਨੂੰ ਛੰਦ-ਬੱਧ ਕਵਿਤਾ ਵਿਚ ਅਤੀ ਰੋਚਕ ਬਣਾ ਕੇ ਸ੍ਰੋਤਿਆਂ ਨੂੰ ਮੋਹਿਆ ਜਾ ਸਕਦਾ ਹੈ, ਸ੍ਰੋਤੇ ਉਸ ਕਵਿਤਾ ਨੂੰ ਝੱਟ ਹੀ ਕੰਠ ਵੀ ਕਰ ਲੈਂਦੇ ਹਨ ਅਤੇ ਸਾਧਾਰਣ ਪਰ ਛੰਦ ਰਾਹੀਂ ਆਈ ਰੋਚਕ ਗੱਲ ਦਾ ਪ੍ਰਭਾਵ ਵੀ ਮਨ ਵਿਚ ਵਸਾ ਲੈਂਦੇ ਹਨ ਭਾਰਤੀ ਸਾਹਿਤ ਵਿਚ ਛੰਦ-ਬੱਧ ਕਵਿਤਾ ਦਾ ਸਰਵੋਤਮ ਅਸਥਾਨ ਹੈ ਇਸੇ ਕਾਰਣ ਭਾਰਤ ਦੇ ਮਹਾਨ ਕਵੀਆਂ ਨੇ ਛੰਦਾਂ ਵਿਚ ਰਚਨਾ ਕਰਕੇ ਆਪਣੀ ਲੋਕਪ੍ਰਿਅਤਾ ਬਣਾਈ ਹੈ
ਸ੍ਰੀ ਆਦਿ ਗ੍ਰੰਥ ਸਾਹਿਬ ਜੀ ਵਿਚ ਸਾਰੀ ਬਾਣੀ ਛੰਦ ਰਚਨਾ ਅਨੁਸਾਰ ਹੈ ਅਸਾਡੇ ਸਿੱਖ ਗੁਰੂ ਸਾਹਿਬਾਨਾਂ ਨੇ ਵੀ ਸਾਰੀ ਗੁਰਬਾਣੀ, ਸੰਗੀਤ ਅਤੇ ਛੰਦਾਂ ਵਿਚ ਹੀ ਰਚੀ ਹੈ ੩੧/31 ਰਾਗ ਅਤੇ ਕਈ ਪ੍ਰਕਾਰ ਦੇ ਛੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹਨ ਹੈਰਾਨੀ ਅਤੇ ਦੁੱਖ ਦੀ ਗਲ ਹੈ ਕਿ ਸਿੱਖ ਪੰਥ ਨੂੰ ਗੁਰਬਾਣੀ ਦੇ ਛੰਦਾਂ ਬਾਰੇ ਗਿਆਨ ਨਹੀਂ ਹੈ ਅਤੇ ਕਦੀ ਇਸ ਪਾਸੇ ਸਿੱਖਾਂ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ ਕੀਰਤਨ ਪ੍ਰਥਾ ਪ੍ਰਚਲਿਤ ਹੋਣ ਕਰਕੇ ੩੧/੩੧ ਰਾਗਾਂ ਬਾਰੇ ਤਾਂ ਕੁਛ ਖੋਜ ਹੋਈ ਹੈ, ਕੁਛ ਕੁ ਸਿੱਖਾਂ ਨੂੰ ਸੁਰ ਗਿਆਨ ਵੀ ਹੈ ਪ੍ਰੰਤੂ, ਛੰਦ ਗਿਆਨ ਬਾਰੇ ਸਿੱਖ ਬਿਲਕੁਲ ਅਭਿੱਗ ਹਨ ਗੁਰਬਾਣੀ ਦੇ ਛੰਦ ਪ੍ਰਬੰਧ ਬਾਰੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਛਾਪਣ ਦੀ ਲੋੜ ਹੈ ਜਗਤ ਪ੍ਰਸਿੱਧ ਸਤਿਗੁਰੂ ਜੀ ਦੀ, ਜਗਤ ਪ੍ਰਸਿੱਧ ਬਾਣੀ "ਜਪੁ ਜੀ" ਵਿਚ ਹੀ ਕਈ ਪ੍ਰਕਾਰ ਦੇ ਛੰਦ ਅਤੇ ਕਾਵਿ ਰਸ ਹਨ ਪਰ, ਆਪਾਂ ਕਦੀ ਇਸ ਪਾਸੇ ਧਿਆਨ ਹੀ ਨਹੀਂ ਕੀਤਾ ਭਾਵੇਂ, ਇਸ ਬਾਣੀ ਦੇ ੬੦੦/600 ਤੋਂ ਉਪਰ ਟੀਕੇ, ਤਰਜਮੇਂ ਕਈ ਭਾਸ਼ਾ ਵਿਚ ਹੋ ਚੁਕੇ ਹਨ, ਪਰ ਜਪੁ ਜੀ ਦੇ ਛੰਦਾਂ ਬਾਰੇ ਅਤੇ ਕਾਵਿ ਰਸਾਂ ਬਾਰੇ ਸ਼ਾਇਦ ਹੀ ਕਿਸੇ ਨੇ ਕੋਈ ਵਿਆਖਿਆ ਕੀਤੀ ਹੋਵੇ ਵਿਚਾਰਨ ਵਾਲੀ ਗੱਲ ਹੈ, ਜੇ ਹਰ ਰੋਜ ਪੜ੍ਹੀ ਸੁਣੀ ਜਾਂਦੀ ਜਪੁ ਜੀ ਅਤੇ ਆਸਾ ਦੀ ਵਾਰ ਵਿਚਲੇ ਛੰਦਾਂ ਬਾਰੇ ਸਿੱਖਾਂ ਨੂੰ ਜਾਣਕਾਰੀ ਨਹੀਂ ਤਾਂ ਹੋਰ ਕਿਸ ਬਾਣੀ ਬਾਰੇ ਹੋਵੇਗੀ!
ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਉਨ੍ਹਾਂ ਦੀ ਬਾਣੀ ਵਿਚੋਂ ਕੁੱਛ ਛੰਦਾਂ ਬਾਰੇ ਹੇਠ ਲਿਖੀ ਜਾਣਕਾਰੀ ਆਪ ਜੀ ਨੂੰ ਭੇਟ ਹੈ ਇਹ ਜਾਣਕਾਰੀ ਅਤੀ ਸੰਖੇਪ ਹੈ, ਕੇਵਲ ਸ਼ੁਰੂਆਤ ਕਰ ਰਿਹਾ ਹਾਂ ਅਗੋਂ ਵਿਦਵਾਨ ਸੱਜਣ ਇਸ ਵਿਸ਼ੇ ਨੂੰ ਵਧਾਉਣ ਦੀ ਕਿਰਪਾ ਕਰਨ
ਸਾਰੀ ਗੁਰਬਾਣੀ, ਛੰਦ ਰਚਨਾ ਵਿੱਚ ਹੈ; ਕਈ ਨਵੇਂ ਛੰਦ ਹਨ, ਜੋ "ਪਿੰਗਲ" ਆਦਿ ਛੰਦ ਸ਼ਾਸਤ੍ਰ ਦੇ ਗ੍ਰੰਥਾਂ ਵਿਚ ਨਹੀਂ ਹਨ ਕਈ ਛੰਦਾਂ ਦੇ ਰੂਪ ਵੱਖਰੇ ਹਨ ਇਸ ਕਰਕੇ ਕਈ ਵਿਦਵਾਨ, ਭੋਲੇਪਨ ਵਿਚ ਹੀ ਕਹਿ ਦਿੰਦੇ ਹਨ ਕਿ ਗੁਰਬਾਣੀ ਛੰਦ-ਬੱਧ ਨਹੀਂ ਹੈ ਪਰ ਐਸਾ ਨਹੀਂ ਹੈ, ਅਸਲ ਵਿਚ ਅਸਾਨੂੰ ਗੁਰਬਾਣੀ ਵਿਚਲੇ ਛੰਦਾਂ ਬਾਰੇ ਗਿਆਨ ਨਹੀਂ ਹੈ ਗੁਰਬਾਣੀ ਵਿਚ ਆਏ ਛੰਦਾਂ ਬਾਰੇ ਗਿਆਨ ਹੋਣ ਉਪ੍ਰੰਤ ਅਸਾਡੇ ਵਿਚਾਰ ਬਦਲ ਜਾਣਗੇ ਗੁਰੂ-ਨਾਨਕ ਬਾਣੀ ਛੰਦ ਕਾਵਿ ਤਾਂ ਹੈ ਹੀ, ਪ੍ਰੰਤੂ ਇਸਦੇ ਨਾਲ-ਨਾਲ ਇਸ ਵਿਚ ਕਵਿਤਾ ਦੇ ੧੨/12 ਰਸ ਅਤੇ ਸੰਗੀਤ ਦਾ ਮਧੁਰ ਰਸ ਵੀ ਵਿੱਦਮਾਨ ਹੈ (ਕਵਿਤਾ ਦੇ ੧੨/12 ਰਸ ਇਹ ਹਨ= ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਬੀਭਤਸ ਰਸ, ਅਦਭੁਤ ਰਸ, ਸ਼ਾਂਤ ਰਸ, ਵਾਤਸਲਯ ਰਸ, ਸਖਾ ਰਸ, ਦਾਸ ਰਸ ਇਹਨਾਂ ਰਸਾਂ ਦੇ ਉਦਾਹਰਣ ਅਤੇ ਵਿਆਖਿਆ, ਵੱਖਰੇ ਲੇਖ ਵਿਚ ਕੀਤੀ ਗਈ ਹੈ) ਰਾਗਾਂ ਦੇ ਨਾਮ ਤਾਂ ਗੁਰੂ ਜੀ ਨੇ ਲਿਖ ਦਿੱਤੇ ਹਨ, ਪਰ ਕਵਿਤਾ ਦੇ ਰਸ ਅਤੇ ਛੰਦ ਰਚਨਾ ਦਾ ਰਸ ਅਸਵਾਦਨ ਬਾਰੇ ਪਾਠਕਾਂ ਅਤੇ ਸ੍ਰੋਤਿਆਂ ਨੂੰ ਆਪ ਮੇਹਨਤ ਕਰਨ ਦੀ ਲੋੜ ਹੈ ਮੇਰੇ ਏਸ ਸੰਖੇਪ ਯਤਨ ਤੋਂ ਪ੍ਰੇਮੀ ਗੁਣਗ੍ਰਾਹੀ ਪਾਠਕ ਅਨੰਦ ਲੈ ਕੇ ਇਹ ਜਾਣ ਸਕਣਗੇ ਕਿ ਸਤਿਗੁਰੂ ਨਾਨਕ ਜੀ ਦੀ ਬਾਣੀ ਕੈਸਾ ਮਨੋਹਰ ਕਾਵ ਹੈ ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਛੰਦਾਂ ਦੇ ਨਾਮ ਨਾ ਲਿਖੇ ਹੋਣ ਕਾਰਨ ਪ੍ਰੇਮੀ ਪਾਠਕ ਨੂੰ ਛੰਦ ਸ਼ਾਸਤ੍ਰ ਦਾ ਗਿਆਨ ਪ੍ਰਾਪਤ ਕਰਕੇ; ਛੰਦ ਦੀ ਚਾਲ ਤੋਂ, ਛੰਦ ਦਾ ਨਾਮ ਆਪ ਹੀ ਜਾਨਣ ਦੀ ਲੋੜ ਹੈ ਤਾਂ ਹੀ ਅਸੀਂ ਗੁਰਬਾਣੀ ਦਾ ਅਸਲੀ ਅਨੰਦ ਲੈ ਸਕਾਂਗੇ
ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ; ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਅਧਾਰਿਤ ਹੈ ਇਸੇ ਕਰਕੇ "ਟੇਕ" ਭਾਵ "ਰਹਾਉ" ਦੀਆਂ ਤੁਕਾਂ ਦਾ ਵਜ਼ਨ ਬਾਕੀ ਸ਼ਬਦ ਨਾਲੋਂ ਵੱਖ ਹੈ ਐਸੇ ਹੀ ਕਈ ਹੋਰ ਵੀ ਪਦ ਸੰਗੀਤ ਸਬੰਧਤ ਹਨ, ਜੋ ਛੰਦ ਦੀ ਚਾਲ ਵਿਚ ਸ਼ਾਮਿਲ ਨਹੀਂ ਹਨ ਕਈ ਥਾਂਈ ਛੰਦਾਂ ਦੀਆਂ ਤੁਕਾਂ ਵੱਧ ਘੱਟ ਹੋਣ ਪਿਛੇ ਵੀ ਉਪ੍ਰੋਕਤ ਕਾਰਨ ਹੀ ਹੈ "ਜਨ", "ਦਾਸ", "ਕਹੈ", "ਨਾਨਕ" ਆਦਿ ਸ਼ਬਦ ਵੀ ਛੰਦ ਦੇ ਵਜ਼ਨ ਤੋਂ ਬਾਹਰ ਹਨ ਕਿਉਂਕਿ, ਸ਼ਬਦ ਵਿਚ ਰਾਗ ਦੇ ਅਨੁਸਾਰ "ਟੇਕ", "ਅਸਥਾਈ", "ਅੰਤਰਾ", "ਅਭੋਗ" ਆਦਿ ਨੂੰ ਮੁੱਖ ਰੱਖਿਆ ਗਿਆ ਹੈ ਸੰਗੀਤ ਅਤੇ ਛੰਦ ਸ਼ਾਸਤ੍ਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ
1. ਸਵੈਯਾ:-ਅਤੀ ਰੋਚਕ ਅਤੇ ਪਿਆਰਾ ਜਿਹਾ ਮਨਮੋਹਕ ਛੰਦ "ਸਵੈਯਾ"; ਜਿਸ ਦੇ ਕਈ ਰੂਪ ਹਨ ਜਿਨ੍ਹਾਂ ਵਿਚੋਂ ਇਕ ਰੂਪ ਹੈ "ਬੀਰ" ਸਵੈਯਾ ਸਵੈਯੇ ਵਿਚ ਚਾਰ ਤੁਕਾਂ ਹੁੰਦੀਆਂ ਹਨ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਵੈਯੇ ਦਾ "ਬੀਰ ਰੂਪ" ਮਿਲਦਾ ਹੈ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ( ਰਾਗ ਗਉੜੀ ੪੮੯/489)
2. ਸਰਸੀ ਛੰਦ:- ਇਹ ਛੰਦ ਚਾਰ ਤੁਕਾਂ ਦਾ ਹੁੰਦਾ ਹੈ
() ਮੁਸਲਮਾਨਾ ਸਿਫਤਿ ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ ਬੰਦੇ ਸੇ ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ (ਆਸਾ ਜੀ ਵਾਰ ਪੰਨਾ ੪੬੫/465)
() ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ਓਹੁ ਵੇਖੈ ਓਨਾ ਨਦਰਿ ਆਵੈ ਬਹੁਤਾ ਏਹੁ ਵਿਡਾਣੁ (ਜਪੁ ਜੀ ਪੰਨਾ /7)
3. ਸਲੋਕ:-ਸਤਿਗੁਰੂ ਨਾਨਕ-ਬਾਣੀ ਵਿਚ ਸਲੋਕ ਦੇ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਲਿਖੇ ਗਏ ਹਨ

(). ਹਾਕਲ:- ਇਸ ਛੰਦ ਦੀਆਂ ਤੁਕਾਂ ਹੰਦੀਆਂ ਹਨ ਗਲਿ ਮਾਲਾ ਤਿਲਕੁ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸਿ ਬ੍ਰਹਮੰ ਕਰਮੰ ਸਭਿ ਫੋਕਟ ਨਿਸਚਉ ਕਰਮੰ (ਆਸਾ ਦੀ ਵਾਰ ਪੰਨਾ ੪੭੦/470)

(). ਚਉਪਈ:- ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਸਲੋਕ ਸਿਰਲੇਖ ਹੇਠ ਇਹ ਛੰਦ ਵੀ ਲਿਖਿਆ ਗਿਆ ਹੈ ਵਿਸਮਾਦੁ ਨਾਮ ਵਿਸਮਾਦੁ ਵੇਦ, ਵਿਸਮਾਦੁ ਜੀਅ ਵਿਸਮਾਦੁ ਭੇਦ (ਵਾਰ ਆਸਾ ਪੰਨਾ ੪੬੩/463)

(). ਸਾਰ ਛੰਦ (ਵਿਖਮਪਦ):- ਸਲੋਕ ਸਿਰਲੇਖ ਹੇਠ ਇਹ ਛੰਦ ਵੀ ਆਇਆ ਹੈ ਇਸ ਦੀਆਂ 4 ਤੁਕਾਂ ਹੁੰਦੀਆਂ ਹਨ ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੈ (ਰਾਗ ਸਾਰੰਗ ਪੰਨਾ ੧੨੩੮/1238)

() ਉਲਾਲਾ:- ਇਸ ਛੰਦ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਇਹ ਛੰਦ ਵੀ ਸਲੋਕ ਸਿਰਲੇਖ ਹੇਠ ਲਿਖਿਆ ਗਿਆ ਹੈ ਸਿਦਕੁ ਸਬੂਰੀ, ਸਾਦਿਕਾ, ਸਬਰੁ ਤੋਸਾ ਮਲਾਇਕਾ ਦਿਦਾਰੁ ਪੂਰੇ, ਪਾਇਸਾ, ਥਾਉ ਨਾਹੀ ਖਾਇਕਾ (ਵਾਰ ਸ੍ਰੀਰਾਗ ਪੰਨਾ ੮੩/83)

4. ਅਸ਼ਟਪਦੀ:- ਅਸ਼ਟਪਦੀ ਆਪਣੇ ਆਪ ਕੋਈ ਛੰਦ ਨਹੀਂ ਜਿਸ ਸ਼ਬਦ ਵਿਚ ਅੱਠ ਪਦ ਹੋਣ ਉਸ ਨੂੰ ਅਸ਼ਟਪਦੀ ਕਿਹਾ ਜਾਂਦਾ ਹੈ ਅਸ਼ਟਪਦੀ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਸਤਿਗੁਰੂ ਜੀ ਦੀ ਬਾਣੀ ਵਿਚ ਲਿਖੇ ਗਏ ਹਨ

() ਨਿਸ਼ਾਨੀ ਛੰਦ:- ਇਸ ਦੀਆਂ 4 ਤੁਕਾਂ ਹੁੰਦੀਆਂ ਹਨ ਪੂਰੇ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ (ਰਾਗ ਮਾਰੂ ਪੰਨਾ ੧੦੧੨/1012)

() ਸਾਰ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਥਿਤਿ ਵਾਰ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ (ਜਪੁਜੀ ਸਾਹਿਬ ਪੰਨਾ /4)
() ਚਉਪਈ:- ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਇਹ ਛੰਦ ਅਸ਼ਟਪਦੀ ਸਿਰਲੇਖ ਹੇਠ ਵੀ ਲਿਖਿਆ ਗਿਆ ਹੈ ਵਿਸਮਾਦੁ ਰੂਪ ਵਿਸਮਾਦੁ ਰੰਗ, ਵਿਸਮਾਦੁ ਨਾਗੇ ਫਿਰਹਿ ਜੰਤ (ਆਸਾ ਜੀ ਵਾਰ ਪੰਨਾ ੪੬੩/463)

5. ਸੁਕਾਵਯ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ( ਮਾਰੂ ਕਾਫੀ ਮਹਲਾ ਪੰਨਾ ੧੦੧੪/1014)

6. ਤਾਟੰਕ ਛੰਦ :-ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਅੰਤਰਿ ਸਬਦੁ ਨਿਰੰਤਰਿ ਮੁਦ੍ਰਾ, ਹਉਮੈ ਮਮਤਾ ਦੂਰਿ ਕਰੀ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ, ਗੁਰੁ ਕੈ ਸਬਦਿ ਸੁ ਸਮਝ ਪਰੀ ਖਿੰਥਾ ਝੋਲੀ ਭਰਿਪੁਰਿ ਰਹਿਆ, ਨਾਨਕ ਤਾਰੈ ਏਕੁ ਹਰੀ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ (ਪੰਨਾ ੯੩੯/939)7. ਦੋਹਰਾ:- ਦੋ ਤੁਕਾਂ ਵਾਲੇ ਛੰਦ ਦਾ ਨਾਮ ਦੋਹਰਾ ਜਾਂ ਦੋਹਾ ਹੈ ਇਸ ਛੰਦ ਦੇ ਵੀ ਕਈ ਰੂਪ ਬਾਣੀ ਵਿਚ ਆਏ ਹਨ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਅਰੋਗ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ (ਰਾਗ ਗਉੜੀ ਪੰਨਾ ੨੬੦/260)

() ਨਰ ਦੋਹਰਾ:- ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ (ਆਸਾ ਦੀ ਵਾਰ ਪੰਨਾ ੪੬੬/466)

8. ਪਉੜੀ:-ਇਹ ਆਪਣੇ ਆਪ ਵਿਚ ਕੋਈ ਛੰਦ ਨਹੀਂ ਪਰ "ਪਉੜੀ" ਨਾਮ ਹੇਠ ਵਖੋ-ਵੱਖ ਰੂਪਾਂ ਵਿਚ ਕਈ ਛੰਦ ਲਿਖੇ ਗਏ ਹਨ "ਪਉੜੀ" ਆਮਤੋਰ ਉਤੇ ਯੋਧਿਆਂ ਵਿਚ ਬੀਰ ਰਸ ਭਰਨ ਵਾਸਤੇ ਢਾਡੀਆਂ ਵਲੋਂ ਵਾਰਾਂ ਗਾਉਣ ਸਮੇਂ ਪ੍ਰਸੰਗ ਸੁਣਾਉਣ ਪਿਛੋਂ ਗਾਈ ਜਾਂਦੀ ਸੀ
() "ਚਟਪਟਾ" ਅਤੇ "ਨਿਸਾਨੀ":- ਸਤਿਗੁਰੂ ਨਾਨਕ-ਬਾਣੀ ਵਿਚ ਪਉੜੀ ਸਿਰਲੇਖ ਹੇਠ ਛੰਦ ਦਾ ਇਹ ਰੂਪ ਵੀ ਲਿਖਿਆ ਹੈ ਪਉੜੀ ਵਿਚ ਇਸ ਦੀਆਂ 5 ਤੁਕਾਂ ਹੁੰਦੀਆਂ ਹਨ ਸੰਨ੍ਹੀ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ ਕਰਮੀ ਆਪੋ ਆਪਣੀ ਪਛੁਤਾਣੀ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ (ਵਾਰ ਗਉੜੀ ਪੰਨਾ ੩੧੫/315)

() ਸੁਗੀਤਾ ਛੰਤ:- ਇਹ ਤੁਕਾਂ ਸੁਗੀਤਾ ਛੰਤ ਵਿਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ ਇਸ ਛੰਦ ਦੀਆਂ ਤੁਕਾਂ ਹੁੰਦੀਆਂ ਹਨ ਤੂ ਕਰਤਾ ਆਪ ਅਭੁੱਲੁ ਹੈ, ਭੁਲਣ ਵਿਚ ਨਾਹੀ ਤੂ ਕਰਹਿ ਸੁ ਸਚੇ ਭਲਾ ਹੈ, ਗੁਰ ਸਬਦਿ ਬੁਝਾਹੀ (ਵਾਰ ਗਉੜੀ ਪੰਨਾ ੩੦੧/301)

() ਰਾਧਿਕਾ ਛੰਦ:- ਇਹ ਤੁਕਾਂ ਰਾਧਿਕਾ ਛੰਤ ਵਿਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ ਇਸ ਦੀਆਂ ਤੁਕਾਂ ਹੁੰਦੀਆਂ ਹਨ ਇਕਿ ਭਸਮ ਚੜ੍ਹਾਵਹਿ ਅੰਗਿ, ਮੈਲੁ ਧੋਵਹੀ ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ (ਰਾਗ ਮਲਾਰੁ ਪੰਨਾ ੧੨੮੪/1284)

() ਕਲਸ ਛੰਦ:-ਗੁਰਬਾਣੀ ਵਿਚ ਕਈ ਛੰਦਾ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ ਇਥੇ ਇਹ ਕਲਸ ਛੰਦ "ਨਿਤਾ" ਅਤੇ "ਸਾਰ" ਦੇ ਮੇਲ ਤੋਂ ਬਣਿਆ ਹੈ ਇਸ ਦੀਆਂ ਤੁਕਾਂ ਹੁੰਦੀਆਂ ਹਨ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ਅਨਦਿਨੁ ਮੇਲੁ ਭਇਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਚ ਸਬਦ ਧੁਨਿ ਅਨਹਦ ਵਾਜੇ, ਹਮ ਘਰਿ ਸਾਜਨ ਆਏ (ਸੂਹੀ ਛੰਦ ਮਹਲਾ /1 ਪੰਨਾ ੭੬੪/764)

() ਹੰਸਗਤਿ ਛੰਤ:- ਪਉੜੀ ਸਿਰਲੇਖ ਹੇਠ ਇਹ ਛੰਦ ਬਾਣੀ ਵਿਚ ਆਇਆ ਹੈ ਇਸ ਦੀਆਂ ਤੁਕਾਂ ਹੁੰਦੀਆਂ ਹਨ ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਹਿ ਵਖਿਆਣ ਅੰਤੁ ਪਾਵਣਾ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ( ਰਾਗ ਮਾਝ ਪੰਨਾ ੧੪੮/148)

() ਪਉੜੀ ਦਾ ਇਕ ਰੂਪ ਇਹ ਵੀ ਹੈ, ਜਿਸ ਵਿਚ ਤੁਕਾਂ ਹੁੰਦੀਆਂ ਹਨ ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਮਸਤਕਿ ਲਾਈਐ ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ (ਆਸਾ ਦੀ ਵਾਰ ਪੰਨਾ ੪੬੮/468)

9. ਪ੍ਰਮਾਣਿਕਾ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਨਾ ਦੇਵ ਦਾਨਵਾ ਨਰਾ ਸਿੱਧ ਸਾਧਿਕਾ ਧਰਾ ਅਸਤਿ ਏਕ ਦਿਗਰਿ ਕੁਈ ਏਕ ਤੁਈ ਏਕ ਤੁਈ (ਵਾਰਮਾਝ : ਪੰਨਾ ੧੪੩/143)

10. ਰੂਪਮਾਲਾ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭੁ ਸੰਸਾਰੁ ਕੂੜੁ ਮੰਡਪ ਕੂੜੁ ਮਾੜੀ, ਕੂੜੁ ਬੈਸਣਹਾਰ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਕਪੜੁ ਕੂੜੁ ਪੈਨ੍ਹਣਹਾਰ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ (ਆਸਾ ਦੀ ਵਾਰ ਪੰਨਾ ੪੬੮/468)

11. ਸੋਰਠਾ:- ਇਹ ਛੰਦ ਦੋ ਤੁਕਾਂ ਦਾ ਹੁੰਦਾ ਹੈ ਦੋਹਰੇ ਤੋਂ ਉਲਟ ਹੈ ਅਤੇ ਇਸ ਵਿਚ ਤੁਕਾਂਤ ਦਾ ਮੇਲ ਨਹੀਂ ਹੁੰਦਾ, ਪਰ ਵਿਚਾਲੇ ਮੇਲ ਹੁੰਦਾ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ਕੀੜੀ ਤੁਲਿ ਹੋਵਨੀ ਜੇ ਤਿਸੁ ਮਨਹੁ ਵੀਸਰਹਿ (ਜਪੁ ਜੀ ਪੰਨਾ /5)

ਸੰਪਰਕ:- ਨਵਤੇਜ ਸਿੰਘ, +91 9815387767
ਰਾਜਪਾਲ ਕੌਰ, +91 9023150008
-ਮੇਲ:- navtejsinghnamdhari@gmail.com
 

No comments:

Post a Comment